Sunday, July 26, 2026

ਵਿਸ਼ਵ ਪੁਸਤਕ ਮੇਲੇ `ਚ ਦਿੱਲੀ ਕਮੇਟੀ ਨੇ ਲਗਾਇਆ ਧਾਰਮਿਕ ਪੁਸਤਕਾਂ ਦਾ ਸਟਾਲ

ਨਵੀਂ ਦਿੱਲੀ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਗਤੀ ਮੈਦਾਨ ਵਿਖੇ 13 ਜਨਵਰੀ ਤੱਕ ਚੱਲਣ ਵਾਲੇ ਕਿਤਾਬਾਂ ਦੇ ਮਹਾਕੁੰਭ ਵਿਸ਼ਵ ਪੁਸਤਕ ਮੇਲਾ (ਵਰਲਡ PPN0501201833ਬੁੱਕ ਫੇਅਰ 2019) `ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁੱਕ ਸਟਾਲ ਦਾ ਉਦਘਾਟਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਮੇਲੇ ਵਿਚ ਸਿੱਖ ਧਰਮ, ਇਤਿਹਾਸ ਅਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਵੀ ਅਵਸਰ ਮਿਲਣਗੇ ਅਤੇ ਉਹਨਾਂ ਦਾ ਅਨੁਵਾਦ ਸੰਸਾਰ ਦੀਆਂ ਹੋਰ ਭਾਸ਼ਾਵਾਂ, ਜਿਵੇਂ ਕਿ ਫਰੈਂਚ, ਜਰਮਨ, ਇਟਾਲੀਅਨ ਆਦਿ ਵਿਚ ਕਰਨ ਦੀ ਪ੍ਰੇਰਣਾ ਮਿਲੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੇਲੇ ਵਿਚ ਦਿੱਲੀ ਕਮੇਟੀ ਵੱਲੋਂ ਚੋਣਵੀਆਂ ਧਾਰਮਿਕ ਪੁਸਤਕਾਂ ਪਰ ਵਿਸ਼ੇਸ਼ ਛੋਟ ਵੀ ਦਿੱਤੀ ਜਾ ਰਹੀ ਹੈ।ਸਿਰਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਲਗਾਏ ਸਟਾਲ ਦੀ ਅਰਦਾਸ ਵਿਚ ਵੀ ਸ਼ਾਮਲ ਹੋਏ।ਇਸ ਸਮੇਂ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਵੀ ਪੰਜਾਬੀ ਪੁਸਤਕ ਪ੍ਰਕਾਸ਼ਨਾਂ ਦੀ ਸਟਾਲਾਂ ਲਗਾਈਆਂ ਗਈਆਂ ਹਨ।
ਨੈਸ਼ਨਲ ਬੁੱਕ ਟਰੱਸਟ ਵੱਲੋਂ ਆਯੋਜਿਤ ਇਸ ਮੇਲੇ ਦੀ ਥੀਮ ‘ਰੀਡਰਸ ਵਿਦ ਸਪੈਸ਼ਲ ਨੀਡਸ’ ਰੱਖੀ ਗਈ ਹੈ। ਜੋ ਖਾਸ ਤੌਰ ਤੇ ਬੱਚਿਆਂ `ਤੇ ਕੇਂਦ੍ਰਿਤ ਹੈ।ਇਸ ਬੁੱਕ ਫੇਅਰ ਵਿਚ ਸ਼ਾਰਜਾਹ  ‘ਮਹਿਮਾਨ ਦੇਸ਼’ ਦੇ ਵਜੋਂ ਸ਼ਾਮਲ ਹੋ ਰਿਹਾ ਹੈ।ਇਸ ਤੋਂ ਇਲਾਵਾ ਕਰੀਬ 20 ਦੇਸ਼ਾਂ ਦੇ ਪੁਸਤਕ ਪ੍ਰਕਾਸ਼ਕ ਹਿੱਸਾ ਲੈ ਰਹੇ ਹਨ।ਮੇਲੇ ਵਿਚ ਬ੍ਰੇਲ ਤੇ ਆਡੀਓ ਪੁਸਤਕਾਂ ਵੀ ਉਪਲੱਬਧ ਹੋਣਗੀਆਂ।ਇਸ ਮੌਕੇ ‘ਵੀ ਕੇਅਰ’ ਸੋਚ ਅਧੀਨ ਅੰਤਰਰਾਸ਼ਟਰੀ ਵਿਕਲਾਂਗਤਾ ਫਿਲਮ ਦਿਹਾੜੇ ਭਾਰਤ, ਕਨਾਡਾ, ਅਮਰੀਕਾ, ਦਖਣੀ ਅਫਰੀਕਾ, ਮਿਸ਼ਰ, ਘਾਨਾ, ਹਾਂਗਕਾਂਗ ਸਹਿਤ 27 ਦੇਸ਼ਾਂ ਤੋਂ ਲਗਭਗ 45 ਫਿਲਮ ਪੇਸ਼ ਕੀਤੀਆਂ ਜਾਣਗੀਆਂ।ਪੁਸਤਕ ਮੇਲੇ ਦੀ ਟਿਕਟ ਬੱਚਿਆਂ ਲਈ 10 ਰੁਪਏ ਤੇ ਬਾਲਗਾਂ ਲਈ 20 ਰੁਪਏ ਰੱਖੀ ਗਈ ਹੈ ਜਦਕਿ ਸੀਨੀਅਰ ਸਿਟੀਜਨ ਲਈ ਦਾਖਲਾ ਮੁਫਤ ਹੋਵੇਗਾ।ਮੇਲੇ ਲਈ ਟਿਕਟਾਂ ਦਿੱਲੀ ਦੇ ਮੈਟਰੋ ਸਟੇਸ਼ਨਾਂ ਤੋਂ ਵੀ ਮਿਲਣਗੀਆਂ।ਇਹ ਪੁਸਤਕ ਮੇਲਾ ਰੋਜ਼ਾਨਾ 11 ਵਜੇ ਤੋਂ 8 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਇਸ ਵਿਚ ਦਾਖਲਾ ਗੇਟ ਨੰਬਰ 1, 8 ਅਤੇ 10 ਰਾਹੀਂ ਹੋਵੇਗਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply