ਚੰਡੀਗੜ੍ਹ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਫਿਲਮ `ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ`
ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਹੈ ਅਤੇ ਇਸ ਨੂੰ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਇੱਕ ਘਟੀਆ ਸਟੰਟ ਦੱਸਿਆ ਹੈ।ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜੀਵਨੀ ’ਤੇ ਅਧਾਰਿਤ ਇਸ ਫਿਲਮ ਹੈ’ਚ ਅਦਾਕਾਰ ਅਨੂਪਮ ਖੇਰ ਨੇ ਮਨਮੋਹਨ ਸਿੰਘ ਦੀ ਭੂਮਿਕਾ ਅਦਾ ਕੀਤੀ ਹੈ।ਮਨਮੋਹਨ ਸਿੰਘ ਸਾਲ 2004 ਤੋਂ 2014 ਤੱਕ 10 ਸਾਲ ਯੂ.ਪੀ.ਏ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਰਹੇ।
ਅਨੁਮੀਤ ਹੀਰਾ ਸੋਢੀ ਨੇ ਫਿਲਮ ਦੇ ਬਾਰੇ ’ਚ ਗੱਲ ਕਰਦੇ ਹੋਏ ਕਿਹਾ, ‘ਅਜਿਹੀ ਫਿਲਮ ਜਿਹੜੀ ਰਾਜਨੀਤਕ ਤੋਂ ਪ੍ਰੇਰਿਤ ਹੈ ਅਤੇ ਕਾਂਗਰਸ ਪਾਰਟੀ ਨੂੰ ਨੀਵਾਂ ਦਿਖਾਉਣ ਅਤੇ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਭਾਜਪਾ ਵੱਲੋਂ ਅਪਣਾਈ ਗਈ ਇੱਕ ਕੋਝੀ ਚਾਲ ਹੈ।ਸੰਜੇ ਬਾਰੂ ਵਲੋਂ ਲਿਖੀ ਕਿਤਾਬ ਨੂੰ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਖੁਦ ਹੀ ‘ਕਾਲਪਨਿਕ’ ਐਲਾਨਿਆ ਗਿਆ ਸੀ।ਹੁਣ ਇਸ ਵਿਸ਼ੇ ’ਤੇ ਫਿਲਮ 2019 ਦੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਕੱਟੜ ਭਾਜਪਾ ਸਮਰਥਕ ਅਦਾਕਾਰ ਅਨੂਪਮ ਖੇਰ ਮਨਮੋਹਨ ਸਿੰ ਦਾ ਕਿਰਦਾਰ ਨਿਭਾਅ ਰਹੇ ਹਨ।’ ਸੋਢੀ ਨੇ ਕਿਹਾ ਕਿ ‘ਇਹ ਸਾਫ ਰੂਪ ਨਾਲ ਜਾਹਿਰ ਹੈ ਕਰਦਾ ਹੈ ਕਿ ਫਿਲਮ ਭਾਰਤੀ ਜਨਤਾ ਪਾਰਟੀ ਦੀ ਮਾਰਕੀਟਿੰਗ ਰਣਨੀਤੀ ਹੈ ਜਿਸ ਦੇ ਜਰੀਏ ਉਹ ਆਪਣੀਆਂ ਖਾਮੀਆਂ ਅਤੇ ਮਾੜੇ ਕੰਮਾਂ ਨੂੰ ਲੁਕਾਉਣਾ ਚਾਹੁੰਦੀ ਹੈ।ਉਹ ਆਪਣੀ ਇਸ ਕੋਝੀ ਚਾਲ ਦੇ ਰਾਹੀਂ ਆਮ ਚੋਣਾਂ ਤੋਂ ਠੀਕ ਪਹਿਲਾਂ ਲੋਕਾਂ ਦਾ ਧਿਆਨ ਮੋਦੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਹਟਾਉਣਾ ਚਾਹੁੰਦੇ ਹਨ।’
ਜਿਕਰਯੋਗ ਹੈ ਕਿ ਫਿਲਮ ਦੀ ਕਹਾਣੀ ਸੰਜੇ ਬਾਰੂ ਵੱਲੋਂ ਲਿਖੀ ਕਿਤਾਬ `ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ` ’ਤੇ ਅਧਾਰਿਤ ਹੈ ਅਤੇ ਫਿਲਮ ਦਾ ਨਾਂਅ ਵੀ ਕਿਤਾਬ ਦੇ ਨਾਂਅ ਤੋਂ ਪ੍ਰੇਰਿਤ ਹੈ।ਸੰਜੇ ਬਾਰੂ ਇੱਕ ਭਾਰਤੀ ਨੀਤੀ ਵਿਸ਼ਲੇਸ਼ਕ ਹਨ, ਜਿਨ੍ਹਾਂ ਨੇ ਮਈ 2004 ਤੋਂ ਅਗਸਤ 2008 ਤੱਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਦੇ ਰੂਪ ’ਚ ਕੰਮ ਕੀਤਾ।ਆਪਣੇ ਪਹਿਲੇ ਅਧਿਕਾਰਤ ਟ੍ਰੇਲਰ ਦੇ ਨਾਲ, ਫਿਲਮ ਨੇ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਦਿੱਖ ਨੂੰ ਸਿੱਧਾ ਨੁਕਸਾਨ ਪਹੁੰਚਾਉਣ ਦੇ ਲਈ ਕਈ ਵਿਵਾਦਾਂ ਨੂੰ ਜਨਮ ਦਿੱਤਾ ਹੈ। ਫਿਲਮ ’ਚ ਬਾਰੂ ਦਾ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਅਧੀਨ ਕੰਮ ਕਰਦੇ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media