Monday, May 18, 2026

ਪੁਲਿਸ ਸੁਵਿਧਾ ਸੈਂਟਰਾਂ ਵਿੱਚ ਦਿੱਤੀਆ ਜਾਣ ਵਾਲੀਆਂ ਸਹੂਲਤਾਂ ਸਬੰਧੀ ਲਗਾਇਆ ਕੈਂਪ

PPN30081417ਤਰਸਿੱਕਾ, 30  ਅਗਸਤ (ਕੰਵਲਜੀਤ ਜੋਧਾਨਗਰੀ) – ਪੰਜਾਬ ਸਰਕਾਰ ਵੱਲੋ ਪੁਲਿਸ ਥਾਣਿਆ ਵਿੱਚ ਖੋਲੇ ਗਏ ਸੁਵਿਧਾ ਸੈਂਟਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋ ਲੋਕਾਂ ਨੂੰ ਜਾਣੂ ਕਰਾਉਣ ਲਈ ਲਈ ਸੰਤ ਬਾਬਾ ਲਾਭ ਸਿੰਘ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀ ਬੇਰ ਸਾਹਿਬ ਵਿਖੇ ਸੈਮੀਨਾਰ ਕੈਂਪ ਲਗਾਇਆ ਗਿਆ। ਜਿਸ ਨੂੰ ਸੰਬੋਧਨ ਕਰਦਿਆ ਸ੍ਰੀ ਕਮਲੇਸ ਚੰਦ ਨੇ ਕੈਂਪ ਲਗਾਉਣ ਦਾ ਮਕਸਦ ਸਾਂਝ ਕੇਂਦਰ ‘ਤੇ ਦਿੱਤੀਆ ਜਾਣ ਵਾਲੀਆਂ ਸੁਵਿਧਾਵਾਂ, ਟਰੈਫਿਕ ਨਿਯਮਾਂਾ, ਨਸ਼ਿਆਂ ਬਾਰੇ ਆਰ.ਟੀ.ਆਈ ਤਹਿਤ ਮਿਲਣ ਵਾਲੀਆਂ ਸਹੂਲਤਾਂ, ਔਰਤਾਂ ਪ੍ਰਤੀ ਹੋਦ ਵਾਲੇ ਜੁਰਮਾਂ ਸਬੰਧੀ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ। ਕਮਲੇਸ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੁਲਿਸ ਥਾਣਿਆਂ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸੇ ਲਈ ਹੀ 2011 ਵਿੱਚ ਪੰਜਾਬ ਸੇਵਾ ਅਧਿਕਾਰ ਕਾਨੂੰਨ ਦਾ ਗਠਨ ਕੀਤਾ ਗਿਆ ਸੀ ਉਨ੍ਹਾ ਕਿਹਾ ਕਿ ਪਜੰਾਬ ਸੇਵਾ ਅਧਿਕਾਰ ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਅਤੇ ਪੁਲਿਸ ਦੇ ਵਿੱਚ ਆਪਸੀ ਤਾਲਮੇਲ ਵਧਾਉਣ ਅਤੇ ਲੋਕਾਂ ਦੇ ਦਿਲਾਂ ਵਿੱਚੋ ਪੁਲਿਸ ਦਾ ਡਰ ਦੂਰ ਕਰਨ ਲਈ ਵਿਭਾਗ ਵੱਲੋ ਸਾਂਝ ਕੇਂਦਰਾਂ ਦਾ ਗਠਨ ਕੀਤਾ ਗਿਆ । ਇਨਾ੍ਹ ਸੁਵਿਧਾਵਾਂ ਵਿੱਚ ਜੋ ਵੀ ਮੁਲਾਜਿਮ ਆਪਣੀ ਡਿਊਟੀ ਦੌਰਾਨ ਵਰਦੀ ਦੀ ਬਜਾਏ ਸਿਵਲ ਕਪੜਿਆਂ ਵਿੱਚ ਹੋਵੇਗਾ, ਕਿਉਕਿ ਆਮ ਆਦਮੀ ਪੁਲਿਸ ਪਾਸ ਜਾਣ ਤੋ ਕੰਨੀ ਕਤਰਾਉਦਾ ਹੈ, ਪਰ ਇਥੇ ਹਰ ਆਦਮੀ ਸਿੱਧਾ ਹੀ ਆਪਣੀ ਰਿਪੋਰਟ ਦਰਜ ਕਰਵਾ ਸਕਦਾ ਹੈ।ਜਿਸ ਸਬੰਧੀ ਲਈ ਜਾਣ ਵਾਲੀ ਫੀਸ ਬੋਰਡ ਤੇ ਲਿਖੀ ਹੋਈ ਹੈ ।ਇਸ ਲਈ ਲੋਕਾਂ ਨੂੰ ਇਸ ਸਹੂਲਤ ਦਾ ਵੱਧ ਤੋ ਵੱਧ ਲਾਭ ਉਠਾਉਣਾ ਚਾਹੀਦਾ ਹੈ।ਇਸ ਮੌਕੇ ਤੇ ਏ.ਐਸ.ਆਈ. ਕੁਲਦੀਪ ਸਿੰਘ, ਏ.ਐਸ.ਆਈ ਗੁਰਬਿੰਦਰ ਸਿੰਘ, ਹੈੱਡ ਕਾਸ਼ਟੇਬਲ ਬਲਵੰਤ ਸਿੰਘ, ਪ੍ਰਿਤਪਾਲ ਸਿੰਘ ਮਜੀਠਾ, ਰਛਪਾਲ ਸਿੰਘ, ਬਿਕਰਮਜੀਤ ਸਿੰਘ, ਰਘਬੀਰ ਸਿੰਘ ਪ੍ਰਿੰਸੀਪਲ ਸੰਤ ਬਾਬਾ ਲਾਭ ਸਿੰਘ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀ ਬੇਰ ਸਾਹਿਬ, ਜੋਗਾ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਮਾਡਲ ਸਕੂਲ ਮਜੀਠਾ, ਰੁਪਿੰਦਰ ਕੌਰ ਟੀਚਰ ਗੁਰੂ ਕੀ ਬੇਰ ਸਾਹਿਬ, ਵਿਦਿਆ ਸਾਗਰ ਰੂਪੋਵਾਲੀ, ਬੀਬੀ ਧਰਮ ਕੌਰ, ਬੀਬੀ ਸਰਬਜੀਤ ਕੌਰ ਭੰਗਾਲੀ, ਸਰਪੰਚ ਸਿਕੰਦਰ ਸਿੰਘ ਖਿਦੋਵਾਲੀ, ਸਬ ਇੰਸਪੈਕਟਰ ਬਲਵਿੰਦਰ ਕੌਰ, ਸੁਰਿੰਦਰ ਸਿੰਘ ਆਦਿ ਤੋ ਇਲਾਵਾ ਸਕੂਲ ਦੇ ਵੱਡੀ ਗਿਣਤੀ ਵਿੱਚ ਬੱਚੇ ਅਤੇ ਇਲਾਕੇ ਦੇ ਪਤਵੰਤੇ ਹਾਜਰ ਸਨ।

Check Also

ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …

Leave a Reply