ਸਮਰਾਲਾ, 6 ਦਸੰਬਰ (ਪੰਜਾਬ ਪੋਸਟ – ਕੰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋੋਸਲਾਂ ਵਿਖੇ ਬਾਬਾ ਪਹਾੜ ਚੰਦ ਲੋਹ ਲੰਗਰ ਟਰੱਸਟ ਗੋਸਲਾਂ ਦੇ ਬੈਨਰ ਹੇਠ ਤੀਸਰਾ ਇਨਾਮ ਵੰਡ ਸਮਾਗਮ ਕਰਾਇਆ ਗਿਆ।ਇਸ ਸਮਾਰੋਹ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਗਿਆਰਵੀਂ ਜਮਾਤ ਤੱਕ ਦੀਆਂ ਹਰ ਸੈਕਸ਼ਨ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਬਾਬਾ ਪਹਾੜ ਚੰਦ ਮੈਮੋਰੀਅਲ ਸਕਾਲਰਸ਼ਿਪ ਸਕੀਮ ਅਧੀਨ 35500 ਰੁਪਏ ਦੇ ਨਕਦ ਇਨਾਮ ਸਮਾਗਮ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਜੀ.ਪੀ ਹਲਕਾ ਵਿਧਾਇਕ ਬਸੀ ਪਠਾਣਾ, ਰਵਿੰਦਰਜੀਤ ਸਿੰਘ ਸੋਢੀ ਚੇਅਰਮੈਨ ਬਾਬਾ ਪਹਾੜ ਚੰਦ ਮੈਮੋਰੀਅਲ ਟਰੱਸਟ, ਸਰਪੰਚ ਹਰਦੇਵ ਸਿੰਘ ਵਾਈਸ ਚੇਅਰਮੈਨ ਅਤੇ ਭੁਪਿੰਦਰ ਸਿੰਘ ਕੈਸ਼ੀਅਰ ਦੁਆਰਾ ਵੰਡੇ ਗਏ।
ਸਮਾਗਮ ਦੌਰਾਨ ਛੇਵੀਂ ਤੋਂ ਗਿਆਰਵੀਂ ਜਮਾਤ ਦੀਆਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕ੍ਰਮਵਾਰ 1500 ਰੁਪਏ, 1000 ਰੁਪਏ ਅਤੇ 500 ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਪਹਿਲੀ ਤੋਂ ਪੰਜਵੀਂ ਤੱਕ ਇਹ ਰਾਸ਼ੀ 500 ਰੁਪਏ, 300 ਰੁਪਏ ਅਤੇ 200 ਰੁਪਏ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਗਈ।ਪਿ੍ਰੰਸੀਪਲ ਸੰਜੀਵ ਕੁਮਾਰ ਸੱਦੀ ਨੇ ਮੈਰਿਟ ਵਿੱਚ ਆਉਣ ਵਾਲੀ ਹਰ ਵਿਦਿਆਰਥਣ ਨੂੰ 11000 ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ।ਸਕੂਲ ਵਿੱਚ 1 ਦਸੰਬਰ ਨੂੰ ਕਰਵਾਈ ਗਈ ਐਥਲੈਟਿਕ ਮੀਟ ਦੇ ਜੇਤੂਆਂ ਨੂੰ ਇਨਾਮ ਵੀ ਹਲਕਾ ਵਿਧਾਇਕ ਦੁਆਰਾ ਵੰਡੇ ਗਏ।ਜਿਸ ਵਿੱਚ ਮਦਰ ਟਰੇਸਾ ਹਾਊਸ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਓਵਰਆਲ ਟਰਾਫੀ ਜਿੱਤੀ। ਦੂਜਾ ਸਥਾਨ ਲਕਸ਼ਮੀ ਬਾਈ ਹਾਊਸ ਅਤੇ ਤੀਜਾ ਸਥਾਨ ਕਲਪਨਾ ਚਾਵਲਾ ਹਾਊਸ ਨੇ ਹਾਸਲ ਕੀਤਾ।
ਇਸ ਮੌਕੇ ਅਵਤਾਰ ਸਿੰਘ ਬੈਨੀਪਾਲ, ਮੇਜਰ ਸਿੰਘ ਨੰਬਰਦਾਰ, ਪੰਚ ਅਮਰੀਕ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਪ੍ਰੇਮ ਸਿੰਘ, ਪੰਚ ਸਤੀਸ਼ ਕੁਮਾਰ, ਪੰਚ ਰੁਪਿੰਦਰ ਕੌਰ, ਪੰਚ ਦਲਬਾਰਾ ਸਿੰਘ, ਗੁਰਦੇਵ ਸਿੰਘ, ਮਨਜੀਤ ਕੌਰ, ਲਖਵੀਰ ਸਿੰਘ ਜੀ.ਓ.ਜੀ, ਸੁਖਜਿੰਦਰ ਸਿੰਘ ਅਤੇ ਗਿਆਨ ਸਿੰਘ ਚੜੀ ਹਾਜਰ ਸਨ।ਸਟੇਜ ਸਕੱਤਰ ਦੀ ਭੂਮਿਕਾ ਹਰਪਿੰਦਰ ਸਿੰਘ ਸ਼ਾਹੀ ਨੇ ਬਾਖੂਬੀ ਨਿਭਾਈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media