ਭੀਖੀ/ ਮਾਨਸਾ, 26 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਨਵਯੁਗ ਸਾਹਿਤ ਕਲਾ ਮੰਚ ਵਲੋਂ ਮਰਹੂਮ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰ੍ਰਰੀ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨਾਲ ਪਾਠਕਾਂ ਦਾ ਰੂਬਰੂ ਕਰਵਾਇਆ।ਮੰਚ ਅਹੁੱਦੇਦਾਰ ਰਾਜਿੰਦਰ ਜਾਫਰੀ ਨੇ ਸਭਨਾਂ ਨੂੰ `ਜੀ ਆਇਆਂ` ਕਹਿਣ ਉਪਰੰਤ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਜੀਵਨ ਅਤੇ ਰਚਨਾ ਸੰਸਾਰ ’ਤੇ ਚਾਨਣਾ ਪਾਇਆ।ਪ੍ਰੋ. ਕੁਲਦੀਪ ਸਿੰਘ ਚੌਹਾਨ ਤੇ ਗੁਰਮੇਲ ਸਿੰਘ ਮੋਗਾ ਨੇ ਬਲਦੇਵ ਸਿੰਘ ਜੀਵਨ ਬਾਰੇੇ ਪਹਿਲਾਂ ਸੰਖੇਪ ਚਾਨਣਾ ਪਾਇਆ।
ਇਸ ਦੌਰਾਨ ਸਮਾਗਮ ਵਿੱਚ ਸ਼ਾਮਲ ਸਮੂਹ ਲੇਖਕ ਤੇ ਪਾਠਕਾਂ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਨੇ ਆਪਣੀਆਂ ਲਿਖਤਾਂ ਦੇ ਅਨੁਭਵਾਂ ਦਾ ਬਾਖ਼ੂਬੀ ਵਰਨਣ ਕੀਤਾ।ਉਹਨਾਂ ਨੇ ਆਪਣੀਆਂ ਲਿਖਤਾਂ ਨੂੰ ਤੱਥਾਂ ’ਤੇ ਅਧਾਰਿਤ ਖੋਜ ਭਰਪੂਰ ਕਾਰਜ ਦੱਸਦਿਆਂ ਕਿਹਾ ਕਿ ਕੋਈ ਰਚਨਾ ਨੂੰ ਲਿਖਣ ਤੋਂ ਪਹਿਲਾਂ ਉਹ ਤੱਥਾਂ ਨੂੰ ਪੂਰੀ ਤਰਾਂ ਘੋਖਣ ਤੋਂ ਬਾਅਦ ਹੀ ਅੰਤਿਮ ਰੂਪ ਦਿੰਦੇ ਹਨ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਵਿਦਿਆਰਥੀ ਆਗੂ ਹਰਦੇਵ ਸਿੰਘ ਕਨੇਡਾ ਨੇ ਬਲਦੇਵ ਸਿੰਘ ਦੀਆਂ ਰਚਨਾਵਾਂ ਦੇ ਨਾਲ-ਨਾਲ ਕਨੇਡਾ ਵਸਦੇ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸਾਹਿਬਦੀਪ ਪਬਲੀਕੇਸ਼ਨ ਭੀਖੀ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਮੰਚ ਪ੍ਰਧਾਨ ਭੁਪਿੰਦਰ ਫੌਜੀ ਨੇ ਆਏ ਪਾਠਕਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਅਮਰੀਕ ਭੀਖੀ ਨੇ ਕੀਤਾ।ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵਿਨੋਦ ਕੁਮਾਰ, ਸੁਰੇਸ਼ ਕੁਮਾਰ ਸਿੰਘ, ਐਸਡੀਓ ਰਜਿੰਦਰ ਰੋਹੀ, ਲੱਖਾ ਸਿੰਘ ਜੇਈ, ਰੁਪਿੰਦਰ ਰੋਹੀ, ਰਾਮ ਅਕਲੀਆ, ਹਰਵਿੰਦਰ ਭੀਖੀ, ਪ੍ਰੇਮ ਨਾਥ, ਭੋਲਾ ਮੱਤੀ, ਗੁਰਨੈਬ ਮਘਾਣੀਆਂ, ਅਮਨ ਮਾਨਸਾ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media