Monday, September 21, 2026

ਪੰਚਾਇਤੀ ਚੋਣਾਂ ਦੌਰਾਨ ਹਥਿਆਰ ਲੈ ਕੇ ਚੱਲਣ ’ਤੇ ਪਾਬੰਦੀ

ਸੈਨਾ, ਅਰਧ ਸੈਨਾ ਬਲ ਤੇ ਪੁਲਿਸ ਕਰਮਚਾਰੀ ਹੋਣਗੇ ਮਨਾਹੀ ਦੇ ਘੇਰੇ ਤੋਂ ਬਾਹਰ
ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟ੍ਰੇਟ ਕਮਲਦੀਪ ਸਿੰਘ ਸੰਘਾ ਨੇ ਭਾਰਤੀ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 Kamaldeep Sangha dcਤਹਿਤ 30 ਦਸੰਬਰ 2018 ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸਮੂਹ ਪੋਲਿੰਗ ਸਟੇਸ਼ਨਾਂ ਦੇ ਤਕਰੀਬਨ 100 ਮੀਟਰ ਘੇਰੇ ਅੰਦਰ ਹਰ ਕਿਸਮ ਦੇ ਅਗਨ ਸ਼ਾਸਤਰ, ਅਸਲਾ, ਵਿਸਫ਼ੋਟਕ, ਜਲਣਸ਼ੀਲ ਚੀਜ਼ਾਂ ਅਤੇ ਤੇਜ਼ਧਾਰ ਹਥਿਆਰਾਂ ਜਿਵੇਂ ਟਕੂਏ, ਬਰਛੇ ਆਦਿ ਲੈ ਕੇ ਚੱਲਣ ਦੀ ਮੁਕੰਮਲ ਪਾਬੰਦੀ ਹੋਵੇਗੀ ਅਤੇ ਕੋਈ ਵੀ ਅਸਲਾ ਧਾਰਕ ਆਪਣਾ ਹਥਿਆਰ ਸਮੂਹ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਲੈ ਕੇ ਨਹੀਂ ਚੱਲੇਗੇ। ਇਹ ਹੁਕਮ ਪੈਰਾਮਿਲਟਰੀ ਫੋਰਸ, ਬਾਵਰਦੀ ਪੁਲਿਸ ਕਰਮਚਾਰੀਆਂ ਨੂੰ ਇਨ੍ਹਾਂ ਮਨਾਹੀ ਦੇ ਹੁਕਮਾਂ ਤੋਂ ਛੋਟ ਹੋਵੇਗੀ। ਇਹ ਹੁਕਮ 31 ਦਸਬੰਰ 2018 ਤੱਕ ਲਾਗੂ ਰਹਿਣਗੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply