ਸਮਰਾਲਾ, 8 ਜਨਵਰੀ (ਪੰਜਾਬ ਪੋਸਟ – ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ, ਟੈਕਨੀਕਲ ਸਰਵਿਸ ਯੂਨੀਅਨ
(ਟੀ.ਐਸ.ਯੂ), ਪੈਨਸ਼ਨਰਜ਼ ਮਹਾਂ ਸੰਘ ਪੰਜਾਬ, ਅਧਿਆਪਕ ਵਰਗਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਸਾਂਝਾ ਰੋਸ ਮੁਜਾਹਰਾ ਬਿਜਲੀ ਦਫਤਰ ਦੇ ਕੰਪਲੇਂਟ ਸੈਂਟਰ ਸਮਰਾਲਾ ਵਿਖੇ ਦਿੱਤਾ ਗਿਆ।ਇਸ ਰੋਸ ਮੁਜ਼ਾਹਰੇ ਵਿੱਚ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਵੱਖ-ਵੱਖ ਆਗੂਆਂ ਵੱਲੋਂ ਨਿੱਜੀਕਰਨ, ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ।ਰੋਸ ਮੁਜ਼ਾਹਰੇ ਵਿੱਚ ਸਭਨਾਂ ਵੱਲੋਂ ਇੱਕਜੁੱਟ ਹੋਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ। ਰੋਸ ਮੁਜਾਹਰੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਜੁਝਾਰੂ ਲੋਕ ਵੱਧ ਚੜ ੍ਹਕੇ ਸ਼ਾਮਲ ਹੋਏ, ਜਿਨ੍ਹਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ।ਰੋਸ ਮੁਜਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਸੰਗਤ ਸਿੰਘ ਸੇਖੋਂ ਪ੍ਰਧਾਨ ਟੀ.ਐਸ.ਯੂ ਸਮਰਾਲਾ ਮੰਡਲ, ਕੁਲਵੰਤ ਤਰਕ ਅਧਿਆਪਕ ਤੇ ਲੋਕ ਮੋਰਚਾ ਆਗੂ, ਪੇ੍ਰਮ ਸਿੰਘ ਸਾਗਰ ਕਨਵੀਨਰ ਪੰਜਾਬ ਪੈਨਸ਼ਨਰਜ਼ ਮਹਾਂ ਸੰਘ, ਪ੍ਰੇਮ ਸਿੰਘ ਰਿਟਾਇਰਡ ਐਸ.ਡੀ.ਓ, ਰਾਜਿੰਦਰ ਵਡੇਰਾ ਕਾਨੂੰਨੀ ਸਲਾਹਕਾਰ, ਗੁਰਸ਼ਰਨ ਸਿੰਘ ਨਾਗਰਾ ਸਕੱਤਰ ਪੈਨਸ਼ਨਰਜ਼ ਐਸੋਸੀਏਸ਼ਨ ਜਸਵੰਤ ਸਿੰਘ ਟੀ.ਐਸ.ਯੂ ਸਮਰਾਲਾ ਆਗੂ, ਜਗਤਾਰ ਸਿੰਘ ਪ੍ਰੈੱਸ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਮਹਿੰਦਰ ਸਿੰਘ ਗਿੱਲ, ਇੰਜ: ਜੁਗਲ ਕਿਸ਼ੋਰ ਸਾਹਨੀ ਮੀਤ ਸਕੱਤਰ, ਅਮਰੀਕ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰਘ ਕਟਾਣੀ ਕਲਾਂ, ਸੁਰਜੀਤ ਵਿਸ਼ਦ ਨੇ ਸੰਬੋਧਨ ਕੀਤਾ।ਇਨ੍ਹਾਂ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵਰਕਰ ਹਾਜਰ ਹੋਏ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media