Thursday, June 11, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਬਿਊਰੋ) –
             ਮੈਡੀਸਨ ਖੇਤਰ `ਚ ਰਚਿਆ ਗਿਆ ਇਤਿਹਾਸ- ਗੁਜਰਾਤ ਦੇ ਡਾਕਟਰ ਪਦਮ ਸ੍ਰੀ ਡਾ. ਤੇਜਸ ਪਟੇਲ ਨੇ ਟੈਲੀ ਰੋਬੋਟਿਕ ਤਕਨੀਕ ਨਾਲ 32 ਕਿਲੋਮੀਟਰ ਦੂਰ ਦਿਲ ਦਾ ਕੀਤਾ ਸਫਲ ਆਪਰੇਸ਼ਨ- ਬੰਦ ਨਾੜੀਆਂ ਖੋਲੀਆਂ।
             ਜੀਓ ਵਲੋਂ ਆਪਰੇਸ਼ਨ ਲਈ ਲਗਾਤਰ ਮੁਹੱਈਆ ਕਰਵਾਈ ਗਈ 100 ਐਮ.ਬੀ.ਪੀ.ਐਸ ਇੰਟਰਨੈਟ ਸਪੀਡ।
                    ਗੰਨਾ ਕਾਸ਼ਤਕਾਰਾਂ ਦਾ ਧਰਨਾ ਖਤਮ- ਮਿੱਲ ਮਾਲਕਾਂ ਤੇ ਸਰਕਾਰ ਦਰਮਿਆਨ ਬਣੀ ਸਹਿਮਤੀ, ਕਿਸਾਨਾਂ ਨੂੰ ਪ੍ਰਤੀ ਕੁਇੰਟਲ ਗੰਨੇ `ਤੇ ਸਰਕਾਰ ਦੇਵੇਗੀ 25 ਰੁਪਏ ਦੀ ਸਬਸਿਡੀ।
                  ਧਰਨੇ `ਤੇ ਬੈਠੇ ਕਿਸਾਨਾਂ `ਤੇ ਕੇਸ- ਹੁਸ਼ਿਆਰਪੁਰ `ਚ 34 ਕਿਸਾਨਾਂ ਦੇ ਨਾਮ ਤੇ 300 ਅਣਪਛਾਤਿਆਂ ਅਤੇ ਦਸੂਆ `ਚ 28 ਕਿਸਾਨਾਂ ਦੇ ਨਾਮ ਅਤੇ 150 ਅਣਪਛਾਤਿਆਂ ਖਿਲਾਫ ਪੁਲਿਸ ਵਲੋਂ ਮਾਮਲੇ ਦਰਜ।
                      ਪੰਜਾਬ ਦੀਆਂ 12 ਕੇਂਦਰੀ ਜੇਲਾਂ `ਚ ਲੱਗਣਗੇ ਫੁੱਲ ਬਾਡੀ ਸਕੈਨਰ ਅਤੇ 4 ਜੀ ਜੈਮਰ- ਜੇਲ ਮੰਤਰੀ ਰੰਧਾਵਾ।
                      ਬਿਜ਼ਨਸ ਕਮੇਟੀ ਕਹੇਗੀ ਤਾਂ ਵਧ ਸਕਦਾ ਹੈ ਵਿਧਾਨ ਸਭਾ ਇਜਲਾਸ ਦਾ ਸਮਾਂ- ਸਪੀਕਰ ਰਾਣਾ ਕੇ.ਪੀ।
                     ਸ਼੍ਰੋਮਣੀ ਕਮੇਟੀ ਨੇ ਪੰਚਾਇਤੀ ਚੋਣਾਂ ਜਨਵਰੀ 2019 `ਚ ਕਰਵਾਉਣ ਲਈ ਕਿਹਾ- ਪ੍ਰਧਾਨ ਲੌਂਗੋਵਾਲ ਨੇ ਸ਼ਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਦੇ ਮੱਦੇਨਜ਼ਰ ਕੀਤੀ ਮੰਗ।  
                       ਪੰਚਾਇਤ ਚੋਣਾਂ ਦੀ ਤਰੀਕ ਦਾ ਫੈਸਲਾ ਚੋਣ ਕਮਿਸ਼ਨ ਨੇ ਕਰਨਾ ਹੈ, 28 ਦਸੰਬਰ ਨੂੰ ਸ਼ਹੀਦੀ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਪੁਆਈਆਂ ਜਾ ਸਕਦੀਆਂ ਹਨ ਵੋਟਾਂ- ਤ੍ਰਿਪਤ ਬਾਜਵਾ।
                      ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਕਾਰਜਕਾਰਣੀ ਕਮੇਟੀ ਦੀ ਮੀਟਿੰਗ ਕੱਲ ਵੀਰਵਾਰ ਨੂੰ- ਅਹੁੱਦੇਦਾਰਾਂ ਵਲੋਂ ਅਸਤੀਫਾ ਦੇਣ ਉਪਰੰਤ ਹੋ ਸਕਦੀ ਹੈ ਨਵੀ ਚੋਣ।
                         16 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਉਪਰੰਤ ਹੋਵੇਗਾ ਨਵੀਂ ਪਾਰਟੀ ਦਾ ਐਲਾਨ -ਟਕਸਾਲੀ ਅਕਾਲੀ ਬ੍ਰਹਮਪੁਰਾ ।
                         ਕਿਸਾਨਾਂ ਨੂੰ 310/- ਰੁਪਏ ਮਿਲੇਗਾ ਗੰਨੇ ਦਾ ਰੇਟ, 15 ਜਨਵਰੀ 2019 ਤੱਕ ਗੰਨਾ ਕਾਸ਼ਤਕਾਰਾਂ ਨੂੰ ਕੀਤਾ ਜਾਵੇਗਾ ਬਕਾਇਆ ਰਾਸ਼ੀ ਦਾ ਭੁਗਤਾਨ- ਸੁਖਜਿੰਦਰ ਰੰਧਾਵਾ।
                         ਗੰਨਾ ਕਾਸ਼ਤਕਾਰਾਂ ਦੇ ਹੱਕ `ਚ ਅਕਾਲੀ ਦਲ ਦਾ ਧਰਨਾ ਇੱਕ ਨਾਟਕ- ਸੁਖਪਾਲ ਖਹਿਰਾ ।
ਵਿਆਜ ਸਮੇਤ ਗੰਨਾਂ ਕਾਸ਼ਤਕਾਰਾਂ ਨੂੰ ਬਕਾਇਆ ਰਾਸ਼ੀ ਵਾਪਸ ਕਰੇ ਪੰਜਾਬ ਸਰਕਾਰ – ਸੁਖਬੀਰ ਬਾਦਲ।
                         ਕੀ ਰਾਹੁਲ ਗਾਂਧੀ ਦੇ ਕਹਿਣ `ਤੇ ਪਾਕਿਸਤਾਨ ਗਏ ਸਨ, ਸਿੱਧੂ ਅਤੇ ਫੌਜ ਮੁਖੀ ਲਗਾਇਆ ਗਲੇ- ਅਮਿਤ ਸ਼ਾਹ।
                        ਮੋਦੀ ਜਦ ਪਾਕਿਸਤਾਨ ਗਏ ਸਨ ਤਾਂ ਕਿਸ ਨੂੰ ਪੁਛਿਆ ਸੀ, ਸਿੱਧੂ ਤਾਂ ਦੋਸਤ ਇਮਰਾਨ ਦੇ ਸੱਦੇ `ਤੇ ਸਹੁੰ ਚੁੱਕ ਸਮਾਗਮ `ਚ ਹੋਏ ਸਨ ਸ਼ਾਮਲ- ਸੁਖਜਿੰਦਰ ਰੰਧਾਵਾ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply