Tuesday, March 3, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) –
·     ਸਾਲ ਦੇ ਆਖਰੀ ਦਿਨ 31 ਦਸੰਬਰ ਨੂੰ ਸੱਜਣ ਕੁਮਾਰ ਕਰ ਸਕਦਾ ਹੈ ਆਤਮ ਸਮਰਪਣ- `84 ਸਿੱਖ ਕਤਲੇਆਮ ਮਾਮਲੇ `ਚ ਦਿੱਲੀ ਹਾਈਕੋਰਟ ਨੇ ਦਿੱਤੀ ਹੈ ਉਮਰ ਕੈਦ ਦਾ ਸਜ਼ਾ।
·    ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ `ਤੇ ਬਣੀ ਫਿਲਮ `ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ`  ਵਿਵਾਦਾਂ `ਚ ਘਿਰੀ – ਕਾਂਗਰਸ ਨੇ ਕੀਤਾ ਵਿਰੋਧ।
·    ਫਤਹਿਗੜ ਸਾਹਿਬ ਸ਼ਹੀਦੀ ਜੋੜ ਮੇਲੇ `ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਵਿਰੋਧ- ਸੰਦੇਸ਼ ਪੜਣ ਸਮੇਂ ਸਿੱਖ ਨੌਜਵਾਨਾਂ ਨੇ ਜਤਾਇਆ ਇਤਰਾਜ਼।
·    ਜੰਮੂ ਕਸ਼ਮੀਰ `ਚ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਤਿਆਰ, ਚੋਣ ਕਮਿਸ਼ਨ ਕਰੇਗਾ ਅੰਤਿਮ ਫੈਸਲਾ- ਗ੍ਰਹਿ ਮੰਤਰੀ।
·    ਬਿਨਾਂ ਟਰਾਇਲ ਨਸ਼ਾ ਤਸਕਰਾਂ ਨੂੰ ਇੱਕ ਸਾਲ ਜੇਲ ਭੇਜਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਡਵਾਈਜ਼ਰੀ ਬੋਰਡ ਬਣਾਉਣ ਦਾ ਫੈਸਲਾ।
·    ਪੰਜਾਬ ਸਰਕਾਰ ਸਿਹਤ ਵਿਭਾਗ ਅਧੀਨ ਬਣਾਏਗੀ ਡਰੱਗ ਡਵੀਜ਼ਨ।
·    ਜਲੰਧਰ ਪੁਲਿਸ ਵਲੋਂ ਗੋਰਾਇਆ ਨੇੜੇ ਕੈਂਟਰ ਤੇ ਕਾਰ ਵਿਚੋਂ 540 ਪੇਟੀਆਂ ਸ਼ਰਾਬ ਬਰਾਮਦ।
·    ਪੰਚਾਇਤੀ ਚੋਣਾਂ – ਅਦਾਲਤੀ ਹੁਕਮ ਦੀ ਉਲੰਘਣਾ ਮਾਮਲੇ `ਚ ਤਿੰਨ ਪਟੀਸ਼ਨ ਕਰਤਾਵਾਂ ਨੂੰ ਕੋਈ ਰਾਹਤ ਨਹੀਂ, ਹਾਈਕੋਰਟ ਨੇ 31 ਦਸੰਬਰ ਤੱਕ ਟਾਲੀ ਸੁਣਵਾਈ ।
·    ਹਿਮਾਚਲ `ਚ ਭੰਗ ਦੀ ਖੇਤੀ ਲੀਗਲ ਕਰਨ ਦੀ ਕੁੱਲੂ ਤੋਂ ਵਿਧਾਇਕ ਸੁੰਦਰ ਸਿੰਘ ਦੀ ਮੰਗ ਮੁੱਖ ਮੰਤਰੀ ਜੈ ਰਾਮ ਨੇ ਠੁਕਰਾਈ।
·    ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਨੇ ਲੋਕਾਂ ਨੂੰ ਗੁੰਮਰਾਹ ਕੀਤਾ- ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ।
·    ਨਾਬਾਲਿਗਾਂ ਦਾ ਯੋਨ ਸ਼ੋਸ਼ਣ ਕਰਨ ਵਾਲਿਆਂ ਨੂੰ ਮਿਲੇਗੀ ਫਾਂਸੀ ਦੀ ਸਜ਼ਾ-  ਜਾਇਦਾਦ ਵੀ ਹੋਵੇਗੀ ਅਟੈਚ।
·    ਦਿੱਲੀ ਵਿੱਚ `ਆਪ` ਪੀ.ਏ.ਸੀ ਮੀਟਿੰਗ `ਚ ਫੈਸਲਾ – 2019 ਚੋਣਾਂ `ਚ ਭਾਜਪਾ ਨੂੰ ਹਰਾਉਣ ਲਈ ਪੂਰੀ ਤਾਕਤ ਨਾਲ ਮੈਦਾਨ `ਚ ਉਤਰੇਗੀ ਪਾਰਟੀ।
·    ਪੰਜਾਬ ਵਿੱਚ ਕੇਜ਼ਰੀਵਾਲ ਕਰਨਗੇ ਤਿੰਨ ਰੈਲੀਆਂ- ਪਹਿਲੀ ਰੈਲੀ ਭਗਵੰਤ ਮਾਨ ਦੇ ਸੰਸਦੀ ਹਲਕੇ ਸੰਗਰੂਰ ਦੇ ਬਰਨਾਲਾ `ਚ 20 ਜਨਵਰੀ ਨੂੰ।
·    ਪੰਜਾਬ ਵਿੱਚ `ਆਮ ਆਦਮੀ ਪਾਰਟੀ` ਕਿਸੇ ਨਾਲ ਨਹੀਂ ਕਰੇਗੀ ਗਠਜੋੜ- ਸਾਰੀਆਂ 13 ਸੀਟਾਂ `ਤੇ ਇਕੱਲੀ ਲੜੇਗੀ ਚੋਣ- ਭਗਵੰਤ ਮਾਨ।
·    ਮੌਦੀ ਤੇ ਕੈਪਟਨ ਦੋਹਾਂ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਧੱਕਾ- ਪੰਜਾਬ `ਚ ਕੇਵਲ .38 ਫੀਸਦ ਕਿਸਾਨਾਂ ਦਾ ਕਰਜ਼ਾ ਹੋਇਆ ਮਾਫ ਤੇ ਮੋਦੀ ਨੇ ਲਾਗੂ ਨਹੀਂ ਕੀਤੀ ਸਵਾਮੀਨਾਥਨ ਰਿਪੋਰਟ।
·    ਕਾਂਗਰਸ ਨੇ ਦਿੱਲੀ `ਚ ਮਨਾਇਆ 134ਵਾਂ ਸਥਾਪਨਾ ਦਿਵਸ – ਹਰਪਾਲ ਚੀਮਾ।
·    ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦਾ ਬਿਆਨ – ਸਰਕਾਰ ਬਣਨ `ਤੇ 6 ਘੰਟਿਆਂ `ਚ ਮਾਫ ਕਰਾਂਗੇ ਕਿਸਾਨੀ ਕਰਜ਼ਾ ਤੇ ਦੇਵਾਂਗੇ 3000/- ਮਹੀਨਾ ਬੁੱਢਾਪਾ ਪੈਨਸ਼ਨ।
·    ਹਿਸਾਰ `ਚ ਸਵਾਇਨ ਫਲੂ ਦਾ ਕਹਿਰ- 10 ਦਿਨਾਂ `ਚ ਹੋਈਆਂ 8 ਮੌਤਾਂ।

·    ਬੇਅਦਬੀ ਮਾਮਲਾ- ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦਰਜ਼ ਕਰਵਾਇਆ ਆਪਣਾ ਬਿਆਨ।

·    1000 ਕਰੋੜ ਮੁੱਲ ਦੇ 100 ਕਿਲੋ ਫੈਂਟਾਨਿਲ ਨਸ਼ੇ ਸਮੇਤ ਐਂਟੀਨਾਰਕੋਟਿਕ ਸੈਲ ਮੁੰਬਈ ਵਲੋਂ 4 ਵਿਅਕਤੀ ਗ੍ਰਿਫਤਾਰ – ਮੈਕਸੀਕੋ ਭੇਜੀ ਜਾਣੀ ਸੀ ਨਸ਼ੇ ਦੀ ਖੇਪ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply