ਦਿੱਲੀ, 6 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀ.ਸੈਟ-11 ਦੇ ਸਫ਼ਲ ਲਾਂਚ ‘ਤੇ ਇਸਰੋ ਨੂੰ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨੇ

ਕਿਹਾ, “ਸਾਡੇ ਪੁਲਾੜ ਪ੍ਰੋਗਰਾਮ ਲਈ ਇੱਕ ਪ੍ਰਮੁੱਖ ਮੀਲ-ਪੱਥਰ, ਜੋ ਦੂਰ-ਦਰਾਜ ਦੇ ਖੇਤਰਾਂ ਨੂੰ ਜੋੜ ਕੇ ਕਰੋੜਾਂ ਭਾਰਤੀਆਂ ਦੇ ਜੀਵਨ ਬਦਲੇਗਾ।ਭਾਰਤ ਦੇ ਸਭ ਤੋਂ ਭਾਰੀ, ਵੱਡੇ ਅਤੇ ਅਤਿ ਅਧੁਨਿਕ ਹਾਈ ਥਰੂਪੁੱਟ (most-advanced high throughput) ਸੰਚਾਰ ਸੈਟੇਲਾਈਟ ਜੀ.ਸੈਟ-11 ਦੇ ਸਫ਼ਲ ਲਾਂਚ ‘ਤੇ ਇਸਰੋ ਨੂੰ ਵਧਾਈਆਂ।ਭਾਰਤ ਨੂੰ ਆਪਣੇ ਸਾਇੰਸਦਾਨਾਂ ‘ਤੇ ਮਾਣ ਹੈ ਜੋ ਪੈਮਾਨੇ, ਪ੍ਰਾਪਤੀਆਂ ਅਤੇ ਸਫ਼ਲਤਾ ਦੇ ਉਚ ਮਿਆਰ ਇਨੋਵੇਟ ਕਰਦੇ ਤੇ ਕਾਇਮ ਕਰਦੇ ਰਹਿੰਦੇ ਹਨ।ਉਨ੍ਹਾਂ ਦਾ ਸ਼ਾਨਦਾਰ ਕੰਮ ਹਰੇਕ ਭਾਰਤੀ ਨੂੰ ਪ੍ਰੇਰਿਤ ਕਰਦਾ ਹੈ।”
Punjab Post Daily Online Newspaper & Print Media