ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੁਸ਼ਟ ਰੋਗ ਦਾ ਜੇਕਰ ਸਹੀ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ ਸਾਰੀ ਉਮਰ ਦੀ ਅਪੰਗਤਾ ਤੋਂ
ਬਚ ਸਕਦਾ ਹੈ।ਇਸ ਆਸ਼ੇ ਨੂੰ ਪੂਰਾ ਕਰਨ ਅਤੇ ਆਮ ਲੋਕਾਂ ਤੱਕ ਇਸ ਰੌਗ ਬਾਰੇ ਜਾਣਕਾਰੀ ਤੇ ਜਾਗਰੁੂਕਤਾ ਪੈਦਾ ਕਰਨ ਲਈ ਸਿਵਲ ਸਰਜਨ, ਡਾ. ਹਰਦੀਪ ਸਿੰਘ ਦੇ ਆਦੇਸ਼ਾਂ `ਤੇ ਪ੍ਰਾਇਮਰੀ ਹੈਲਥ ਸੈਂਟਰ ਭਗਤਾਵਾਲਾ ਵਿਖੇ ਰੇੈਲੀ ਦਾ ਆਯੋਜਨ ਕੀਤਾ ਗਿਆ।
ਜਿਲਾ ਲੈਪਰੌਸੀ ਅਫਸਰ ਡਾ. ਨਿਧੀ ਨੇ ਕਿਹਾ ਕਿ ਇਸ ਰੇੈਲੀ ਦਾ ਮੁੱਖ ਮੰਤਵ ਕੁਸ਼ਟ (ਕੋਹੜ) ਰੋਗ ਬਾਰੇ ਜਾਗਰੂੁਕਤਾ ਦੇਣਾ ਹੈ, ਤਾਂ ਜੋ ਆਮ ਜਨਤਾ ਨੂੰ ਇਸ ਰੋਗ ਦੇ ਲੱਛਣ ਬਾਰੇ ਜਾਣਕਾਰੀ ਹੋਵੇ ਅਤੇ ਇਸ ਰੋਗ ਦਾ ਮਰੀਜ ਮਿਲਣ `ਤੇ ਉਸ ਦੀ ਜਾਚ ਪੜਤਾਲ ਕਰਕੇ ਸਰਕਾਰੀ ਸਿਹਤ ਕੇਂਦਰ ਤੇ ਜਲਦੀ ਭੇਜਿਆ ਜਾਵੇ।ਉਨ੍ਹਾਂ ਦੱਸਿਆ ਕਿ ਪੂਰੇ ਕੋਰਸ ਦੀ ਮੁਫਤ ਦਵਾਈ ਦੇ ਕੇ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਦੂਜੇ ਲੋਕ ਜਿਹੜੇ ਇਸ ਮਰੀਜ਼ ਦੇ ਸੰਪਰਕ `ਚ ਆਉਂਦੇ ਹਨ, ਇਸ ਰੋਗ ਤੋਂ ਬਚ ਸਕਣ।ਉਨ੍ਹਾਂ ਨੇ ਦੱਸਿਆ ਕਿ ਇਸ ਰੇੈਲੀ ਵਿੱਚ ਕੁਸ਼ਟ ਰੋਗ ਦੇ ਮੁੱਖ ਲੱਛਣਾਂ ਬਾਰੇ ਬਣਾਏ ਹੋਏ ਪਲੇਅ ਕਾਰਡਜ਼ ਨਾਲ ਇਲਾਜ ਤੇ ਦਵਾਈਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਵੇ ਕਿ ਸ਼ਰੀਰ ਤੇ ਕਿਸੇ ਵੀ ਹਿੱਸੇ `ਤੇ ਕੋਈ ਅਜਿਹਾ ਨਿਸ਼ਾਨ ਜਿਸ ਦਾ ਰੰਗ ਲਾਲ, ਚਿੱਟਾ ਜਾਂ ਤਾਂਬੇ ਰੰਗ ਦਾ ਹੋਵੇ ਜਿਸ `ਤੇ ਛੋਹ ਮਹਿਸੂਸ ਨਾ ਹੂੰਦੀ ਹੋਵੇ ਅਤੇ ਗਰਮ ਠੰਡਾ ਵੀ ਨਾ ਮਹਿਸੂਸ ਹੁੰਦਾ ਹੋਵੇ ਅਤੇ ਨਾਲ ਹੀ ਹੱਥਾਂ ਅਤੇ ਪੈਰਾਂ ਉਤੇ ਆਪਣੇ ਆਪ ਛਾਲੇ ਪੈੇ ਕੇ ਜਖਮ ਹੋ ਜਾਣ, ਇਹ ਸਾਰੀਆ ਕੋਹੜ ਦੀਆਂ ਨਿਸ਼ਾਨੀਆਂ ਹਨ।ਉਹਨਾ ਨੇ ਇਹ ਵੀ ਦੱਸਿਆ ਕਿ ਜਦੋਂ ਮਰੀਜ ਲਗਾਤਾਰ ਇਸ ਦਵਾਈ ਦਾ ਕੋਰਸ ਪੁਰਾ ਕਰ ਲੈਂਦਾ ਹੈ, ਤਾਂ ਉਹ ਇਸ ਰੋਗ ਦੇ ਖਤਰੇ ਤਂੋ ਪੂਰੀ ਤਰਾ੍ਹ ਮੁਕਤ ਹੋ ਜਾਦਾ ਹੈ, ਜੇਕਰ ਕੋਈ ਮਰੀਜ ਦਵਾਈ ਦਾ ਕੋਰਸ ਪੂਰਾ ਹੋਣ ਪਹਿਲਾਂ ਹੀ ਇਸ ਨੂੰ ਛੱਡ ਦਿੰਦਾ ਹੈ ਤਾਂ ਉਹ ਆਪਣੇ ਆਲੇ ਦੁਆਲੇ ਅਤੇ ਹੋਰ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਇਸ ਰੋਗ ਦਾ ਸ਼ਿਕਾਰ ਬਣਾ ਸਕਦਾ ਹੈ।ਇਸ ਰੈਲੀ ਦੌਰਾਨ ਜਿਲਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੌਰ, ਪ੍ਰਕਾਸ਼ ਕੌਰ ਅਤੇ ਲੈਪਰਸੀ ਦਾ ਸਾਰਾ ਸਟਾਫ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media