Friday, April 24, 2026

ਸੁੰਦਰ ਤੇ ਮੌਲਿਕ ਲਿਖਤ ਵਾਲੇ ਭੱਲਰ ਸਕੂਲ ਦੇ 22 ਵਿਦਿਆਰਥੀਆਂ ਦਾ ਸਨਮਾਨ

ਮਾਂ ਬੋਲੀ ਦਾ ਸਤਿਕਾਰ ਬਹੁਤ ਜਰੂਰੀ -ਪ੍ਰਿੰਸੀਪਲ ਰਵਿੰਦਰਪਾਲ ਚਾਹਲ

PUNJ0412201805ਬਟਾਲਾ, 4 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਤੇ ਵਿਭਾਗ ਹੁਕਮਾਂ ਦੀ ਪਾਲਣਾ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ (ਗੁਰਦਾਸਪੁਰ) ਵਿਖੇ ਸਕੂਲ ਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਤੇ ਮੌਲਿਕ ਲਿਖਤ ਮੁਕਾਬਲੇ ਕਰਵਾਏ ਗਏ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਦੀ ਅਗਵਾਈ ਵਿਚ ਕਰਕੇ ਮੁਕਾਬਲਿਆਂ ਦਾ ਮੰਤਵ ਪਹਿਲੀ ਪਾਤਸਾਹੀ ਦੇ 550 ਪ੍ਰਕਾਸ਼ ਉਤਸਵ ਦੀ ਮਹਾਨਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਘਰ-ਘਰ ਪਹੁੰਚਾਉਣਾ ਹੈ। ਭੁੱਲਰ ਸਕੂਲ ਦੇ ਪੰਜਾਬੀ ਅਧਿਆਪਕ ਦਵਿੰਦਰ ਸਿੰਘ, ਪਰਵਿੰਦਰ ਕੌਰ ਤੇ ਲੈਕਚਰਾਰ ਨਰਿੰਦਰ ਸਿੰਘ ਦੀ ਟੀਮ ਵਲੋ ਇਹ ਮੁਕਾਬਲਾ ਕਰਵਾਇਆ ਗਿਆ।ਸਾਰੇ ਵਿਦਿਆਰਥੀਆਂ ਦਾ ਮੁਲਾਕਣ ਕਰਨ ਵਿਚ ਗੁਰਮੀਤ ਸਿੰਘ ਖਹਿਰਾ, ਹਰਜਿੰਦਰ ਸਿੰਘ, ਕੰੰਵਲਪ੍ਰੀਤ ਕੌਰ , ਜਤਿੰਦਰ ਬੀਰ ਸਿੰਘ ਦੀ ਟੀਮ ਨੇ ਕੀਤਾ।
ਇਹਨਾ ਮੁਕਾਬਲਿਆ ਵਿਚ ਛੇਵੀ ਜਮਾਤ ਦੀ ਲੜਕੀ ਸੰਦੀਪ ਕੌਰ, ਸਤਵੀਂ ਦੀ ਕੰਵਲਜੀਤ ਕੌਰ, ਅੱਠਵੀ ਦੀ ਅਕਵਿੰਦਰ ਕੌਰ, ਨੌਵੀ ਬਲਵਿੰਦਰ ਸਿੰਘ, ਦਸਵੀਰ ਰਿੰਪੀ, ਗਿਆਰਵੀ ਸਾਹਿਲਪ੍ਰੀਤ ਸਿੰਘ, ਬਾਰਵੀ ਕਲਾਸ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਇਨਾਮ ਪ੍ਰਾਪਤ ਕੀਤੇ, ਇਸੇ ਤਰਾਂ ਮੌਲਿਕ ਲਿਖਤ ਵਿਚ ਛੇਵੀ ਜਮਾਤ ਦੇ ਵਿਦਿਆਰਥੀ ਪ੍ਰਦੀਪ ਕੌਰ, ਮਨਪ੍ਰੀਤ ਸਿੰਘ, ਉਤਮਜੀਤ ਕੌਰ, ਸੱਤਵੀਂ ਦੇ ਸਿਵਰਾਜ, ਸਰਨਜੀਤ ਸਿੰਘ, ਅਮਨਪ੍ਰੀਤ ਕੌਰ, ਅੱਠਵੀ ਦੇ ਸਾਲੂ, ਮਨਦੀਪ ਕੌਰ, ਰਜਮੀਤ ਕੌਰ, ਨੌਵੀਂ ਦੇ ਸਲੋਮੀ, ਪ੍ਰਿਅੰਕਾ, ਸੁਖਦੀਪ ਕੌਰ, ਦਸਵੀਂ ਜਮਾਤ ਦੇ ਹਰਮੀਤ ਕੌਰ, ਰਿੰਪੀ, ਤੇ ਬਲਬੀਰ ਸਿੰਘ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਵਿਦਿਆਰਥੀ ਨੂੰ ਸੰਬੋਧਨ ਕਰਦਿਆ ਪ੍ਰਿੰਸੀਪਲ ਨੇ ਕਿਹਾ ਕਿ ਪੰਜਾਬੀ ਭਾਸਾ ਨੂੰ ਮਾਣ ਪ੍ਰਾਪਤ ਹੈ ਕਿ ਆਦਿ ਗ੍ਰੰਥ ਵੀ ਪੰਜਾਬੀ ਭਾਸ਼ਾ ਵਿਚ ਲਿਖਿਆ ਗਿਆ ਤੇ ਸਾਡੀ ਰਾਣੀ ਬੋਲੀ ਦਾ ਹੋਰ ਸਤਿਕਾਰ ਵਧਿਆ ਹੈ। ਸਾਨੂੰ ਇਸ ਮਾਂ ਬੋਲੀ  ਨੂੰ ਬੋਲ ਚਾਲ ਦੀ ਬੋਲੀ ਬਣਾਉਣਾ ਚਾਹੀਦਾ ਹੈ।
ਇਸ ਸਨਮਾਨ ਸਮਾਰੋਹ ਮੌਕੇ ਪਿਆਰਾ ਲਾਲ, ਨਾਰੇਸ਼ ਬਾਲਾ, ਹਰਪ੍ਰੀਤ ਸਿੰਘ, ਰਾਜਵਿੰਦਰ ਪੰਨੂ, ਪੂਜਾ ਭਾਰਤੀ, ਸੁਮਨ ਦੀਪ ਰਮਨ ਬਾਜਵਾ, ਮਨਿੰਦਰ ਕੌਰ, ਪਰਵਿੰਦਰ ਕੌਰ, ਮਨਇੰਦਰ ਕੌਰ, ਦਵਿੰਦਰ ਸਿੰਘ, ਰੇਖਾ ਸਲਹੋਤਰਾ, ਅਰੁਣ ਕੁਮਾਰ, ਹਰਦੀਪ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।
 

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply