ਸਮਰਾਲਾ, 5 ਦਸੰਬਰ (ਪੰਜਾਬ ਪੋਸਟ-ਕੰਗ) – ਪ੍ਰਸਿੱਧ ਸਿੰਗਰ ਅਤੇ ਐਕਟਰੈਸ ਵਜੋਂ ਕਾਫੀ ਨਾਮਨਾ ਖੱਟ ਚੁੱਕੀ ਅਰਪਿਤਾ ਬਾਂਸਲ ਬੀਤੇ ਦਿਨ ਆਪਣੇ ਨਵੇਂ ਗਾਣੇ ਦੇ ਸ਼ੂਟ ਤੋਂ ਵਾਪਸ ਮੁੜਦੇ ਹੋਏ ਰਾਜਾ ਢਾਬਾ `ਤੇ ਰੁਕੀ।ਜਿੱਥੇ ਉਨ੍ਹਾਂ ਨੇ ਆਪਣੇ ਸ਼ੁਭਚਿੰਤਕਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਗੀਤਾਂ ਅਤੇ ਫਿਲਮਾਂ ਸਬੰਧੀ ਵਿਚਾਰ ਸਾਂਝੇ ਕੀਤੇ।
ਇਥੇ ਇਹ ਵੀ ਜਿਕਰਯੋਗ ਹੈ ਕਿ ਅਰਪਿਤਾ ਬਾਂਸਲ ਇੱਕ ਸਿੰਗਰ ਹੋਣ ਦੇ ਬਾਵਜੂਦ ਇੱਕ ਵੱਡੀ ਸਮਾਜ ਸੇਵਿਕਾ ਵੀ ਹੈ ਅਤੇ ਉਨਾਂ ਵਲੋਂ ਦਿੱਲੀ ਵਿੱਚ ਲੋੜਵੰਦਾਂ ਲਈ ਮੁਸਕਾਨ ਨਾਂ ਦਾ ਟਰੱਸਟ ਵੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਗਾਣਾ ‘ਲਕੀਰਾਂ’ ਸੋਨੀ ਮਿਊਜ਼ਕ ਵੱਲੋਂ ਲਾਂਚ ਕੀਤਾ ਗਿਆ ਸੀ ਅਤੇ ਵੱਖ-ਵੱਖ ਟੀ.ਵੀ ਚੈਂਨਲਾਂ `ਤੇ ਸਫਲਤਾ ਪੂਰਵਕ ਚੱਲ ਰਿਹਾ ਦੂਸਰਾ ਗਾਣਾ ‘ਕੈਟਵਾਕ’ ਹੈ ਜਿਸ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।ਅਰਪਿਤਾ ਬਾਂਸਲ ਦੇ ਸ਼ੁਭਚਿੰਤਕਾਂ ਖਾਸ ਕਰਕੇ ਨੌਜਵਾਨਾਂ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੇ ਅਰਪਿਤਾ ਬਾਂਸਲ ਨਾਲ ਸੈਲਫੀਆਂ ਲਈਆਂ ਅਤੇ ਆਟੋਗ੍ਰਾਫ ਵੀ ਹਾਸਲ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ ਢਾਬਾ ਦੇ ਮਾਲਕ ਜਗਮੀਤ ਸਿੰਘ, ਤਾਹਿਲ ਭਨੋਟ, ਸਮਾਜਸੇਵੀ ਸ਼ੰਕਰ ਕਲਿਆਣ ਆਦਿ ਵੀ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media