Thursday, August 27, 2026

ਮਾਨਸਾ ਨੂੰ ਸਾਫ, ਸਵੱਛ ਤੇ ਸੁੰਦਰ ਰੱਖਣ ਦੀ ਮੁਹਿੰਮ ਇੱਕ ਜਨਵਰੀ ਤੋਂ

ਸਵੱਛਤਾ ਲਈ ਲਈ ਵੰਡੇ ਡਸਟ ਬਿਨ

PPN2912201807ਭੀਖੀ/ਮਾਨਸਾ, 29 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਜਿਲਾ ਪ੍ਰਸਾਸ਼ਨ ਵਲੋਂ ਪ੍ਰੋਜੈਕਟ ਥ੍ਰੀ ਦੀ ਸ਼ੁਰੂਆਤ ਇੱਕ ਜਨਵਰੀ ਤੋਂ ਕੀਤੀ ਜਾ ਰਹੀ ਹੈ।ਜਿਸ ਸੰਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਸ਼ਹਿਰ ਦੀ ਵਾਰਡ ਨੰਬਰ 20 ਵਿੱਚ ਡਸਟ ਬਿਨ ਵੰਡੇ ਗਏ।ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਕਿ ਸ਼ਹਿਰ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ।ਇਸ ਮੌਕੇ ਨਗਰ ਕੌਂਸਲ ਪ੍ਰਧਾਨ, ਕਾਰਜ ਸਾਧਕ ਅਫਸਰ, ਵਿਜੈ ਕੁਮਾਰ ਜਿੰਦਲ, ਸੈਕਸ਼ਨ ਅਫਸਰ ਮੇਜਰ ਸਿੰਘ ਤੋਂ ਇਲਾਵਾ ਹੋਰ ਵੀ ਕਈ ਕਰਮਚਾਰੀ ਤੇ ਸ਼ਹਿਰੀ ਹਾਜ਼ਰ ਸਨ।
             
 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply