Friday, February 27, 2026

ਪ੍ਰਧਾਨ ਮੰਤਰੀ ਮੋਦੀ ਨੇ ਮੰਨੀ ਮਾਨਸਾ ਦੇ ਐਸ.ਡੀ.ਐਮ ਦੀ ਸਲਾਹ, ਬਚੇ ਸਕੇਗੀ ਲੱਖਾਂ ਲੋਕਾਂ ਦੀ ਜ਼ਿੰਦਗੀ

PPN2912201805ਭੀਖੀ/ਮਾਨਸਾ 29 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਆਈ.ਏ.ਐਸ ਦੀ ਸਲਾਹ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੀ ਯੋਜਨਾ ਸ਼ੁਰੂ ਕਰਵਾਈ ਹੈ, ਜਿਸ ਨਾਲ ਹੁਣ ਲੋਕਾਂ ਦੀ ਜਾਣ ਬਚ ਸਕੇਗੀ।ਯੋਜਨਾ ਅਨੁਸਾਰ ਜੇਕਰ ਕਿਸੇ ਨਾਲ ਸੜਕ ਹਾਦਸਾ ਵਾਪਰਦਾ ਹੈ ਤੇ ਤੁਸੀਂ ਕਿਸੀ ਅਣਜਾਣ ਜਗ੍ਹਾ ‘ਚ ਹੋ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ 108 ਐਂਬੂਲੈਂਸ ਤੁਹਾਡੇ ਕੋਲ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪਹੁੰਚ ਜਾਵੇਗੀ।
ਜੇ ਤੁਸੀਂ ਸਮਾਰਟ ਫੋਨ ਜਾਂ ਫੀਚਰ ਫੋਨ ਤੋਂ ਕਾਲ ਕਰੋਗੇ ਤਾਂ ਐਂਬੂਲੈਂਸ ਘਟਨਾ ਵਾਲੀ ਜਗ੍ਹਾ ਦਾ ਪਤਾ ਖੁੱਦ ਜਾਣ ਕੇ ਤੁਰੰਤ ਪਹੁੰਚੇਗੀ।ਇਹ ਵੱਡਾ ਫਾਇਦਾ ਇਸ ਲਈ ਹੈ ਕਿਉਂਕਿ ਕਈ ਵਾਰ ਹਾਦਸੇ ਵਾਲੀ ਜਗ੍ਹਾ ਬਾਰੇ ਪੀੜਤ ਨੂੰ ਪਤਾ ਨਹੀਂ ਹੁੰਦਾ, ਜਿਸ ਕਾਰਨ ਉਸ ਨੂੰ ਸਹਾਇਤਾ ਮਿਲਣ ‘ਚ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ।
ਘਟਨਾ ਵਾਲੀ ਜਗ੍ਹਾ ਤੱਕ ਐਂਬੂਲੈਂਸ ਪਹੁੰਚਾਉਣ ਲਈ ਕੇਂਦਰੀ ਸਿਹਤ ਮੰਤਰਾਲਾ ਨੇ ਗੁਗਲ ਅਤੇ ਟੈਲੀਕਾਮ ਸਰਵਿਸ ਦੇਣ ਵਾਲਿਆਂ ਨਾਲ ਸਮਝੌਤਾ ਕੀਤਾ ਹੈ।ਇਸ ਲਈ 108 ਦਾ ਕਾਲ ਸੈਂਟਰ ਅਪਡੇਟ ਕੀਤਾ ਗਿਆ ਹੈ। ਸਮਾਰਟ ਫੋਨ ਤੋਂ ਕਾਲ ਕਰਨ ‘ਤੇ ਜੀ.ਪੀ.ਐਸ ਦੀ ਮਦਦ ਨਾਲ ਬਿਲਕੁੱਲ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚਿਆ ਜਾ ਸਕੇਗਾ।ਉਥੇ ਹੀ ਫੀਚਰ ਫੋਨ ਤੋਂ ਕਾਲ ਕਰੋਗੇ ਤਾਂ ਮੋਬਾਇਲ ਟਾਵਰ ਲੋਕੇਸ਼ਨ ਦੀ ਮਦਦ ਨਾਲ ਐਂਬੂਲੈਂਸ ਤੱਕ ਪਹੁੰਚ ਜਾਵੇਗੀ।ਬਿਨਾਂ ਇੰਟਰਨੈਟ ਵਾਲੇ ਫੋਨ ਤੋਂ ਕਾਲ ਕਰਨ ‘ਤੇ ਕਾਲ ਸੈਂਟਰ ਨੂੰ ਨਜ਼ਦੀਕੀ ਟਾਵਰ ਤੋਂ ਇਕ ਮੈਸੇਜ ਮਿਲੇਗਾ, ਜਿਸ ‘ਚ ਉਸ ਸਥਾਨ ਦਾ ਪਤਾ ਹੋਵੇਗਾ।ਇਸ ਦੇ ਬਾਅਦ ਕਾਲ ਸੈਂਟਰ ਫੋਨ ਕਰਨ ਵਾਲੇ ਵਿਅਕਤੀ ਦੀ ਲੋਕੇਸ਼ਨ ਤੁਰੰਤ ਨਜ਼ਦੀਕੀ ਐਂਬੂਲੈਂਸ ਨੂੰ ਭੇਜੇਗਾ, ਤਾਂ ਕਿ ਪੀੜਤ ਨੂੰ ਜਲਦ ਸਹੂਲਤ ਮਿਲ ਸਕੇ।
ਜਿਕਰਯੋਗ ਹੈ ਕਿ ਪੰਜਾਬ ਕੈਡਰ ਦੇ 2015 ਬੈਚ ਦੇ ਆਈ.ਏ.ਐਸ ਅਧਿਕਾਰੀ  ਮਾਨਸਾ ਦੇ ਐਸ.ਡੀ.ਐਮ ਅਭੀਜੀਤ ਕਪਲਿਸ਼ ਇਕ ਵਾਰ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੇ ਸਨ।ਰਸਤੇ ‘ਚ ਹਾਦਸਾ ਹੋਇਆ ਸੀ ਅਤੇ ਉਨ੍ਹਾਂ ਨੇ 108 ਨੰਬਰ ‘ਤੇ ਕਾਲ ਕੀਤੀ ਪਰ ਘਟਨਾ ਵਾਲੀ ਜਗ੍ਹਾ ਨਹੀਂ ਦੱਸ ਸਕੇ।ਇਸ ਦੇ ਬਾਅਦ ਉਨ੍ਹਾਂ ਨੇ ਇਲਾਕੇ ਦੇ ਐਸ.ਐਸ.ਪੀ ਨੂੰ ਕਾਲ ਕੀਤੀ, ਤਦ ਜਾ ਕੇ ਪੀੜਤ ਨੂੰ ਮਦਦ ਮਿਲੀ।ਟਰੇਨਿੰਗ ਦੌਰਾਨ ਉਨ੍ਹਾਂ ਨੇ ਲੋਕੇਸ਼ਨ ਭੇਜਣ ਵਾਲੀ ਤਕਨੀਕ ਦਾ ਆਈਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱੱਤਾ।ਪ੍ਰਧਾਨ ਮੰਤਰੀ ਨੂੰ ਇਹ ਸਲਾਹ ਪਸੰਦ ਆਈ। ਇਸ ਦੇ ਬਾਅਦ ਕੇਂਦਰੀ ਸਿਹਤ ਮੰਤਰਾਲਾ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ।
ਦੱਸ ਦੇਈਏ ਕਿ ਯੂ.ਪੀ ‘ਚ ਇਸ ਦਾ ਪਾਇਲਟ ਪ੍ਰਾਜੈਕਟ ਸਫਲ ਵੀ ਹੋਇਆ ਹੈ ਤੇ ਉਥੇ ਇਹ ਸਰਵਿਸ ਫਰਵਰੀ ਤੋਂ ਸ਼ੁਰੂ ਹੋ ਜਾਵੇਗੀ।ਇਸ ਦੇ ਬਾਅਦ ਦੇਸ਼ ਦੇ ਦੂਜੇ ਸੂਬਿਆਂ ‘ਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।

 

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply