ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਵਾਰਡ ਨੰਬਰ 3 ਦੀ ਇੱਕ 50 ਸਾਲਾਂ ਅੋਰਤ ਦੀ ਕਰੈਸ਼ਰ ਨਾਲ ਮੋਤ ਹੋਣ ਦਾ ਦੁੱਖਦ ਸਮਾਚਾਰ
ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮ ਕੌਰ ਪਤਨੀ ਜੀਤ ਸਿੰਘ ਪਿੱਛਲੇ ਕਈ ਸਾਲਾ ਤੋਂ ਲਿਵਰ ਕੈਂਸਰ ਦੀ ਬੀਮਾਰੀ ਤੋਂ ਪੀੜਿਤ ਸੀ, ਜਿਸ ਦੀ ਅੱਜ ਮੋਤ ਹੋ ਗਈ।ਮ੍ਰਿਤਕਾ ਦੇ ਪਤੀ ਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰੇਮ ਕੌਰ ਦਾ ਇਲਾਜ਼ ਵੱਖ-ਵੱਖ ਹਸਪਤਾਲਾ ਤੋਂ ਕਰਵਾਇਆ।ਜਿਸ ਕਾਰਨ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਏ ਅਤੇ ਅੱਜ ਉਸ ਕੋਲ ਗੁਜ਼ਾਰੇ ਲਈ ਕੁੱਝ ਵੀ ਪੱਲੇ ਨਹੀ ਰਿਹਾ।ਉਧਰ ਸਮਾਜਸੇਵੀ ਅਤੇ ਖੱਬੇ-ਪੱਖੀ ਆਗੂ ਕਾਮਰੇਡ ਬਲਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਿਤ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media