Friday, March 13, 2026

ਜੀ.ਐਸ.ਕੇ ਪ੍ਰੋਡਕਸ਼ਨ ਦਾ ਉਦਘਾਟਨ- ਨਾਟਕ, ਸਾਹਿਤ ਤੇ ਕਲਾ ਦੀ ਪ੍ਰਫੁੱਲਤਾ ਲਈ ਹੋਣਗੇ ਯਤਨ

ਅੰਮ੍ਰਿਤਸਰ, 8 ਦਸੰਬਰ (ਪੰਜਬ ਪੋਸਟ- ਦਵਿੰਦਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ `ਚ ਰੰਗਮੰਚ ਸਾਹਿਤ ਅਤੇ ਕਲਾ ਦੀਆਂ ਹੋਰਨਾਂ ਸਿਨਫਾਂ ਨੂੰ ਪ੍ਰਫੁੱਲਤ ਕਰਨ PUNJ0812201816ਹਿੱਤ ਜੀ.ਐਸ.ਕੇ ਪ੍ਰੋਡਕਸ਼ਨ ਦਾ ਸ਼ੁੱਭ ਆਰੰਭ ਕੀਤਾ ਗਿਆ।ਪ੍ਰੋਡਕਸ਼ਨ ਦੇ ਚੇਅਰਮੈਨ ਕੋਕਾ ਕੋਲਾ ਦੇ ਐਮ.ਡੀ ਗੁਰਦੀਪ ਸਿੰਘ ਕੰਧਾਰੀ ਦੇ ਵਿਸ਼ੇਸ਼ ਯਤਨਾਂ ਤਹਿਤ ਸਥਾਨਕ ਰਾਣੀ ਕਾ ਬਾਗ `ਚ ਖੋਲੇ ਗਏ ਇਸ ਕਲਾ ਸੈਂਟਰ ਦਾ ਉਦਘਾਟਨ ਪ੍ਰਮੱਖ ਪ੍ਰਸ਼ਾਸ਼ਨਿਕ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਜਤਿੰਦਰ ਬਰਾੜ ਅਤੇ ਪ੍ਰਮੁੱਖ ਅਦਾਕਾਰ ਸਰਦਾਰ ਸੋਹੀ ਹੁਰਾਂ ਵੱਲੋਂ ਸਾਂਝੇ ਤੌਰ `ਤੇ ਫੀਤਾ ਕੱਟ ਕੇ ਕੀਤਾ ਗਿਆ।  
    ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਨਾਟਕਕਾਰ ਜਗਦੀਸ਼ ਸਚਦੇਵਾ ਦੀ ਕਾਵਿ ਪੁਸਤਕ `ਸ਼ੂਗਰ ਫ੍ਰੀ` `ਤੇ ਵਿਚਾਰ ਚਰਚਾ ਵੀ ਕੀਤੀ ਗਈ। ਸ਼ਾਇਰ ਦੇਵ ਦਰਦ ਨੇ ਸਮਾਗਮ ਨੂੰ ਲੜੀਬੱਧ ਕੀਤਾ ਜਦਕਿ ਜੀ.ਐਸ.ਕੇ ਪ੍ਰੋਡਕਸ਼ਨ ਦੇ ਡਾਇਰੈਕਟਰ ਪ੍ਰਮੁੱਖ ਰੰਗਕਰਮੀ ਵਿਜੈ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਉਦਘਾਟਨੀ ਸ਼ਬਦਾਂ `ਚ ਬੋਲਦਿਆਂ ਕਿਹਾ ਕਿ ਗੁਰੂ ਨਗਰੀ ਵਿੱਚ ਵਿਸ਼ਵ ਭਰ ਤੋਂ ਲੋਕ ਆਉਂਦੇ ਜਾਂਦੇ ਹਨ।ਇਸ ਲਈ ਭਾਸ਼ਾ, ਸੱਭਿਆਚਾਰ ਅਤੇ ਕਲਾ ਨੂੰ ਪ੍ਰਫੂਲਤ ਕਰਨ ਵਾਲੇ ਅਜਿਹੇ ਯਤਨ ਸੁਲਾਉਣਯੋਗ ਹਨ।ਕੇਵਲ ਧਾਲੀਵਾਲ ਨੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਕਾਰਜਾਂ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।ਦੀਪ ਦਵਿੰਦਰ ਸਿੰਘ ਅਤੇ ਜਤਿੰਦਰ ਬਰਾੜ ਨੇ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੀ ਤਲਖ ਭਰਪੂਰ ਜੀਵਨਸ਼ੈਲੀ `ਚ ਸਹਿਜਤਾ ਲਿਆਉਣ ਲਈ ਅਜਿਹੇ ਸੰਵਾਦ ਰਚਾਉਂਦੇ ਰਹਿਣਾ ਚਾਹੀਦਾ ਹੈ।ਪਿੱਠ ਵਰਤੀ ਾਇਕ ਤਰਲੋਚਨ ਸਿੰਘ ਅਤੇ ਹਰਿੰਦਰ ਸੋਹਲ ਨੇ ਸੋਹਜਮਈ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ।ਸੁਰਿੰਦਰ ਫਰਿਸ਼ਤਾ, ਜਗਜੀਤ ਕੌਰ, ਅਰਵਿੰਦਰ ਸਿੰਘ ਭੱਟੀ, ਅਦਾਕਾਰ ਰਾਜਬੀਰ, ਅਰਵਿੰਦਰ ਚਮਕ, ਹਰਦੀਪ ਗਿੱਲ ਅਤੇ ਦਲਜੀਤ ਸਿੰਘ ਅਰੋੜਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।
 ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਮਰਪਾਲ, ਅਨੀਤਾ ਦੇਵਗਨ, ਡਾ. ਤੇਜਵੰਤ ਸਿੰਘ ਗਿੱਲ, ਆਸ਼ੀਸ਼ ਦੁਗਲ, ਗੁਰਿੰਦਰ ਮਕਨਾ, ਹੀਰਾ ਰੰਧਾਵਾ, ਗਜ਼ਲ ਜੱਟੂ, ਮਨਦੀਪ. ਮੀਨੂੰ ਸ਼ਰਮਾ, ਗੁਲਸ਼ਨ ਸੱਗੀ, ਵਿਪਨ ਧਵਨ, ਗੁਰਤੇਜ ਮਾਨ, ਮੀਨਾ ਰਾਜਪੁਤ, ਸੀਮਾ ਸ਼ਰਮਾ, ਕਵਿਤਾ ਧਵਨ ਅਤੇ ਮੋਹਿਤ ਸਾਹਿਦੇਵ ਤੋਂ ਇਲਾਵਾ ਵੱਡੀ ਗਿਣਤੀ `ਚ ਰੰਗਕਰਮੀ ਹਾਜ਼ਰ ਸਨ।

Check Also

ਖਾਲਸਾ ਕਾਲਜ ਐਜੂਕੇਸ਼ਨ ਜੀ.ਟੀ ਰੋਡ ਦੀ 69ਵੀਂ ਸਾਲਾਨਾ ਕਨਵੋਕੇਸ਼ਨ ’ਚ ਵੰਡੀਆਂ 250 ਡਿਗਰੀਆਂ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਦੇ 69ਵੇਂ …

Leave a Reply