ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਅਮਰੀਕ ਸਿੰਘ ਪਵਾਰ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ, ਕਮ-ਕਾਰਜਕਾਰੀ ਮੈਜਿਸਟ੍ਰੇਟ
ਕਮਿਸ਼ਨਰੇਟ ਅੰਮ੍ਰਿਤਸਰ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ਤੇ ਪਾਬੰਦੀ ਲਗਾਉਂਦਾ ਹਾਂ ਕਿ ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਪੱਕੀ ਰਿਹਾਇਸ਼ ਦੇ ਸਬੰਧੀ ਵਿੱਚ ਸਾਰੇ ਕਾਗਜ਼ਾਤ ਜਿਵੇਂ ਕਿ ਨਾਮ, ਪਤਾ, ਥਾਣਾ, ਫੋਟੋ ਸਮੇਤ ਮੋਬਾਇਲ ਨੰਬਰ ਸਬੰਧੀ ਥਾਣੇ ਨੂੰ ਮੁਹੱਈਆ ਕਰਵਾਏਗਾ ਅਤੇ ਸਬੰਧਤ ਮੁੱਖ ਅਫ਼ਸਰ ਥਾਣਾ ਉਸ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਉਸਦੀ ਪੱਕੀ ਰਿਹਾਇਸ਼ ਦੇ ਥਾਣੇ ਤੋਂ ਕਰਵਾਉਣ ਦਾ ਜਿੰਮੇਵਾਰ ਹੋਵੇਗਾ।ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ।ਇਹ ਹੁਕਮ 6 ਫਰਵਰੀ 2019 ਤੱਕ ਲਾਗੂ ਰਹੇਗਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media