ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) –
ਬਲਬੀਰ ਸਿੰਘ ਸੀਚੇਵਾਲ ਮੁੜ ਬਣੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਮੈਂਬਰ- ਕੈਪਟਨ ਅਮਰਿੰਦਰ ਨੇ ਕੀਤਾ ਐਲਾਨ।
ਪੰਜਾਬ ਪ੍ਰਦੂਸ਼ਣ ਬੋਰਡ ਦੇ ਕੁੱਲ 18 ਮੈਂਬਰਾਂ `ਚ ਹੁਣ ਵਾਤਾਵਰਣ ਸਬੰਧੀ ਹੋਣਗੇ ਦੋ ਮੈਂਬਰ।
ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ `ਤੇ ਅੰਮ੍ਰਿਤਸਰ ਅਦਾਲਤ ਵਲੋਂ ਰੋਕ- ਸੁਣਵਾਈ 7 ਦਸੰਬਰ ਨੂੰ।
ਚੋਣ `ਤੇ ਰੋਕ ਦਾ ਮਾਮਲਾ ਉਚ ਅਦਾਲਤਾਂ `ਚ ਲਿਜਾਵਾਂਗੇ- ਅਣਖੀ-ਮਜੀਠਾ ਧੜਾ।
ਅਧਿਆਪਕਾਂ ਵਲੋਂ ਪੱਕਾ ਧਰਨਾ ਖਤਮ, ਮੁਅੱਤਲ ਟੀਚਰ ਹੋਣਗੇ ਬਹਾਲ – ਸਿਖਿਆ ਮੰਤਰੀ ਸੋਨੀ ਨੇ ਕੈਪਟਨ ਨਾਲ ਮੁਲਾਕਾਤ ਦਾ ਦਿੱਤਾ ਭਰੋਸਾ।
ਇਸੇ ਸਾਲ ਦੇ ਆਖੀਰ ਤੱਕ ਹੋਣਗੀਆਂ ਪੰਜਾਬ ਵਿੱਚ ਪੰਚਾਇਤੀ ਚੋਣਾਂ -ਨਵਾਂ ਨੋਟੀਫੀਕੇਸ਼ਨ ਜਾਰੀ।
ਪੰਜਾਬ ਦੇ ਕੈਪਟਨ ਹਨ ਅਮਰਿੰਦਰ, ਭਰੋਸਾ ਨਹੀਂ ਤਾਂ ਅਸਤੀਫਾ ਦੇਣ ਨਵਜੋਤ ਸਿੱਧੂ- ਤ੍ਰਿਪਤ ਬਾਜਵਾ।
ਸੁੱਖ ਸਰਕਾਰੀਆ, ਬਲਬੀਰ ਸਿੰਘ ਸੋਢੀ, ਸਾਧੁ ਸਿੰਘ ਧਰਮਸੋਤ ਸਮੇਤ ਕਈ ਮੰਤਰੀ ਨਵਜੋਤ ਸਿੱਧੂ ਦੇ ਬਿਆਨ ਤੋਂ ਨਾਰਾਜ਼ ।
ਸਿੱਧੂ ਦੇ ਹੱਕ `ਚ ਡਟੇ ਰਵਨੀਤ ਬਿੱਟੂ- ਪ੍ਰਤਾਪ ਬਾਜਵਾ ਨੇ ਬਿਆਨ ਨੂੰ ਦੱਸਿਆ ਕੈਪਟਨ ਤੇ ਸਿੱਧੂ ਦਾ ਮਾਮਲਾ।
ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਸਪੋਰਟ ਫੈਡਰੇਸ਼ਨ ਦੇ ਚੁਣੇ ਹੋਏ ਪਹਿਲੇ ਭਾਰਤੀ ਉਪ ਪ੍ਰਧਾਨ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਪੁੱਤਰ ਰਣਇੰਦਰ ਸਿੰਘ।
ਅਦਾਲਤ ਨੇ ਚਾਰ ਦਿਨਾਂ ਦੇ ਰਿਮਾਂਡ `ਤੇ ਭੇਜਿਆ ਨਿਰੰਕਾਰੀ ਗ੍ਰਨੇਡ ਹਮਲੇ ਦੇ ਦੋਸ਼ੀ ਅਵਤਾਰ ਸਿੰਘ ਨੂੰ ।
ਤੰਦੂਰ ਲਾ ਕੇ ਗੁਜ਼ਾਰਾ ਕਰਨ ਵਾਲੇ ਮਾਂ-ਬਾਪ ਪਰਿਵਾਰ ਦੇ ਬੇਟੇ ਅਜੇ ਨੇ ਪਾਸ ਕੀਤੀ ਜੁਡੀਅਸ਼ੀਅਲ ਪ੍ਰੀਖਿਆ।
ਸਾਉਦੀ ਅਰਬ `ਚ ਫਸੇ 14 ਭਾਰਤੀਆਂ ਦੀ ਕਰਾਂਗੇ ਹਰ ਸੰਭਵ ਸਹਾਇਤਾ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ।
ਜੋਧਪੁਰ ਦੇ ਉਮੇਦ ਭਵਨ ਪੈਲਸ `ਚ ਕੈਥੋਲਿਕ ਰਸਮਾਂ ਨਾਲ ਹੋਇਆ ਨਿੱਕ ਜੋਨਜ਼ ਤੇ ਫਿਲਮੀ ਅਦਾਕਾਰਾ ਪ੍ਰਿੰਅਕਾ ਚੋਪੜਾ ਦਾ ਵਿਆਹ।
ਕਰਤਾਰਪੁਰ ਲਾਂਘੇ ਦੀ ਤਰਜ਼ `ਤੇ ਹਿੰਦੁਆਂ ਨੂੰ ਪਾਕਿਸਤਾਨ `ਚ ਸ਼ਰਧਾ ਪੀਠ ਯਾਤਰਾ ਦੀ ਖੁੱਲ ਮਿਲੇ- ਪੀ.ਡੀ.ਪੀ ਆਗੂ ਮਹਿਬੂਬਾ ਮੁਫਤੀ ਨੇ ਮੋਦੀ ਨੂੰ ਲਿਖਿਆ ਪੱਤਰ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media