Tuesday, September 22, 2026

ਕੌਮੀ ਸੇਵਾ ਯੋਜਨਾ ਤਹਿਤ 30 ਵਾਹਨਾਂ ਨੂੰ ਰਿਫਲੈਕਟਰ ਲਾਏ

ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਗੁਰਦਾਸਪੁਰ ਦੀ ਯੋਗ ਅਗਵਾਈ `ਚ ਸਰਕਾਰੀ ਸੀਨੀਅਰ PUNJ1512201802ਸੈਕੰਡਰੀ ਸਕੂਲ ਸੇਖਵਾਂ ਦੇ ਪ੍ਰਿੰਸੀਪਲ ਭਾਰਤ ਭੂਸਨ ਦੀ ਰਹਿਨੁਮਾਈ ਹੇਠ ਕੌਮੀ ਸੇਵਾ ਯੌਜਨਾ ਵਲੰਟੀਅਰਾਂ ਵਲੋਂ ਵੱਖ ਵੱਖ ਵਾਹਨਾ ਨੂੰ ਰਿਫਲੈਕਟਰ ਲਾਏ ਗਏ।ਪ੍ਰਿੰਸੀਪਲ ਨੇ ਇਸ ਸਮੇਂ ਕਿਹਾ ਕਿ ਧੁੰਦ ਵਿਚ ਹਾਦਸੇ ਬਹੁਤ ਜਿਆਦਾ ਹੰੁਦੇ ਹਨ, ਤੇ ਰਿਫਲੈਕਟਰ ਬਚਾਅ ਕਰਦੇ ਹਨ, ਉਹਨਾ ਕਿਹਾ ਜਰੂਰੀ ਹੋਵੇ ਤਾਂ ਹੀ ਵਾਹਨ ਦੀ ਵਰਤੋ ਕੀਤੀ ਜਾਵੇ, ਧੁੰਦ ਵਾਲੀਆਂ ਲਾਈਟਾਂ ਦੀ ਵਰਤੋ ਕੀਤੀ ਜਾਵੇ, ਗੰਨੇ ਦੀ ਟਰਾਲੀ ਨੂੰ ਬਹੁਤ ਹੀ ਹੌਲੀ ਤੇ ਟਰਾਲੀ ਪਿਛੇ ਲਾਈਟਾਂ ਲਗਾ ਕੇ ਹੀ ਚਲਾਇਆ ਜਾਵੇ ਤੇ ਜਰੂਰੀ ਕੀਤਾ ਜਾਵੇ ਕਿ ਪਿਲੇ ਜਾਂ ਅੱਗੋਂ ਆਉਣ ਵਾਲਿਆਂ ਨੂੰ ਵਾਹਨ ਦਿਸ ਪਵੇ।ਇਸ ਮੌਕੇ 30 ਗੱਡੀਆਂ ਨੂੰ ਰਿਫਲੈਕਟਰ ਲਗਾਏ ਗਏ।ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਰ ਅਫਸਰ ਬਲਜਿੰਦਰ ਸਿੰਘ ਸੰਧੂ ਦਾ ਪ੍ਰਿੰਸੀਪਲ ਨੇ ਧਨਵਾਦ ਕੀਤਾ।ਇਸ ਮੌਕੇ ਬਲਵਿੰਦਰਪਾਲ, ਨਵਦੀਪ ਸਿੰਘ, ਤਰਸੇਮ ਸਿੰਘ, ਮੁਨੀਸ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।          
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply