Sunday, June 15, 2025
Breaking News

ਡੀ.ਏ.ਵੀ ਕਾਲਜ ਵਿਖੇ ਕਰਵਾਇਆ ਹਵਨ

PUNJ0301201805ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਵੇਂ ਸਾਲ ਦੀ ਸ਼ੁਰੂਆਤ `ਤੇ ਸਥਾਨਕ ਡੀ.ਏ.ਵੀ ਕਾਲਜ ਵਿਖੇ ਕਰਵਾਏ ਗਏ ਹਵਨ `ਚ ਕਾਲਜ ਦੇ ਟੀਚਿੰਗ ਤੇ ਨਾਨ ਸਟਾਫ ਸਮੇਤ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਸ਼ਾਮਲ ਹੋਏ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਨਵੇਂ ਸਾਲ ਦੀ ਹਾਰਦਿਕ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਂ ਊਰਜਾ ਤੇ ਨਵੇਂ ਵਿਸ਼ਵਾਸ ਨਾਲ ਅੱਗੇ ਵਧਣ ਅਤੇ ਸਕਰਾਤਮਕ ਸੋਚ ਰੱਖ ਦੀ ਪ੍ਰੇਰਨਾ ਕੀਤੀ।ਪ੍ਰਿੰਸੀਪਲ ਨੇ ਕਿਹਾ ਦੀ ਡੀ.ਏ.ਵੀ ਕਾਲਜ ਹਮੇਸ਼ਾਂ ਵੈਦਿਕ ਸੰਸਕ੍ਰਿਤੀ ਦਾ ਪਹਿਰੇਦਾਰ ਰਿਹਾ ਹੈ।ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਦਰਸ਼ਨਦੀਪ, ਕਾਲਜ ਪ੍ਰਬੰਧਕ ਡਾ. ਰਜਨੀ ਖੰਨਾ, ਡਾ. ਨੀਰਜ ਗੁਪਤਾ, ਪ੍ਰੋ. ਕਮਲ ਕਿਸ਼ੋਰ, ਪ੍ਰੋ. ਰਜਨੀਸ਼ ਪੋਪੀ, ਡਾ. ਰੁਪਿੰਦਰ ਕੌਰ ਆਦਿ ਮੌਜੂਦ ਸਨ।
 

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply