ਕਿਸਾਨਾਂ ਨੂੰ ਰਵਾਇਤੀ ਖੇਤੀ ਛੱਡ ਕੇ ਸਹਾਇਕ ਧੰਦੇ ਅਪਣਾਉਣ ਦੀ ਅਪੀਲ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਸੈਲਫ ਹੈਲਪ ਗਰੁੱਪਾਂ ਰਾਂਹੀ ਲੌੜਵੰਦ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ
ਲਈ ਵਚਨਬੱਧ ਹੈ। ਇਸਦੇ ਲਈ ਸਮੂਹ ਜ਼ਿਲਾ ਡਿਪਟੀ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੇ ਨਾਲ ਮਹਿਲਾਵਾਂ ਨੂੰ ਜੋੜਨ ਦਾ ਕੰਮ ਕਰਨ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਬਰਾੜ ਨੇ ਸਥਾਨਕ ਰਣਜੀਤ ਸਿੰਘ ਐਵਨਿਊ `ਚ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਪਾਈਟੈਕਸ-2018 ਦਾ ਨਿਰੀਖਣ ਕਰਨ ਤੋਂ ਬਾਅਦ ਇਥੇ ਭਾਗ ਲੈ ਰਹੀਆਂ ਮਹਿਲਾਵਾਂ ਨਾਲ ਗੱਲਬਾਤ ਦੌਰਾਨ ਪ੍ਰਗਟਾਏ। ਪਾਈਟੈਕਸ ਮੇਲੇ ਦੇ ਦੌਰਾਨ ਮੁੱਖ ਸਕੱਤਰ ਨੇ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਟੂਰਿਜ਼ਮ, ਮਾਰਕਫੈਡ, ਮਿਲਕਫੈਡ ਤੇ ਪੇਡਾ ਸਮੇਤ ਕਈ ਸਟਾਲਾਂ ਦਾ ਦੌਰਾ ਕਰਕੇ ਇੱਥੇ ਮੌਜੂਦ ਮਹਿਲਾਵਾਂ ਤੇ ਪ੍ਰਗਤੀਸ਼ੀਲ ਕਿਸਾਨਾਂ ਦਾ ਹੌਸਲਾ ਵਧਾਇਆ।
ਉਨਾਂ ਨੇ ਇਥੇ ਮੌਜੂਦ ਮਹਿਲਾਵਾਂ ਨਾਲ ਉਨਾਂ ਵਲੋਂ ਚਲਾਏ ਜਾ ਰਹੇ ਸੈਲਫ ਹੈਲਪ ਗਰੁੱਪਾਂ ਬਾਰੇ `ਚ ਜਾਣਕਾਰੀ ਹਾਸਲ ਕੀਤੀ ਅਤੇ ਉਨਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋੜਵੰਦ ਮਹਿਲਾਵਾਂ ਦੀ ਮਦਦ ਲਈ ਨਾ ਕੇਵਲ ਸੈਲਫ ਹੈਲਪ ਗਰੁੱਪਾਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ, ਸਗੋਂ ਪਿੰਡ ਪੱਧਰ `ਤੇ ਵੀ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਮੁੱਖ ਸਕੱਤਰ ਨੇ ਪਿੰਡ ਤਰਸਿੱਕਾ ਦੇ ਪ੍ਰਗਤੀਸੀਲ ਕਿਸਾਨ ਸੁਲਤਾਨ ਸਿੰਘ ਵਲੋਂ ਇਥੇ ਲਗਾਏ ਗਏ ਆਗਰੇਨਿਕ ਹਲਦੀ ਤੇ ਐਲੋਵੀਰਾ ਦੇ ਸਟਾਲ `ਚ ਵਿਸ਼ੇਸ਼ ਦਿਲਚਸਪੀ ਦਿਖਾਈ।ਉਨਾਂ ਨੇ ਕਿਸਾਨ ਸੁਲਤਾਨ ਸਿੰਘ ਵਲੋਂ ਰਵਾਇਤੀ ਖੇਤੀ ਨੂੰ ਛੱਡ ਕੇ ਨਵੀਂ ਖੇਤੀ ਅਪਣਾਏ ਜਾਣ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਆਧੁਨਿਕ ਸਿਖਲਾਈ ਦੇ ਨਾਲ ਇਸ ਤਰਾਂ ਦੀ ਖੇਤੀ ਨੂੰ ਬੜਾਵਾ ਦੇਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ `ਚ ਚਲਾਏ ਜਾ ਰਹੇ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪਾਂ ਦੇ ਮਾਧਿਅਮ ਰਾਹੀਂ ਸੈਂਕੜੇ ਮਹਿਲਾਵਾਂ ਆਤਮਨਿਰਭਰ ਬਣ ਚੁਕੀਆਂ ਹਨ। ਉਨਾਂ ਦੱਸਿਆ ਕਿ ਪ੍ਰਸਾਸ਼ਨ ਵਲੋਂ ਸੈਲਫ ਹੈਲਪ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਿਤ ਰੂਪ ਨਾਲ ਪਿੰਡਾਂ `ਚ ਮਹਿਲਾ ਮੰਡਲਾਂ ਦੇ ਨਾਲ ਮੀਟਿੰਗਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਇਸ ਮੌਕੇ ਤੇ ਪੀਐਚਡੀ ਚੈਂਬਰ ਆਫ ਕਾਮਰਸ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ ਸਚਦੇਵਾ, ਚੈਂਬਰ ਦੀ ਖੇਤਰੀ ਨਿਦੇਸ਼ਕ ਮਧੂ ਪਿੱਲੇ ਤੇ ਸਥਾਨਕ ਕਨਵੀਨਰ ਜੈਦੀਪ ਸਿੰਘ ਦੇ ਇਲਾਵਾ ਕਈ ਪਤਵੰਤੇ ਸੱਜਣ ਮੌਜੂਦ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media