Tuesday, April 28, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ) –
     1984 ਸਿੱਖ ਕਤਲੇਆਮ ਦੇ ਮਾਮਲੇ `ਚ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਤੇ 5 ਲੱਖ ਦਾ ਜੁਰਮਾਨਾ – 31 ਦਸੰਬਰ ਤਕ ਕਰਨਾ ਹੋਵੇਗਾ ਆਤਮ ਸਮਰਪਣ।
    ਜਸਟਿਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਨੇ ਤਿੰਨ ਦੋਸ਼ੀਆਂ ਕੈਪਟਨ ਭਾਗਮਲ, ਗਿਰਧਾਰੀ ਲਾਲ ਤੇ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਉਮਰ ਕੈਦ ਦੀ ਸਜ਼ਾ ਰੱਖੀ ਬਰਕਰਾਰ ਅਤੇ 2 ਹੋਰਨਾਂ ਕਿਸ਼ਨ ਖੋਖਰ ਤੇ ਮਹੇਂਦਰ ਯਾਦਵ ਦੀ 3 ਸਾਲ ਦੀ ਸਜ਼ਾ ਵਧਾ ਕੇ ਕੀਤੀ 10 ਸਾਲ ।
    ਹਾਈਕੋਰਟ ਵਲੋਂ ਸੁਣਾਈ ਸਜ਼ਾ ਵਿਰੁੱਧ ਸੁਪਰੀਮ ਕੋਰਟ `ਚ ਅਪੀਲ ਦਾਇਰ ਕਰੇਗਾ ਸੱਜਣ ਕੁਮਾਰ।
    ਸੱਜਣ ਕੁਮਾਰ ਨੂੰ ਹਾਈਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਦੇਣ ਦਾ ਸਵਾਗਤ ਕਰਦਿਆਂ ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਇਸ ਨੂੰ ਚਿਰਾਂ ਨਾਲ ਮਿਲ਼ਿਆ ਇਨਸਾਫ ਕਰਾਰ ਦਿੱਤਾ ਹੈ।
    ਦਿੱਲੀ ਸਿੱਖ ਗੁਰਦੁਆਰਾ ਕਮੇਟੀ ਆਗੂਆਂ ਮਨਜੀਤ ਸਿੰਘ ਜੀ.ਕੇ ਤੇ ਮਨਜਿੰਦਰ ਸਿੰਘ ਸਿਰਸਾ ਨੇ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਕੀਤਾ ਐਲਾਨ।
    ਅਸ਼ੌਕ ਗਹਿਲੋਤ ਨੇ ਤੀਜੀ ਵਾਰ ਰਾਜਸਥਾਨ, ਭੁਪੇਸ਼ ਬਘੇਲ ਨੇ ਛੱਤੀਸਗੜ ਅਤੇ ਕਮਲਨਾਥ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ।
    ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਦਾ ਪੰਜਾਬ ਵਿੱਚ ਵਿਰੋਧ- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਫੈਸਲੇ ਨੂੰ ਕਾਂਗਰਸ ਵਲੋਂ ਜਖਮਾਂ `ਤੇ ਲੂਣ ਛਿੜਕਣ ਦੇ ਤੁੱਲ ਦਿੱਤਾ ਕਰਾਰ।
    ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਕਮਲਨਾਥ ਨੇ ਆਪਣੇ ਆਪ ਨੂੰ ਦੱਸਿਆ ਬੇਗੁਨਾਹ- ਕਿਹਾ ਉਨਾਂ ਖਿਲਾਫ ਕੋਈ ਵੀ ਐਫ.ਆਈ.ਆਰ ਜਾਂ ਚਾਰਜਸ਼ੀਟ ਨਹੀਂ ।
    ਆਪ ਦੇ ਮੌਜੂਦਾ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਅਤੇ ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਖਹਿਰਾ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਖਿਤਾਬ ਵਾਪਸ ਲੈਣ ਦੀ ਕੀਤੀ ਮੰਗ।
    ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਬਾਦਲ ਨੂੰ ਕੋਈ ਫਖਰੇ ਕੌਮ ਨਹੀਂ ਮੰਨਦਾ- ਜੋ ਆਪਣੇ ਦੋਸ਼ ਮੰਨ ਕੇ ਮੁਆਫੀ ਲਈ ਸੰਗਤਾਂ ਦੇ ਝਾੜ ਰਿਹੈ ਜੋੜੇ।
    ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਮੋਹਾਲੀ ਦੀ ਅਦਾਲਤ ਨੇ ਭੇਜਿਆ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ `ਤੇ।
    ਜਥੇਦਾਰ ਦਾਦੂਵਾਲ ਨੇ ਭਾਈ ਧਿਆਨ ਸਿੰਘ ਮੰਡ ਨੂੰ ਮੁੜ ਦੱਸਿਆ ਤਾਨਾਸ਼ਾਹ- ਕਿਹਾ 20 ਦੀ ਮੀਟਿੰਗ `ਚ ਨਹੀਂ ਹੋਣਗੇ ਸ਼ਾਮਲ।
    ਜਥੇਦਾਰ ਮੰਡ ਨੇ ਬਰਗਾੜੀ ਮੋਰਚੇ ਸਬੰਧੀ ਮੀਟਿੰਗ ਅੱਗੇ ਪਾਈ- 10 ਜਨਵਰੀ 2019 ਨੂੰ ਹੋਵੇਗੀ 20 ਦਸੰਬਰ ਨੂੰ ਹੋਣ ਵਾਲੀ ਮੀਟਿੰਗ।
    ਇਨਸਾਫ ਮਾਰਚ ਅਸਫਲ ਰਿਹਾ- ਪੰਜਾਬ ਵਿੱਚ ਤੀਜਾ ਵਿਕਲਪ ਸਿਰਫ ਆਮ ਆਦਮੀ ਪਾਰਟੀ – ਹਰਪਾਲ ਚੀਮਾ।
    ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਮੰਗ `ਤੇ- ਕਿਸਾਨ ਯੂਨੀਅਨ ਲੱਖੌਵਾਲ ਨੇ ਬਠਿੰਡਾ ਤੇ ਫਿਰੋਜਪੁਰ ਦਿੱਤੇ ਧਰਨੇ।
    ਫਿਰੋਜ਼ਪੁਰ ਦੇ ਮਮਦੋਟ ਨੇੜਲੇ ਪਿੰਡ ਦੋਨਾ ਤੇਲੂਮੱਲ ਵਿਖੇ ਪੰਚਾਇਤੀ ਨਾਮਜ਼ਦਗੀਆਂ ਦਾਖਲ਼ ਕਰਨ ਆਏ ਧੜੇ ਆਪਸ `ਚ ਭਿੜੇ।
    ਕੈਪਟਨ ਅਮਰਿੰਦਰ ਨੇ ਸੱਜਣ ਕੁਮਾਰ ਨੂੰ ਸਜ਼ਾ ਦਾ ਕੀਤਾ ਸਵਾਗਤ – ਕਿਹਾ ਦੇਸ਼ ਵੰਡ ਤੋਂ ਬਾਅਦ ਵਾਪਰਿਆ ਸਭ ਤੋਂ ਭਿਆਨਕ ਕਾਂਡ ਸੀ 1984 ਦਾ ਸਿੱਖ ਕਤਲੇਆਮ।
    ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਇਤਿਹਾਸਕ ਫੈਸਲਾ- ਕਾਂਗਰਸ ਨੇ ਹਮੇਸ਼ਾਂ ਦੋਸ਼ੀਆਂ ਦਾ ਕੀਤਾ ਬਚਾਅ- ਮੋਦੀ ਸਰਕਾਰ ਨੇ ਬੰਦ ਕੀਤੇ ਗਏ 80 ਦੇ ਕਰੀਬ ਕੇਸ ਮੁੜ ਖੋਲੇ -ਸੁਖਬੀਰ ਬਾਦਲ।
    ਹਾਰਦਿਕ ਪਟੇਲ ਨੇ ਇਨੈਲੋ ਤੋਂ ਵੱਖ ਹੋਏ ਦੁਸ਼ਿਅੰਤ ਚੌਟਾਲਾ ਦਾ ਕੀਤਾ ਸਮਰਥਨ।
    ਸੱਜਣ ਕੁਮਾਰ ਦੀ ਸਜ਼ਾ `ਤੇ ਜਥੇਦਾਰ ਅਕਾਲ ਤਖਤ ਦਾ ਪ੍ਰਤੀਕਰਮ ਕਿਹਾ ਘੱਟ ਗਿਣਤੀਆਂ ਨੂੰ ਦੇਸ਼ `ਚ ਸਮੇਂ `ਤੇ ਨਹੀਂ ਮਿਲਦਾ ਇਨਸਾਫ।
    ਆਪ ਆਗੂ ਐਡਵੋਕੇਟ ਫੂਲਕਾ ਨੇ ਸੱਜਣ ਕੁਮਾਰ ਬਾਰੇ ਹਾਈਕੋਰਟ ਦੇ ਫੈਸਲੇ ਨੂੰ ਦੱਸਿਆ ਇਨਸਫ ਦੀ ਜਿੱਤ।
    ਤਿੰਨ ਤਲਾਕ ਬਿੱਲ ਲੋਕ ਸਭਾ ਵਿੱਚ ਕੀਤਾ ਗਿਆ ਪੇਸ਼।

    ਛੱਤੀਸਗੜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਸਾਨਾਂ ਦਾ 6100 ਕਰੋੜ ਦਾ ਕਰਜਾ ਮੁਆਫ ਕਰਨ ਦਾ ਕੀਤਾ ਐਲਾਨ।

            ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੋਟੇ ਸਾਹਿਜ਼ਾਦਿਆਂ ਦੀ ਸ਼ਹੀਦੀ ਦਿਹਾੜੇ `ਤੇ 28 ਦਸੰਬਰ ਨੂੰ ਸਵੇਰੇ 10.00 ਵਜੇ 10 ਮਿੰਟ ਤੱਕ ਵਾਹਿਗਰੂ ਦਾ ਸਿਮਰਨ ਕਰਨ ਦੀ ਕੀਤੀ ਅਪੀਲ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply