Thursday, July 16, 2026

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੀ ਕ੍ਰਿਕਟ ਟਰਾਫੀ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ  ਪਬਲਿਕ ਸਕੂਲ ਲਾਰੰਸ ਰੋਡ ਨੇ ਇੱਕ ਵਾਰ ਫਿਰ ਖੇਡਾਂ ਵਿੱਚ ਆਪਣੀ ਜਿੱਤ ਦਾ ਲੋਹਾ PUNJ1812201804ਮੰਨਵਾਇਆ ਹੈ।ਸਕੂਲ ਦੀ ਕ੍ਰਿਕੇਟ ਟੀਮ ਅੰਡਰ-19 ਲੜਕਿਆਂ ਨੇ 12 ਤੋਂ 14 ਦਸੰਬਰ ਰਾਂਚੀ `ਚ ਅਯੋਜਿਤ ਡੀਏਵੀ ਕ੍ਰਿਕਟ ਬੁੳਾਏਜ਼ ਟੂਰਨਾਮੈਂਟ `ਚ ਡੀ.ਏ.ਵੀ ਨੈਸ਼ਨਲ ਸਪੋਰਟਸ ਪੰਜਾਬ ਜੋਨ (ਰਾਸ਼ਟਰੀ ਪੱਧਰ) ਵਿੱਚ ਜੇਤੂ ਰਹਿੰਦਿਆਂ ਅਤੇ ਟਰਾਫੀ ਹਾਸਲ ਕੀਤੀ ਹੈ।ਇਸ ਟੀਮ ਵਿੱਚ ਸ਼ਾਮਲ ਵਿਦਿਆਰਥੀਆਂ ਵਿੱਚ ਤੁਸ਼ਾਰ ਮਹਿਰਾ, ਵਸਿਸ ਮਹਿਰਾ, ਸਮੀਰ ਵੋਹਰਾ, ਸਚਿਤ ਸਰਪਾਲ ਜਮਾਤ ਬਾਰ੍ਹਵੀਂ, ਸਮਰਥ ਚੁੱਗ, ਮੁਦਿਤ ਵੋਹਰਾ ਜਮਾਤ ਗਿਆਰ੍ਹਵੀਂ, ਤਨਵੀਰ ਸਿੰਘ ਜਮਾਤ ਦਸਵੀਂ-ਕੇ, ਧਰੁਵ ਵਰਮਾ ਜਮਾਤ ਦਸਵੀਂਸ਼-ਜੀ, ਅਤੇ ਰਚਿਤ ਸੋਨੀ ਅੱਠਵੀਂ ਜਮਾਤ ਸ਼ਾਮਲ ਸਨ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਭੇਜੀ ਹੈ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਜਿੱਤ ਸਕੂਲ ਲਈ ਬਹੁਤ ਵੱਡੀ ਪ੍ਰਾਪਤੀ ਸੀ।ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਜਿੱਤਾਂ ਹਾਸਲ ਕਰਨ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਰੋਜ਼ਾਨਾ ਅਭਿਆਸ ਕਰਨਾ ਜ਼ਰੂਰੀ ਹੈ।

 

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply