Monday, September 21, 2026

ਪ੍ਰਸਾਸਨ ਵੱਲੋਂ ਦੁੱਧ ਡੇਅਰੀ ਤੇ ਵੱਡੀ ਪੱਧਰ `ਤੇ ਛਾਪੇਮਾਰੀ

ਤਹਿਸੀਲਦਾਰ ਧੂਰੀ ਅਤੇ ਫੂਡ ਸੇਫਟੀ ਅਫਸਰ ਦੀ ਸਾਂਝੀ ਟੀਮ ਨੇ ਭਰੇ ਸੈਂਪਲ
ਧੂਰੀ, 13 ਦਸਬੰਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਤਹਿਸੀਲਦਾਰ ਧੂਰੀ ਸੁਰਾਜ ਅਹਿਮਦ ਨੇ ਤਹਿਸੀਲ ਧੂਰੀ ਦਾ ਵਾਧੂ ਚਾਰਜ਼ ਸੰਭਾਲਣ ਤੋ ਤੁਰੰਤ ਬਾਅਦ ਹੀ PUNJ1312201809ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸ਼ਹਿਰ ਦੇ ਡੇਅਰੀ ਦਾ ਕੰਮ ਕਰਨ ਵਾਲਿਆਂ `ਤੇ ਛਾਪੇਮਾਰੀ ਕਰਦਿਆਂ ਦੁੱਧ, ਪਨੀਰ, ਘਿਓ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਪ੍ਰੇਮ ਲੱਸੀ, ਜਵੰਧਾ ਡੇਅਰੀ, ਸੋਹਣ ਲਾਲ ਡੇਅਰੀ ਸਮੇਤ ਹੋਰ ਦੁਕਾਨਦਾਰਾਂ ਤੋਂ ਸੈਂਪਲ ਭਰੇ।
ਜਾਣਕਾਰੀ ਅਨੁਸਾਰ ਤਹਿਸੀਲਦਾਰ ਧੂਰੀ ਸੁਰਾਜ ਅਹਿਮਦ ਅਤੇ ਫੂਡ ਸੈਫਟੀ ਅਫਸਰ ਚਰਨਜੀਤ ਸਿੰਘ ਦੀ ਸਾਂਝੀ ਟੀਮ ਵੱਲੋਂ ਸਹਿਰ ਦੇ ਕੱਕੜਵਾਲ ਚੋਕ, ਆਰਿਆ ਸਮਾਜ ਸਮੇਤ ਵੱਖ-ਵੱਖ ਥਾਵਾਂ `ਤੇ ਛਾਪੇ ਮਾਰੇ। ਇਸੇ ਦੋਰਾਨ ਹੀ ਕੰਡੇ ਵੱਟੀਆਂ ਅਤੇ ਘਰੇਲੂ ਗੈਸ ਦੀ ਦੁਰਵਰਤੋਂ ਰੋਕਣ ਲਈ ਵੀ ਕਾਰਵਾਈ ਕੀਤੀ ਗਈ ਅਤੇ ਮੋਕੇ `ਤੇ ਇੱਕ ਦੁਕਾਨਦਾਰ ਨੂੰ 4000/-ਰੁਪਏ ਦਾ ਜਰਮਾਨਾ ਵੀ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲਦਾਰ ਸੁਰਾਜ ਅਹਿਮਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਤੰਦਰੁਸਤ ਪੰਜਾਬ ਮਿਸਨ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ ਅਤੇ ਖਾਣ ਪੀਣ ਦੀਆ ਵਸਤਾਂ ਵਿਚ ਮਿਲਾਵਟ ਖੋਰੀ ਬਰਦਾਸਤ ਨਹੀ ਕੀਤੀ ਜਾਵੇਗੀ ਅਤੇ ਭਵਿੱਖ ਵਿਚ ਵੀ ਅਜਿਹੀਆ ਛਾਪੇਮਾਰੀਆਂ ਜਾਰੀ ਰਹਿਣਗੀਆਂ।ਉਹਨਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁਨਾਫੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।
 ਇਸ ਮੋਕੇ ਡਿਪਟੀ ਡਾਇਰੈਕਟਰ ਡੇਅਰੀ ਹਰਮੇਸ ਸਿੰਘ, ਨਾਪ ਤੋਲ ਵਿਭਾਗ ਤੋ ਇਨਸਪੇਕਟਰ ਰਾਜੇਸ ਥਮਨ, ਲੇਵਰ ਇੰਸਪੇਕਟਰ ਨਰੇਸ ਗਰਗ ਵੀ ਹਾਜਰ ਸਨ।ਇਸ ਦੋਰਾਨ ਕੁੱਝ ਵਪਾਰੀ ਆਗੂਆਂ ਵੱਲੋ ਅਧਿਕਾਰੀਆਂ ਦੀ ਇਸ ਕਾਰਵਾਈ ਨੂੰ ਰੋਕਣ ਦਾ ਯਤਨ ਵੀ ਕੀਤਾ ਗਿਆ, ਪਰ ਅਧਿਕਾਰੀਆਂ ਵੱਲੋ ਇਹ ਅਣਸੁਣਿਆ ਕਰ ਦਿੱਤਾ ਗਿਆ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply