ਚੰਡੀਗੜ੍ਹ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਤੇ ਲੇਖਕ ਕਾਦਰ ਖਾਨ ਦੀ ਮੌਤ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਮੈਂਬਰ ਅਨੁਮਿਤ ਹੀਰਾ ਸੋਢੀ ਨੇ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ।ਉਹ ਆਪਣੇ ਹੋਰ ਨੌਜਵਾਨ ਕਾਂਗਰਸੀ ਅਹੁੱਦੇਦਾਰਾਂ ਦੇ ਨਾਲ ਸਵਰਗੀ ਮਹਾਨ ਅਦਾਕਾਰ ਕਾਦਰ ਖਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕੱਠੇ ਹੋਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਅਦਾਕਾਰ ਕਾਦਰ ਖਾਨ ਦੀ ਮੌਤ ’ਤੇ ਦੁੱਖ ਜਤਾਉਂਦੇ ਹੋਏ ਅਨੁਮਿਤ ਹੀਰਾ ਸੋਢੀ ਨੇ ਕਿਹਾ, ‘ਉਹ ਭਾਰਤੀ ਮਨੋਰੰਜਨ ਜਗਤ ਦੇ ਸਭ ਤੋਂ ਵੱਡੇ ਕਲਾਕਾਰਾਂ ’ਚੋਂ ਇੱਕ ਸਨ, ਉਨ੍ਹਾਂ ਦਾ ਇੰਡਸਟਰੀ ’ਚ ਦਿੱਤਾ ਗਿਆ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ।ਉਨ੍ਹਾਂ ਨੂੰ ਸਕਰੀਨ ’ਤੇ ਦੇਖਣਾ ਹਮੇਸ਼ਾ ਖੁਸ਼ੀ ਦੀ ਗੱਲ ਰਹੀ ਹੈ।ਉਹ ਇੱਕ ਖਾਸ ਕਰੈਕਟਰ ਵਾਲੇ ਵਿਅਕਤੀ ਸਨ, ਜਿਨ੍ਹਾਂ ਨੇ ਇੱਕ ਪੀੜ੍ਹੀ ਨੂੰ ਪਰਿਭਾਸ਼ਿਤ ਕੀਤਾ ਅਤੇ ਆਪਣੇ ਵਿਲੱਖਣ ਡਾਇਲਾਗ ਅਤੇ ਕਮੇਡੀ ਦੇ ਨਾਲ ਭਾਰਤੀ ਸਿਨੇਮਾ ’ਤੇ ਰਾਜ ਕੀਤਾ।ਇਹ ਜਾਣ ਕੇ ਸਾਡੇ ਦਿਲ ਨੂੰ ਦੁੱਖ ਹੁੰਦਾ ਹੈ ਕਿ ਜਿਹੜੇ ਪ੍ਰਮੁੱਖ ਅਦਾਕਾਰ ਸਾਲਾਂ ਤੋਂ ਸਾਡੇ ਸਾਰਿਆਂ ਦਾ ਮਨੋਰੰਜਨ ਕਰ ਰਹੇ ਸਨ, ਉਹ ਹੁਣ ਨਹੀਂ ਰਹੇ।’
ਅਨੁਮਿਤ ਹੀਰਾ ਸੋਢੀ ਨੇ ਕਿਹਾ ਉਹ ਇੱਕ ਅਜਿਹੇ ਬਹੁਮੁਖੀ ਅਦਾਕਾਰ ਸਨ ਜਿਨ੍ਹਾਂ ਨੇ ਸਾਰੀਆਂ ਸ਼ੈਲੀਆਂ ’ਚ ਅਲਗ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਅਤੇ ਉਨ੍ਹਾਂ ਦੇ ਹਰ ਰੋਲ ਨੂੰ ਪਸੰਦ ਕੀਤਾ ਗਿਆ।ਉਨ੍ਹਾਂ ਦੀ ਮੁਸਕੁਰਾਹਟ ਅਤੇ ਅਦਾਕਾਰੀ ਦੇ ਨਾਲ ਹਾਸਿਆਂ ਦੇ ਠਹਾਕਿਆਂ ਅਤੇ ਆਪਣੇ ਦਮਦਾਰ ਡਾਇਲਾਗ ਜਿਨ੍ਹਾਂ ਨੇ ਸਾਡੇ ਚਿਹਰੇ ’ਤੇ ਰੌਣਕਾਂ ਲਿਆਂਦੀਆਂ।ਉਹ ਸਾਡੇ ਦਿਲਾਂ ’ਚ ਹਮੇਸ਼ਾਂ ਲਈ ਜੀਵਿਤ ਰਹਿਣਗੇ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media