ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) –
ਬੈਂਕਾਂ ਨੂੰ 9000 ਕਰੋੜ ਦਾ ਚੂਨਾ ਲਾ ਕੇ ਵਿਦੇਸ਼ ਭੱਜਿਆ ਮਾਲੀਆ ਭਾਰਤ ਲਿਆਂਦਾ ਜਾਵੇਗਾ- ਲੰਦਨ ਦੀ ਅਦਾਲਤ ਨੇ ਹਾਵਲਗੀ ਦੀ ਦਿੱਤੀ ਮਨਜ਼ੂਰੀ।
ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅਹੁੱਦੇ ਤੋਂ ਦਿੱਤਾ ਅਸਤੀਫਾ।
ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮੁਹਾਲੀ ਪਹੁੰਚੇ- ਕਾਂਗਰਸ ਦੇ ਨੈਸ਼ਨਲ ਹੈਰਾਲਡ ਅਖਬਾਰ ਦਾ ਹਿੰਦੀ ਐਡੀਸਨ ਕੀਤਾ ਮੁੜ ਲਾਂਚ।
2019 ਵਿੱਚ ਹੋਵੇਗੀ ਕੇਂਦਰ `ਚ ਸੱਤਾ ਤਬਦੀਲੀ – ਰਾਹੁਲ ਗਾਂਧੀ।
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਸਮੇਤ 9 ਖਿਲਾਫ ਦੋਸ਼ ਤੈਅ- 7 ਜਨਵਰੀ ਨੂੰ ਸਾਰਿਆਂ ਦੀ ਹੋਵੇਗੀ ਨਿੱਜੀ ਪੇਸ਼ੀ।
ਅਰੁਣਾਚਲ ਪ੍ਰਦੇਸ਼ ਵਿਖੇ ਨਕਸਲੀਆਂ ਦੇ ਹਮਲੇ `ਚ ਸ਼ਹੀਦ ਹੋਏ ਸੁਖਚੈਨ ਸਿੰਘ ਦਾ ਉਸ ਦੇ ਪਿੰਡ ਇਸਲਾਮਵਾਲਾ (ਫਾਜਿਲਕਾ) `ਚ ਹੋਇਆ ਅੰਤਿਮ ਸਸਕਾਰ।
ਫਾਜਿਲਕਾ ਦੀ ਸਰਹੱਦ ਨੇੜਿਓਂ ਬਰਾਮਦ ਕੀਤੀ ਗਈ 28 ਕਰੋੜ ਮੁੱਲ ਦੀ ਹੈਰਇਨ।
ਪਠਾਨਕੋਟ ਵਿਖੇ 60 ਕਰੈਸ਼ਰ ਮਾਲਕ ਨੂੰ ਨੋਟਿਸ ਜਾਰੀ- ਅਦਾਇਗੀ ਨਾ ਕਰਨ `ਤੇ ਹੋਵੇਗੀ ਵਿਭਾਗੀ ਕਾਰਵਾਈ।
ਭੁੱਲ ਬਖਸ਼ਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੋਲੇ ਪ੍ਰਕਾਸ਼ ਸਿੰਘ ਬਾਦਲ- ਜਾਣੇ ਅਣਜਾਣੇ `ਚ ਹੋਈਆਂ ਗਲਤੀਆਂ ਲਈ ਮੰਗੀ ਮੁਆਫੀ।
ਪੱਤਰਕਾਰਾਂ ਨੂੰ ਨਹੀਂ ਦੱਸੀਆਂ ਬਾਰ-ਬਾਰ ਪੁੱਛਣ `ਤੇ ਵੀ ਸਾਬਕਾ ਮੁੱਖ ਮੰਤਰੀ ਬਾਦਲ ਨੇ ਹੋਈਆਂ ਭੁੱਲਾਂ ।
ਸਾਬਕਾ ਨੇਤਾ ਵਿਰੋਧੀ ਧਿਰ ਸੁਖਪਾਲ ਖਹਿਰਾ ਨੇ ਕਿਹਾ ਡਰਾਮਾ ਕਰ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਬਾਦਲ।
ਸਿੱਖ ਸਦਭਾਵਨਾ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਰਸਤੇ `ਚ ਕੀਤਾ ਬਾਦਲਾਂ ਖਿਲਾਫ ਪ੍ਰਦਰਸ਼ਨ – ਬਲਦੇਵ ਸਿੰਘ ਵਡਾਲਾ ਨੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮ ਦਾ ਖਿਤਾਬ ਵਾਪਸ ਲੈਣ ਦੀ ਕੀਤੀ ਮੰਗ।
ਮੁਹਾਲੀ ਆਏ ਰਾਹੁਲ ਗਾਂਧੀ ਤੇ ਡਾ. ਮਨਮੋਹਨ ਸਿੰਘ ਨੇ ਬਿਮਾਰ ਚੱਲ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਪੁਛਿਆ ਹਾਲ ਚਾਲ – ਡਾਕਟਰਾਂ ਦੀ ਸਲਾਹ `ਤੇ ਅਰਾਮ ਕਰ ਰਹੇ ਹਨ ਮੁੱਖ ਮੰਤਰੀ।
ਮੰਗਲਵਾਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ।
ਪੰਜ ਸੂਬਿਆਂ `ਚ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਅੱਜ (ਮੰਗਲਾਵਰ) ਐਲਾਨੇ ਜਾਣਗੇ ਨਤੀਜੇ।
7 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਗੁ. ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਜਾਏਗੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media