ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਥਾਣਾ ਵੀ ਡਵੀਜਨ ਦੇ ਐਸ.ਆਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਗਨੇਸ ਵਰਨ ਵਾਸੀ ਮਕਾਨ ਨੰ: 7, ਗਲੀ ਕ੍ਰਿਸ਼ਨਾ ਐਨਮ ਬੋੜੂ ਅੰਗਤੂਰ ਚਨੇਈ ਸਟੇਟ ਤਾਮਿਲਨਾਡੂ ਨੇ ਰਿਪੋਰਟ ਦਰਜ ਕਰਾਈ ਹੈ ਕਿ ਉਹ ਐਸ ਚਿਲਡਰਨ ਵਿਲੇਜ ਆਈ.ਟੀ.ਆਈ ਰੋਡ ਰਾਜਪੁਰਾ ਵਿਖੇ ਯੂਥ ਕੌਂਸਲਰ ਦੀ ਡਿਊਟੀ ਕਰਦਾ ਹੈ ਅਤੇ ਮਿਤੀ 31 ਦਸੰਬਰ 2018 ਨੂੰ ਉਹ 15 ਬੱਚੇ ਲੈ ਕੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਤਕਰੀਬਨ 8:30 ਸ਼ਾਮ ਨੂੰ ਆਇਆ ਸੀ, ਜੋ ਕਿ ਰਾਤ ਨੂੰ ਪ੍ਰਸ਼ਾਦਾ ਛੱਕ ਕੇ ਸ੍ਰੀ ਗੁਰੂ ਰਾਮਦਾਸ ਸਰਾਂ ਵਿਖੇ ਸੌਂ ਗਏ ਸੀ। ਮਿਤੀ 1 ਜਨਵਰੀ 2019 ਨੂੰ ਸਾਰੇ 15 ਬੱਚਿਆਂ ਨੂੰ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮੱਥਾ ਟੇਕਣ ਲਈ ਲੈ ਕੇ ਗਿਆ ਸੀ, ਜਿਥੇ ਕਾਫ਼ੀ ਭੀੜ ਹੋਣ ਕਰਕੇ ਧੱਕੇ ਵੱਜ ਰਹੇ ਸੀ।ਜਿਸ ਕਾਰਨ ਭੀੜ ਵਿਚੋਂ ਇਕ ਬੱਚਾ ਮੰਦਬੁੱਧੀ ਮੋਨੂ ਉਰਫ ਸੁਮਿਤ ਭੰਡਾਰੀ ਉਮਰ ਕਰੀਬ 13 ਸਾਲ ਨੂੰ ਕੋਈ ਅਣਪਛਾਤਾ ਵਿਅਕਤੀ ਅਗਵਾ ਕਰਕੇ ਲੈ ਗਿਆ ਹੈ।ਉਨ੍ਹਾਂ ਦੱਸਿਆ ਕਿ ਸੁਮਿਤ ਭੰਡਾਰੀ ਦਾ ਕੱਦ ਕਰੀਬ 5 ਫੁੱਟ, ਰੰਗ ਸਾਵਲਾ, ਹਲਕੀ ਦਾੜੀ ਆਈ ਹੋਈ ਹੈ, ਸਿਰ ਤੋਂ ਮੋਨਾ, ਜਿਸਮ ਪਤਲਾ, ਭਰਵੱਟੇ ਭਾਰੇ, ਨੰਗੇ ਪੈਰ ਅਤੇ ਲਾਲ ਰੰਗ ਦੀ ਕੋਟੀ ਪਹਿਨੀ, ਨੀਲੀ ਜੀਨ ਦੀ ਪੈਂਟ ਪਾਈ ਹੋਈ ਹੈ।
ਬਲਵਿੰਦਰ ਸਿੰਘ ਐਸ.ਆਈ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਥਾਣਾ ਵੀ ਡਵੀਜਨ ਦੇ ਮੋਬਾਇਲ ਨੰ: 97811-30219 ਜਾਂ 95010-02743 ਤੇ ਜਾਣਕਾਰੀ ਦੇ ਸਕਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media