Friday, June 26, 2026

ਨਵੇਂ ਸਾਲ ਦੀ ਆਮਦ `ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਹੋਈ ਵਿਸ਼ੇਸ਼ ਇਕੱਤਰਤਾ

PUNJ0401201913ਸਮਰਾਲਾ, 4  ਜਨਵਰੀ  (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਵੱਲੋਂ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਫਰੰਟ ਦੇ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਪ੍ਰਧਾਨ ਕਮਾਂਡੈਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਸ਼ੁਰੂਆਤ ਕਮਾਡੈਂਟ ਰਸ਼ਪਾਲ ਸਿੰਘ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ। ਬੀਤੇ ਦਿਨੀਂ ਪੰਚਾਇਤੀ ਚੋਣਾਂ ਦੌਰਾਨ ਸਮਰਾਲਾ ਇਲਾਕੇ ਦੇ ਜਿੱਤੇ ਪੰਚਾਂ, ਸਰਪੰਚਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਪਿੰਡਾਂ ਵਿੱਚ ਸਿਆਸੀ ਆਗੂਆਂ ਵੱਲੋਂ ਕੀਤੀ ਜਾਂਦੀ ਸੌੜੀ ਸਿਆਸਤ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ।ਇਨ੍ਹਾਂ ਚੋਣਾਂ ਦੌਰਾਨ ਪਿੰਡਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਕਾਫੀ ਤਰੇੜਾਂ ਅਤੇ ਧੜੇਬੰਦੀ ਪੈਦਾ ਹੋ ਗਈ ਹੈ ਅਤੇ ਜਿਸ ਦਾ ਇਹ ਲਾਭ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਸਿਆਸੀ ਲੋਕ ਖੱਟਣਗੇ। ਇਸ ਤੋਂ ਪਿੱਛੋਂ ਜੰਗ ਸਿੰਘ ਭੰਗਲਾਂ ਨੇ ਫਰੰਟ ਵੱਲੋਂ ਬੀਤੇ ਵਰ੍ਹੇ ਦੌਰਾਨ ਕੀਤੇ ਕਾਰਜਾਂ ਤੇ ਚਾਨਣਾ ਪਾਇਆ ਅਤੇ ਲੇਖਕ ਭਗਤ ਸਿੰਘ ਸਰੋੋਆ ਖਮਾਣੋਂ ਫਰੰਟ ਦੇ ਮੈਂਬਰ ਦੀ ਬੇਟੀ ਡਾ. ਪਵਨਪ੍ਰੀਤ ਕੌਰ ਦੀ ਸਿਵਲ ਹਸਪਤਾਲ ਸਮਰਾਲਾ ਵਿਖੇ ਬਤੌਰ ਡਾਕਟਰ ਲੱਗਣ ਦੀ ਵਧਾਈ ਦਿੱਤੀ ਗਈ।
ਦੀਪ ਦਿਲਬਰ ਨੇ ‘‘ਮੇਰਾ ਪਿੰਡ ਲੱਗੇ ਮੇਰੀ ਮਾਂ ਵਰਗਾ’’ ਗੀਤ ਗਾਇਆ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਰੇ ਲੋਕਾਂ ਲਈ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ।ਅਵਤਾਰ ਸਿੰਘ ਉਟਾਲਾਂ ਨੇ ਵੀ ‘ਹੱਸਣਾ ਵੀ ਭੁੱਲਗੀ, ਨੱਚਣਾ ਵੀ ਭੁੱਲਗੀ’ ਗੀਤ ਗਾ ਕੇ ਮਹੌਲ ਨੂੰ ਖੁਸ਼ਗਵਾਰ ਕੀਤਾ। ਭਗਤ ਸਿੰਘ ਸਰੋਆ ਨੇ ਸਰਕਾਰ ਦੀ ਨਿਖੇਧੀ ਕਰਦਿਆਂ ‘ਗ਼ਜ਼ਲ’ ਸੁਣਾਈ। ਮੀਟਿੰਗ ਵਿੱਚ ਪ੍ਰੇਮ ਸਾਗਰ ਨੇ ਸ਼ੇਅਰ ਸੁਣਾ ਕੇ ਸਾਰਿਆਂ ਦੀ ਵਾਹ ਵਹ ਖੱਟੀ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਸੁਰਿੰਦਰ ਕੁਮਾਰ, ਸ਼ਵਿੰਦਰ ਸਿੰਘ, ਰਾਜਿੰਦਰ ਸਿੰਘ, ਜਗੀਰਾ ਰਾਮ, ਕੇਵਲ ਕ੍ਰਿਸ਼ਨ ਸ਼ਰਮਾ, ਪਿ੍ਰਤਪਾਲ ਸਿੰਘ ਨੰਬਰਦਾਰ, ਅਮਰਜੀਤ ਸਿੰਘ ਬਾਲਿਓਂ, ਨਿਰਮਲ ਸਿੰਘ ਹਰਬੰਸਪੁਰਾ, ਮਾ. ਪ੍ਰੇਮ ਨਾਥ, ਬੰਤ ਸਿੰਘ, ਬਲਦੇਵ ਸਿੰਘ ਖਮਾਣੋਂ, ਸਵਰਨ ਸਿੰਘ ਬਿਲਾਸਪੁਰ, ਬਲਬੀਰ ਸਿੰਘ ਚਹਿਲਾ, ਲਾਭ ਸਿੰਘ ਚਹਿਲਾ, ਮਲਕੀਤ ਸਿੰਘ ਚਹਿਲਾਂ, ਨੰਦ ਸਿੰਘ ਚਹਿਲਾਂ, ਕਰਨੈਲ ਸਿੰਘ ਚਹਿਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply