Friday, February 27, 2026

ਪੰਚਾਇਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਹੋਈਆਂ ਰਵਾਨਾ-ਡਿਪਟੀ ਕਮਿਸ਼ਨਰ

ਪੰਚਾਇਤੀ ਚੋਣਾਂ ਲਈ ਜਿਲੇ `ਚ 228 ਬੂਥ ਸੰਵੇਦਨਸ਼ੀਲ ਤੇ 144 ਅਤਿ ਸੰਵੇਦਨਸ਼ੀਲ ਬਣਾਏ

PPN2912201809 ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੀਆਂ 860 ਪੰਚਾਇਤਾਂ ਵਿੱਚੋਂ 551 ਸਰਪੰਚ ਅਤੇ 3225 ਪੰਚਾਂ ਦੀ ਚੋਣ ਲਈ ਵੋਟਾਂ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਣ ਲਈ 228 ਬੂਥ ਸੰਵੇਦਨਸ਼ੀਲ ਅਤੇ 144 ਬੂਥ ਅਤਿ ਸੰਵੇਦਨਸ਼ੀਲ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਚੋਣਾਂ ਲਈ ਅੱਜ ਪੋਲਿੰਗ ਪਾਰਟੀਆਂ ਨੂੰ ਸਮੱਗਰੀ ਦੇ ਕੇ ਆਪਣੀ ਆਪਣੀ ਡਿਊਟੀ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। PPN2912201810
    ਸੰਘਾ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ 860 ਪੰਚਾਇਤਾਂ ਵਿੱਚੋਂ 309 ਸਰਪੰਚ ਅਤੇ 5628 ਪੰਚਾਂ ਵਿੱਚੋਂ 2403 ਪੰਚ ਪਹਿਲਾਂ ਹੀ ਸਰਬਸੰਮਤੀ ਨਾਲ ਚੁਣ ਲਏ ਗਏ ਹਨ ਅਤੇ ਹੁਣ 965 ਬੂਥਾਂ ਤੇ ਵੋਟਿੰਗ ਹੋਵੇਗੀ।ਉਨ੍ਹਾਂ ਦਸਿਆ ਕਿ ਅਜਨਾਲਾ ਬਲਾਕ ਵਿੱਚ 153 ਸਰਪੰਚਾਂ ਵਿੱਚੋਂ 79 ਸਰਪੰਚ, 913 ਪੰਚਾਂ ਵਿੱਚੋਂ 551 ਪੰਚ, ਚੋਗਾਵਾਂ ਬਲਾਕ ਵਿੱਚੋੌ 109 ਸਰਪੰਚਾਂ ਵਿੱਚੋਂ 70 ਸਰਪੰਚ, 687 ਪੰਚਾਂ ਵਿੱਚੋਂ 433 ਪੰਚ, ਹਰਸ਼ਾ ਛੀਨਾ ਬਲਾਕ ਵਿੱਚੋਂ 80 ਸਰਪੰਚਾਂ ਚੋਂ 34 ਸਰਪੰਚ, 526 ਪੰਚਾਂ ਵਿੱਚੋਂ 269 ਪੰਚ, ਵੇਰਕਾ ਬਲਾਕ ਵਿਚੋਂ 85 ਸਰਪੰਚਾਂ ਵਿੱਚੋਂ 14 ਸਰਪੰਚ, 573 ਪੰਚਾਂ ਵਿੱਚੋਂ 105 ਪੰਚ, ਅਟਾਰੀ ਬਲਾਕ ਵਿੱਚੋਂ 69 ਸਰਪੰਚਾਂ ਵਿੱਚੋਂ 23 ਸਰਪੰਚ, 499 ਪੰਚਾਂ ਵਿੱਚੋਂ 217 ਪੰਚ, ਜੰਡਿਆਲਾ ਬਲਾਕ ਵਿੱਚੋਂ 60 ਸਰਪੰਚਾਂ ਚੋਂ 11 ਸਰਪੰਚ, 408 ਪੰਚਾਂ ਵਿੱਚੋਂ 134 ਪੰਚ, ਮਜੀਠਾ ਬਲਾਕ ਵਿੱਚੋਂ 112 ਸਰਪੰਚਾਂ ਵਿੱਚੋਂ 20 ਸਰਪੰਚ, 706 ਪੰਚਾਂ ਵਿੱਚੋਂ 216 ਪੰਚ, ਰਈਆ ਬਲਾਕ ਵਿੱਚੋਂ 99 ਸਰਪੰਚਾਂ ਵਿੱਚੋਂ 37 ਸਰਪੰਚ, 713 ਪੰਚਾਂ ਵਿੱਚੋ 298 ਪੰਚ, ਅਤੇ ਤਰਸਿੱਕਾ ਬਲਾਕ ਵਿੱਚੋਂ 93 ਸਰਪੰਚਾਂ ਚੋਂ 21 ਸਰਪੰਚ ਅਤੇ 603 ਪੰਚਾਂ ਵਿੱਚੋਂ 180 ਪੰਚ ਸਰਬਸੰਮਤੀ ਨਾਲ ਚੁਣ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਨੇਪਰੇ ਚਾੜ੍ਹਣ ਲਈ ਲੱਗਭੱਗ 9840 ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜਿੰਨਾਂ ਵਿੱਚੋਂ ਲੱਗਭੱਗ 2000 ਪ੍ਰਜਾਈਡਿੰਗ ਅਫਸਰ ਨਿਯੁੱਕਤ ਕੀਤੇ ਗਏ ਹਨ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਕੁਲ 8,96,516 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।ਉਨ੍ਹਾਂ ਦੱਸਿਆ ਕਿ ਕੁੱਲ 9 ਬਲਾਕਾਂ ਲਈ 85 ਰਿਟਰਨਿੰਗ ਅਫਸਰ ਅਤੇ 85 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ।ਸੰਘਾ ਨੇ ਦੱਸਿਆ ਕਿ ਬੂਥਾਂ ਵਾਲੀ ਜਗ੍ਹਾਂ ਤੇ ਵੋਟਾਂ ਲਈ ਪੀਣ ਵਾਲਾ ਪਾਣੀ ਬਾਥਰੂਮ ਦੀ ਸੁਵਿਧਾ ਅਤੇ ਬਜੁਰਗਾਂ ਬੈਠਣ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਪਣੇ ਖਰਚੇ ਤੇ ਨਿਯਮਾਂ ਅਨੁਸਾਰ ਵੀਡੀਓਗ੍ਰਾਫੀ ਵੀ ਕਰਵਾ ਸਕਦਾ ਹੈ।
    ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਥਾਂਵਾਂ ਤੇ 30 ਦਸੰਬਰ ਨੂੰ ਬੈਲਟ ਪੇਪਰਾਂ ਰਾਹੀਂ ਵੋਟਾਂ ਪੈਣਗੀਆਂ।ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਸ਼ਾਂਤੀ ਪੂਰਵਕ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ ਉਸੇ ਦਿਨ ਸ਼ਾਮ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
  [/checklist]

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply