Monday, October 5, 2026

ਆਕਲੈਂਡ ਵਾਸੀ ਨੇ ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਖਿਡਾਰੀਆਂ ਨੂੰ ਵੰਡੇ ਟਰੈਕ ਸੂਟ ਤੇ ਬੂਟ

ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ’ਚ ਚੱਲ ਰਹੇ ਖ਼ਾਲਸਾ ਕਾਲਜ PUNJ0801201910ਸੀਨੀਅਰ ਸੈਕੰਡਰੀ ਸਕੂਲ ’ਚੋਂ ਵਿੱਦਿਆ ਹਾਸਲ ਕਰਕੇ ਵਿਦੇਸ਼ਾਂ ’ਚ ਵੱਸੇ ਵਿਦਿਆਰਥੀਆਂ ਦਾ ਆਪਣੇ ਸਕੂਲ ਪ੍ਰਤੀ ਮੋਹ, ਸਤਿਕਾਰ, ਮੇਲ-ਜੋਲ ਅਤੇ ਰਿਸ਼ਤਾ ਇਸ ਤਰ੍ਹਾਂ ਬਣਿਆ ਹੋਇਆ ਹੈ ਜਿਵੇਂ ਨਹੁੰਆਂ ਨਾਲ ਮਾਸ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਕਰਵਾਏ ਗਏ ਸਮਾਗਮ ਮੌਕੇ ਪੁੱਜੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ ਵੱਸੇ ਸ਼ਹੀਦ ਭਾਈ ਕਾਰਜ ਸਿੰਘ ਥਾਂਦੇ ਦੇ ਸਪੁੱਤਰ ਕੁਲਜਿੰਦਰ ਸਿੰਘ ਢਿੱਲੋਂ ਬਾਕਸਿੰਗ ਖਿਡਾਰੀ ਅਤੇ ਦਲੇਰ ਸਿੰਘ ਢਿੱਲੋਂ ਕਬੱਡੀ ਖਿਡਾਰੀ ਵਾਸੀ ਗੁਰੂ ਕੀ ਵਡਾਲੀ ਵਲੋਂ ਪੜ੍ਹਾਈ ’ਚ ਹੁਸ਼ਿਆਰ ਅਤੇ ਲੋੜਵੰਦ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਬੂਟ ਵੰਡਣ ਮੌਕੇ ਕੀਤਾ।
    ਇਸ ਮੌਕੇ ਡਾ. ਗੋਗੋਆਣੀ ਕੌਂਸਲ ਦੇ ਅੰਡਰ ਸੈਕਟਰੀ ਡੀ. ਐਸ. ਰਟੌਲ ਦੀ ਮੌਜ਼ੂਦਗੀ ’ਚ ਕਿਹਾ ਕਿ ਬਾਕਸਿੰਗ ਕੋਚ  ਬਲਜਿੰਦਰ ਸਿੰਘ (ਪੰਜਾਬ ਪੁਲਿਸ) ਦੀ ਪ੍ਰੇਰਣਾ ਸਦਕਾ ਸਕੂਲ ਦੇ ਪੁਰਾਣੇ ਵਿਦਿਆਰਥੀ ਕੁਲਜਿੰਦਰ ਸਿੰਘ ਢਿੱਲੋਂ (ਬਾਕਸਰ) ਵੱਲੋਂ ਵਿੱਦਿਆ ਪੱਖੋਂ ਹੁਸ਼ਿਆਰ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਸੂਟ ਅਤੇ ਬੂਟ ਤਕਸੀਮ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰਮੋਹਨ ਸਿੰਘ ਛੀਨਾ ਸਦਾ ਹੀ ਹੁਸ਼ਿਆਰ ਵਿਦਿਆਰਥੀਆਂ ਅਤੇ ਚੰਗੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕਰਦੇ ਰਹਿੰਦੇ ਹਨ।
    ਆਕਲੈਂਡ ਵਾਸੀ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਢਿੱਲੋਂ (ਬਾਕਸਰ) ਨੇ ਕਿਹਾ ਕਿ ਉਹ ਇਸ ਸੰਸਥਾ ਵਿਖੇ ਚੱਲ ਰਹੇ ਬਾਕਸਿੰਗ ਸੈਂਟਰ ਦਾ ਰਿਣੀ ਹਨ, ਜਿਸ ਦੀ ਬਦੌਲਤ ਵਿਦੇਸ਼ਾਂ ’ਚ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਉਨ੍ਹਾਂ ਕਿਹਾ ਸਾਡਾ ਪਰਿਵਾਰ ਹਮੇਸ਼ਾ ਸਕੂਲ ’ਚ ਪੜ੍ਹਦੇ ਲੋਂੜਵੰਦ, ਹੁਸ਼ਿਆਰ ਵਿਦਿਆਰਥੀਆਂ ਅਤੇ ਖਿਡਾਰੀਆਂ ਦੀ ਹਰ ਸੰਭਵ ਮਦਦ ਕਰਦਾ ਰਹੇਗਾ।ਇਸ ਮੌਕੇ ਡੀ.ਐਸ ਰਟੌਲ, ਪ੍ਰਿੰ: ਡਾ. ਗੋਗੋਆਣੀ ਵੱਲੋਂ ਢਿੱਲੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਇੰਚਾਰਜ  ਰਣਕੀਰਤ ਸਿੰਘ ਸੰਧੂ ਅਤੇ ਬਾਕਸਿੰਗ ਕੋਚ  ਬਲਜਿੰਦਰ ਸਿੰਘ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply