ਫੋਰਟੀਜ਼ ਐਸਕੋਰਟ ਦੇ ਸਹਿਯੋਗ ਨਾਲ ਕੀਤਾ ਵਾਕਥਨ ਦਾ ਆਯੋਜਨ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸੰਘਣੀ ਧੁੰਦ ਅਤੇ ਠੰਡ ਦੌਰਾਨ ਐਤਵਾਰ ਸਵੇਰੇ ਗੁਰੂ ਕੀ ਨਗਰੀ ਦੇ ਸੈਂਕੜੇ ਸਕੂਲੀ ਤੇ ਕਾਲਜ ਦੇ
ਵਿਦਿਆਰਥੀਆਂ ਨੇ ਵਾਕਥਨ ਰਾਹੀਂ ਲੋਕਾਂ ਨੂੰ ਅੰਗਦਾਨ ਕਰਨ ਲਈ ਜਾਗਰੂਕ ਕੀਤਾ।ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ 13ਵੇਂ ਪਾਈਟੈਕਸ ਮੇਲੇ ਦੌਰਾਨ ਇਹ ਆਯੋਜਨ ਕੀਤਾ ਗਿਆ।
ਸ਼ਹਿਰ ਦੇ ਰਾਮ ਬਾਗ (ਕੰਪਨੀ ਬਾਗ) ਤੋਂ ਵਾਕਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਅੰਮਿ੍ਰਤਸਰ ਦੇ ਵਧੀਕ ਡਿਪਟੀ ਕਮਿਸ਼ਨਰ (ਡਿਵੈਲਪਮੈਂਟ) ਰਵਿੰਦਰ ਸਿੰਘ ਨੇ ਕਿਹਾ ਕਿ ਅੰਗਦਾਨ ਬਾਰੇ ਜਾਗਰੂਕਤਾ ਸਮੇਂ ਦੀ ਮੰਗ ਹੈ। ਇਸ ਮਹਿੰਮ ਨੂੰ ਜਾਰੀ ਰੱਖਣ ਦੀ ਦਿਸ਼ਾ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ।ਉਨ੍ਹਾਂ ਚੈਂਬਰ ਦੇ ਇਸ ਉਪਰਾਲੇ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਪਾਈਟੈਕਸ ਹੁਣ ਕੇਵਲ ਸਨਅਤੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਵਿੱਚ ਹੀ ਮੋਹਰੀ ਨਹੀਂ ਹੈ, ਸਗੋਂ ਸਮਾਜ ਦੇ ਪ੍ਰਤੀ ਜਿੰਮੇਦਾਰੀ ਵੀ ਬਣਦੀ ਨਿਭਾਅ ਰਿਹਾ ਹੈ।
ਪੀ.ਐਚ.ਡੀ ਚੈਂਬਰ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ ਸਚਦੇਵਾ ਨੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਫੋਰਟਿਸ ਐਸਕੋਰਟ ਹਸਪਤਾਲ ਦੇ ਡਾਕਟਰ, ਨਰਸਾਂ ਅਤੇ ਸਟਾਫ ਤੋਂ ਇਲਾਵਾ ਮਜੀਨਾ ਰੋਡ ਬਾਈਪਾਸ ਵਿਖੇ ਸਥਿਤ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ, ਮਿਲੇਨੀਅਮ ਸਕੂਲ ਅਤੇ ਐਸ.ਵੀ.ਐਮ ਕਾਲਜ ਆਫ ਨਰਸਿੰਗ ਮੂਦਲ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਫੋਰਟਿਸ ਐਸਕੋਰਟ ਦੇ ਸੀਨੀਅਰ ਪ੍ਰਤੀਨਿੱਧ ਅਤੁਲ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੂੰ ਸਮਾਜਿਕ ਅਤੇ ਧਾਰਮਿਕ ਵਹਿਮਾਂ ਨੂੰ ਛੱਡਦੇ ਹੋਏ ਅੰਗਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਮੌਤ ਤੋਂ ਬਾਅਦ ਇੱਕ ਵਿਅਕਤੀ ਦੇ ਅੰਗਾਂ ਰਾਹੀ 10 ਵਿਅਕਤੀਆਂ ਨੂੰ ਨਵਾਂ ਜੀਵਨ ਮਿਲਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੰਗਦਾਨ ਦੇ ਪ੍ਰਤੀ ਜਾਗਰੂਕਤਾ ਦੀ ਭਾਰੀ ਘਾਟ ਹੈ। ਅਤੇ ਇਥੇ ਇਹ ਪ੍ਰਤੀਸ਼ਤਤਾ ਕੇਵਲ 0.1 ਫੀਸਦ ਹੈ। ਇਹ ਵਾਕਥਨ ਕੰਪਨੀ ਬਾਗ ਤੋਂ ਸ਼ੁਰੂ ਹ ੋਕੇ ਨਾਵਲਟੀ ਚੌਂਕ, ਮਾਲ ਰੋਡ, ਇਨਕਮ ਟੈਕਸ ਚੌਕ, ਕਿਚਲੂ ਚੌਕ, ਹਰਤੇਜ ਹਸਪਤਾਲ, ਏਅਰਪੋਰਟ ਰੋਡ ਤੋਂ ਹੰੁਦੇ ਹੋਏ ਪਾਈਟੈਕਸ ਮੈਦਾਨ ਪੁੱਜੀ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਪੰਜਾਬ ਕਮੇਟੀ ਦੇ ਚੇਅਰਮੈਨ ਆਰ.ਐਸ ਸਚਦੇਵਾ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਚੈਂਬਰ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਚੈਂਬਰ ਦੀ ਖੇਤਰੀ ਡਾਇਰੈਕਟਰ ਮਧੂ ਪਿੱਲੇ, ਖੇਤਰੀ ਕੁਆਰਡੀਨੇਟਰ ਜੈਦੀਪ ਸਿੰਘ ਅਤੇ ਜਸਦੀਪ ਸਿੰਘ ਮਕੜ ਸਮੇਤ ਕਈ ਪਤਵੰਤੇ ਹਾਜਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media