ਬਠਿੰਡਾ, 5 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪਾਵਰ
ਲਿਫਟਿੰਗ ਨੈਸ਼ਨਲ ਸਕੂਲ ਖੇਡਾਂ `ਚ ਵਧੀਆ ਕਾਰਗੁਜ਼ਾਰੀ ਦਿਖਾਉਦੇ ਹੋਏ ਜਿਨ੍ਹਾਂ ਵਿੱਚ ਅਮਿ੍ਰਤਪਾਲ ਕੌਰ ਜਮਾਤ ਦਸਵੀਂ ਅੰਡਰ-17 ਸਾਲ ਲੜਕੀਆਂ 72 ਕਿਲੋਗ੍ਰਾਮ ਵਰਗ `ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ, ਰਾਜੂ ਕੌਰ ਜਮਾਤ ਦਸਵੀਂ ਅੰਡਰ-17 ਸਾਲ ਲੜਕੀਆਂ 52 ਕਿਲੋਗ੍ਰਾਮ ਵਰਗ `ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਅਤੇ ਸੁਖਪ੍ਰੀਤ ਕੌਰ ਜਮਾਤ ਬਾਰਵੀਂ ਅੰਡਰ-19 ਸਾਲ ਲੜਕੀਆਂ 43 ਕਿਲੋਗ੍ਰਾਮ ਵਰਗ `ਚੋਂ ਪੰਜਵਾ ਸਥਾਨ ਹਾਸਲ ਕੀਤਾ।ਇਹ ਖੇਡਾਂ ਦਸੰਬਰ ਮਹੀਨੇ ਮਹਿਬੂਬ ਨਗਰ ਤੇ ਲੰਗਾਨਾ ਵਿਖੇ ਹੋਈਆਂ ਸਨ। ਇਹਨਾਂ ਵਿਦਿਆਰਥਣਾਂ ਦੀ ਹੌਸਲਾਂ ਅਫਜਾਈ ਕਰਦੇ ਹੋਏ ਬਠਿੰਡਾ ਪਹੁੰਚਣ‘ ਤੇ ਚਰਨਜੀਤ ਸਿੰਘ ਪ੍ਰਿੰਸੀਪਲ, ਨਰਿੰਦਰਪਾਲ ਸ਼ਰਮਾ ਡੀ.ਪੀ.ਈ, ਰਾਜੀਵ ਭਾਟੀਆ ਲੈਕਚਰਾਰ ਅਰਥ-ਸ਼ਾਸਤਰ, ਅੰਗਰੇਜ਼ ਸਿੰਘ ਗਿੱਲ ਪੰਜਾਬੀ ਲੈਕਚਰਾਰ ਅਤੇ ਖਿਡਾਰੀਆਂ ਦੇ ਮਾਪਿਆਂ ਦੁਆਰਾ ਸ਼ਾਨਦਾਰ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਸਿੱਧੂ ਨੇ ਇਹਨਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਵੇੇਰ ਦੀ ਸਭਾ `ਚ ਇਹਨਾਂ ਵਿਦਿਆਰਥਣਾ ਨੂੰ ਸਨਮਾਨਿਤ ਕੀਤਾ।ਉਹਨਾਂ ਅੱਗੇ ਦੱਸਿਆ ਕਿ ਇਸ ਵਾਰ ਇਸ ਸਕੂਲ ਦੇ ਲਗਭੱਗ 150 ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਅਤੇ ਸਕੂਲ ਦਾ ਨਾਮ ਰਾਸ਼ਟਰੀ ਪੱਧਰ ਤੱਕ ਰੌਸ਼ਨ ਕੀਤਾ ਹੈ ਜਿਸ ਦਾ ਸਿਹਰਾ ਨਰਿੰਦਰਪਾਲ ਸ਼ਰਮਾ ਡੀ.ਪੀ.ੲ. ਅਤੇ ਸਮੁੱਚੇ ਸਟਾਫ ਦੇ ਸਿਰ ਹੈ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media