ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਜ਼ਿਲਾ ਫਿਰੋਜਪੁਰ ਵਿਖੇ ਖੇਤਰੀ ਪਾਸਪੋਰਟ ਦਫਤਰ ਦੇ ਪਹਿਲੇ ਡਾਕਘਰ ਦੇ ਪਾਸਪੋਰਟ ਸੇਵਾ ਕੇਂਦਰ (ਪੀ.ਓ.ਪੀ.ਐਸ.ਕੇ) ਦਾ ਉਦਘਾਟਨ 9 ਜਨਵਰੀ ਨੂੰ ਫਿਰੋਜ਼ਪੁਰ ਕੈਂਟ ਨੇੜਲੇ ਮੁੱਖ ਪੋਸਟ ਆਫਿਸ ਵਿਖੇ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਵਲੋ ਕੀਤਾ ਜਾਣਾ ਸੀ।ਉਹ ਡਾਕ ਕਰਮਚਾਰੀਆਂ ਦੀ 8 ਅਤੇ 9 ਜਨਵਰੀ ਦੀ ਹੜਤਾਲ ਹੋਣ ਕਰਕੇ ਮੁਲਤਵੀ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੁਨੀਸ਼ ਕਪੂਰ ਰਿਜਨਲ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਇਹ ਉਦਘਾਟਨ ਹੁਣ 11 ਜਨਵਰੀ ਨੂੰ ਸਵੇਰੇ 11:00 ਵਜੇ ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ ਵਲੋਂ ਕੀਤਾ ਜਾਵੇਗਾ।ਉਨਾਂ ਬਿਨੈਕਾਰਾਂ ਨੂੰ ਸਲਾਹ ਦਿੱਤੀ ਕਿ ਜਿਨਾਂ ਨੇ ਪਹਿਲਾਂ ਅਪਾਇੰਟਮੈਂਟਾਂ ਲਈਆਂ ਹੋਈਆਂ ਸਨ। ਉਹ ਦੁਬਾਰਾ ਵੈਬਸਾਈਟ `ਤੇ ਜਾ ਕੇ ਉਹੀ ਲਾਗ-ਇਨ-ਆਈ ਡੀ ਅਤੇ ਪਾਸਵਰਡ ਦੀ ਵਰਤੋਂ ਕਰਕੇ ਇਸ ਨੂੰ ਬਦਲ ਸਕਦੇ ਹਨ।ਇਸ ਵਾਸਤੇ ਉਨਾਂ ਕੋਲੋਂ ਕੋਈ ਵੀ ਵਾਧੂ ਫੀਸ ਨਹੀਂ ਲਈ ਜਾਵੇਗੀ।
Punjab Post Daily Online Newspaper & Print Media