Sunday, March 1, 2026

 ਪੰਜਾਬ ਨਾਟਸ਼ਾਲਾ ਵਿਖੇ ਨਾਟਕ ਬਾਬਾ ਬੰਤੂ ਦਾ ਮੰਚਨ

PPN2612201812ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਦਵਿੰਦਰ ਸਿੰਘ) – ਸਥਨਾਨਕ ਪੰਜਾਬ ਨਾਟਸ਼ਾਲਾ ਵਿਖੇ ਡਾ. ਚਰਨ ਦਾਸ ਸਿੱਧੂੁ ਲਿਖਤ ਅਤੇ ਮੰਚਪ੍ਰੀਤ ਨਿਰਦੇਸ਼ਿਤ ਨਾਟਕ ਬਾਬਾ ਬੰਤੂ ਦਾ ਮੰਚਨ ਕੀਤਾ ਗਿਆ।ਨਾਟਕ ਦੀ ਕਹਾਣੀ ਪੰਜਾਬ ਦੇ ਦੁਆਬਾ ਇਲਾਕੇ ਦੀ ਗੁਗਾ ਪੀਰ ਦੇ ਪ੍ਰਤੀ ਸ਼ਰਧਾ ਅਤੇ ਅਸਮਾਜਿਕ ਤਾਣੇ ਬਾਣੇ ਦੇ ਭੇਦਭਾਵ ਅਤੇ ਜਾਤੀਵਾਦ ਦਾ ਬਾਖੂਬੀ ਚਿਤਰਣ ਕਰਦੀ ਹੈ।ਕਹਾਣੀ ਵਿਚਲਾ ਨਾਇਕ ਬਾਬਾ ਬੰਤੂ ਹੈ, ਜਿਸ ਨੂੰ ਸੱਪ ਦੇ ਕੱਟੇ ਨੂੰ ਠੀਕ ਕਰਨ ਦੀ ਸ਼ਫਾ ਹਾਸਲ ਹੈ।ਗਰੀਬ ਅਤੇ ਨੀਵੀਂ ਜਾਤੀ ਦਾ ਹੋਣ ਦੇ ਕਾਰਨ ਉਹ ਪਿੰਡ ਦੇ ਜਿੰਮੀਦਾਰ ਸਰਬਣ ਸਿੰਘ ਦਾ ਕਰਜ਼ਦਾਰ ਹੋ ਜਾਂਦਾ ਹੈ।ਸਰਬਣ ਸਿੰਘ ਉਚ ਜਾਤੀ ਦਾ ਹੋਣ ਦੇ ਕਾਰਨ ਬਾਬਾ ਬੰਤੂ ਦੇ ਪਰਿਵਾਰ ਨਾਲ ਜ਼ੋਰ ਜਬਰਦਸਤੀ ਕਰਦਾ ਹੈ।ਨਾਟਕ ਦਾ ਕਲਾਈਮੈਕਸ ਗੁੱਗੇ ਦਾ ਅਖਾੜਾ ਬਣਦਾ ਹੈ, ਜਦ ਬਾਬਾ ਬੰਤੂ ਸਰਬਣ ਨੂੰ ਸੱਪ ਤੋਂ ਕਟਵਾਉਣ ਉਪਰੰਤ ਉਸ ਨੂੰ ਠੀਕ ਕਰਨ ਦੇ ਬਹਾਨੇ ਆਪਣੇ ਆਪ ਨੂੰ ਵੀ ਸੱਪ ਦਾ ਡੰਗ ਮਰਵਾ ਕੇ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ।ਇਸ ਤਰਾਂ ਉਹ ਆਪਣੇ ਅਤੇ ਹੋਰ ਲੋਕਾਂ ਨਾਲ ਜਿਮੀਦਾਰ ਵਲੋਂ ਕੀਤੀ ਧੱਕੇਸ਼ਾਹੀ ਦਾ ਬਦਲਾ ਲੈਂਦਾ ਹੈ।
ਨਾਟਕ ਵਿੱਚ ਮੰਚਪ੍ਰੀਤ, ਬਲਜੀਤ ਕੌਰ, ਉਪਦੇਸ਼ ਟਾਂਕ, ਕਮਲਜੀਤ ਸਿੰਘ ਬਿਸ਼ਟ, ਅਮਨਦੀਪ ਸਿੰਘ ਸੈਫਿਲ, ਮਾਸਟਰ ਰਾਜ, ਮੈਕਸ, ਵਿਕਾਸ ਸੋਨੂ, ਨਵਦੀਪ ਸਿੰਘ, ਕਿਰਨ, ਰਾਜਨ, ਅਮਨਦੀਪ ਸਿੰਘ, ਕੰਵਲ ਉਪਲ, ਧਨਜੀਤ ਸਿੰਘ ਸਿੰਦਰਾ, ਲਖਵਿੰਦਰ ਲੱਕੀ ਆਦਿ ਕਲਾਕਾਰਾਂ ਨੇ ਭੂਮਿਕਾ ਨਿਭਾਈ, ਜਦਕਿ ਸੈਟ ਡਿਜ਼ਾਇਨ ਸੰਨੀ ਮੈਸੋਨ ਨੇ ਕੀਤਾ।ਨਾਟਕ ਦੇ ਅੰਤ ਵਿੱਚ ਸਾਰੇ ਕਲਾਕਾਰਾਂ ਨੂੰ ਨਾਟਸ਼ਾਲਾ ਸੰਸਥਾ ਵਲੋਂ ਜਤੀਂਦਰ ਬਰਾੜ ਨੇ ਸਰਟੀਫਕੇਟ ਦੇ ਕੇ ਸਨਮਾਨਿਤ ਕੀਤਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਾਈਟ ਕੋਟ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ …

Leave a Reply