ਉਦਯੋਪਤੀਆਂ ਦੀ ਮੰਗ ਅਨੁਸਾਰ ਸਨਅਤੀ ਨੀਤੀ ‘ਚ ਬਦਲਾਅ ਲਈ ਤਿਆਰ ਹੈ ਸਰਕਾਰ – ਅਗਰਵਾਲ
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਦੇ ਐਮ.ਡੀ
ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ ਆਈ.ਏ.ਐਸ ਰਜ਼ਤ ਅਗਰਵਾਲ ਨੇ ਦੇਸ਼-ਵਿਦੇਸ਼ ‘ਚ ਵੱਸੇ ਉਦਯੋਗਪਤੀਆਂ ਨੂੰ ਪੰਜਾਬ ‘ਚ ਪੂੰਜੀ ਨਿਵੇਸ਼ ਦਾ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਇਸ ਸਮੇਂ ਸਮੁੱਚੇ ਦੇਸ਼ ‘ਚ ਪੰਜਾਬ ਸਰਕਾਰ ਦੀ ਉਯੋਗਿਕ ਨੀਤੀ ਹੋਰਨਾਂ ਰਾਜਾਂ ਦੇ ਮੁਕਾਬਲੇ ਬਿਹਤਰ ਹੈ।
ਰਜ਼ਤ ਅਗਰਵਾਲ ਸਥਾਨਕ ਰਣਜੀਤ ਐਵੇਨਿਊ ‘ਚ ਪਾਈਟੈਕਸ ਮੇਲੇ ਦੌਰਾਨ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ।ਪਾਈਟੈਕਸ-2018 ਦੌਰਾਨ ਉਦਯੋਗਪਤੀਆਂ ‘ਤੇ ਨਿਵੇਸ਼ਕਾਂ ਦੇ ਨਾਲ ਪੰਜਾਬ ਦੀ ਉਦਯੋਗਿਕ ਨੀਤੀ ਦੇ ਬਾਰੇ ਚਰਚਾ ਕਰ ਰਹੇ ਸਨ।
ਉਨਾਂ ਕਿਹਾ ਕਿ ਪੰਜਾਬ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਉਦਯੋਗਪਤੀਆਂ ਦੀ ਸਹਿਮਤੀ ਦੇ ਨਾਲ ਉਦਯੋਗਿਕ ਨੀਤੀ ਬਣਾਈ ਗਈ ਹੈ।ਉਨਾਂ ਸਮੁੱਚੇ ਪੰਜਾਬ ਦੇ ਉਦਯੋਗਪਤੀਆਂ ਨੂੰ ਉਦਯੋਗਿਕ ਨੀਤੀ ਦੇ ਸੰਬੰਧ ‘ਚ ਸੁਝਾਅ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਉਦਯੋਗਪਤੀਆਂ ਅਤੇ ਪ੍ਰਦੇਸ਼ ਵਾਸੀਆਂ ਦੀਆਂ ਸਹੂਲਤਾਂ ਨੂੰ ਧਿਆਨ ‘ਚ ਰੱਖਦੇ ਹੋਏ ਉਦਯੋਗਿਕ ਨੀਤੀ ‘ਚ ਫਿਰ ਤੋਂ ਫੇਰ-ਬਦਲ ਕਰਨ ਦੇ ਲਈ ਤਿਆਰ ਹਨ।
ਰਜ਼ਤ ਅਗਰਵਾਲ ਨੇ ਕਿਹਾ ਕਿ ਉਦਯੋਗਿਕ ਨੀਤੀ ‘ਚ ਹੋਜ਼ਰੀ, ਆਟੋ ਪਾਰਟਸ, ਖੇਤੀਬਾੜੀ ਉਪਕਰਣ ਨਿਰਮਾਤਾ ਕੰਪਨੀਆਂ ਦੀ ਮੰਗ ਨੂੰ ਧਿਆਨ ‘ਚ ਰੱਖਦੇ ਹੋਏ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਉਨਾਂ ਜਪਾਨ ਦੀ ਪ੍ਰਸਿੱਧ ਕੰਪਨੀ ਕਲਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਕਤ ਉਦਯੋਗ ਸਮੂਹ ਨੇ ਵਿਸ਼ਵ ਦੇ ਕਈ ਦੇਸ਼ਾਂ ਦੇ ਸੈਂਕੜੇ ਰਾਜਾਂ ਦਾ ਦੌਰਾ ਕਰਨ ਤੋਂ ਬਾਅਦ ਪੰਜਾਬ ਦੇ ਮੋਰਿੰਡਾ ‘ਚ ਆਪਣੇ ਉਦਯੋਗ ਸਮੂਹ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਹੈ।ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਪੰਜਾਬ ਦੀ ਉਦਯੋਗਿਕ ਨੀਤੀ ਹੋਰਨਾਂ ਰਾਜਾਂ ਦੇ ਮੁਕਾਬਲੇ ਬਿਹਤਰ ਹੈ।
ਇਸ ਮੌਕੇ ਤੇ ਵਿਸ਼ੇਸ਼ ਰੂਪ ‘ਚ ਪੁੱਜੇ ਪੰਜਾਬ ਦੇ ਖੇਡ ਅਤੇ ਯੂਥ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਦਯੋਗਪਤੀਆਂ ਨਾਲ ਵਿਅਕਤੀਗਤ ਮੁਲਾਕਾਤ ਕਰਕੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ‘ਚ ਨਵੇਂ ਉਦਯੋਗਾਂ ਦੀ ਸਥਾਪਨਾ ਲਈ ਉਪਰਾਲਾ ਕਰ ਰਹੇ ਹਨ, ਕਿਉਂਕਿ ਬੇਰੁਜ਼ਗਾਰੀ ਨੂੰ ਸਮਾਪਤ ਕਰਨ ‘ਚ ਉਦਯੋਗਾਂ ‘ਤੇ ਉਦਯੋਗਪਤੀਆਂ ਦੀ ਭੂਮਿਕਾ ਅਹਿਮ ਹੈ।
ਇਸ ਮੌਕੇ ਸਿੰਗਾਪੁਰ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਕੋ-ਚੇਅਰਮੈਨ ਪ੍ਰਸੂਨ ਮੁਖਰਜੀ ਨੇ ਆਪਣੀ ਪੇਸ਼ਕਾਰੀ ‘ਚ ਪੰਜਾਬ ‘ਚ ਉਦਯੋਗਿਕ ਨਿਵੇਸ਼ ਅਤੇ ਵਿਸਥਾਰ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ।ਪ੍ਰੋਗਰਾਮ ਦੇ ਦੌਰਾਨ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਅੰਮਿ੍ਰਤਸਰ ਪ੍ਰਧਾਨ ਕਮਲ ਡਾਲਮਿਆ ਨੇ ਅਧਿਕਾਰੀਆਂ ਸਾਹਮਣੇ ਉਦਯੋਗਿਕ ਸਮੱਸਿਆਵਾਂ ਰੱਖੀਆਂ।
ਇਸ ਮੌਕੇ ਤੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਅਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ ਸਚਦੇਵਾ, ਕੋ-ਚੇਅਰਮੈਨ ਕਰਨ ਗਿਲਹੋਤਰਾ, ਪ੍ਰਿੰਸੀਪਲ ਡਾਇਰੈਕਟਰ ਡਾਕਟਰ ਰਣਜੀਤ ਮਹਿਤਾ ਤੋਂ ਇਲਾਵਾ ਚੈਂਬਰ ਦੀ ਖੇਤਰੀ ਨਿਦੇਸ਼ਕ ਮਧੂ ਪਿੱਲੇ ‘ਤੇ ਸਥਾਨਕ ਕਨਵੀਨਰ ਜੈਦੀਪ ਸਿੰਘ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media