Wednesday, February 25, 2026

ਮਾਨਸਾ ਲੋਹੜੀ ਮੇਲੇ `ਚ 51 ਹੋਣਹਾਰ ਧੀਆਂ ਦਾ ਵਿਸ਼ੇਸ਼ ਸਨਮਾਨ

ਪੰਜਾਬ ਦੇ ਉਘੇ ਕਲਾਕਾਰਾਂ ਨੇ ਲੋਹੜੀ ਮੇਲੇ `ਚ ਬੰਨ੍ਹਿਆ ਰੰਗ
ਭੀਖੀ/ਮਾਨਸਾ, 8 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਖਾਲਸਾ ਸਕੂਲ ਵਿਖੇ ਉੱਘੇ ਡਾਕਟਰ ਅੰਮ੍ਰਿਤਪਾਲ ਨੂੰ PUNJ0801201918ਸਮਰਪਿਤ 14ਵੇਂ ਲੋਹੜੀ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਦੀ ਸਟੇਟ ਅਤੇ ਨੈਸ਼ਨਲ ਪੱਧਰ `ਤੇ ਪ੍ਰਤੀਨਿਧਤਾ ਕਰਨ ਵਾਲੀਆਂ ਹੋਣਹਾਰ 51 ਧੀਆਂ ਦਾ ਸਨਮਾਨ ਕਰਦਿਆਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗ ਮੌਕੇ ਪ੍ਰਦਾਨ ਕਰਨ ਤਾਂ ਕਿ ਉਹ ਹਰ ਖੇਤਰ ਵਿੱਚ ਹੋਰ ਅੰਬਰੀ ਉਡਾਰੀ ਮਾਰ ਸਕਣ।ਮੇਲੇ ਦੌਰਾਨ ਨੰਨ੍ਹੀ ਬੇਟੀ ਅਨਾਇਤਜੋਤ ਦੀ ਪਹਿਲੀ ਲੋਹੜੀ ਨੂੰ ਮਨਾਉਂਦਿਆਂ ਮੰਚ ਦੇ ਪ੍ਰਧਾਨ ਬਲਰਾਜ ਨੰਗਲ ਨੇ ਖੁਸ਼ੀ ਜਾਹਿਰ ਕੀਤੀ ਕਿ ਹੁਣ ਸਮਾਜ ਵਿੱਚ ਧੀਆਂ ਨੂੰ ਸਮਰਪਿਤ ਲੋਹੜੀਆਂ ਵੀ ਮਨਾਈਆਂ ਜਾਣ ਲੱਗੀਆਂ ਹਨ। ਸਮਾਗਮ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਧੀਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਨਾਲ ਇਸ ਲੋਹੜੀ ਮੇਲੇ ਨੂੰ ਹੋਰ ਯਾਦਗਾਰੀ ਬਣਾ ਦਿੱਤਾ।  
           ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ, ਮੁਕੇਸ਼ ਬਾਂਸਲ ਮੁੱਖ ਇੰਜ., ਸ਼੍ਰੀਮਤੀ ਗੀਤਾ ਸਿੰਗਲਾ ਚੀਫ ਇੰਜ. ਵਿਜੀਲੈਂਸ ਸਿੰਚਾਈ ਵਿਭਾਗ, ਇੰਜ. ਦਰਸ਼ਨ ਸਿੰਘ ਭੁੱਲਰ ਡਿਪਟੀ ਚੀਫ ਇੰਜ., ਹਰਜੀਤ ਸਿੰਘ ਡਿਪਟੀ ਚੀਫ ਇੰਜ. ਮੱਸਾ ਸਿੰਘ ਡਿਪਟੀ ਚੀਫ ਇੰਜ., ਆਰ.ਕੇ ਭਗਤ ਐਕਸੀਅਨ, ਬਲਜਿੰਦਰ ਸਿੰਘ ਐਕਸੀਅਨ, ਅਜੈ ਸਹਿਗਲ ਐਕਸੀਅਨ, ਕਰਮਜੀਤ ਦੁੱਗਲ ਐਕਸੀਅਨ, ਉਦੈਦੀਪ ਸਿੰਘ ਐਕਸੀਅਨ, ਕੈਲਾਸ਼ ਕੋਸ਼ਿਕ, ਵਧੀਕ ਡਾਇਰੈਕਟਰ ਡਾ. ਜਗਦੀਸ਼ ਕੌਰ ਪੀ.ਏ.ਯੂ ਲੁਧਿਆਣਾ, ਮੰਚ ਦੇ ਡਾਇਰੈਕਟਰ ਹਰਿੰਦਰ ਮਾਨਸ਼ਾਹੀਆ, ਬਲਰਾਜ ਮਾਨ, ਸਰਬਜੀਤ ਕੌਸ਼ਲ, ਬਲਜਿੰਦਰ ਸੰਗੀਲਾ, ਕਮਲਜੀਤ ਮਾਲਵਾ ਨੇ ਕਿਹਾ ਕਿ ਧੀਆਂ ਨੂੰ ਸਮਰਪਿਤ ਲੋਹੜੀ ਮੇਲੇ ਮਨਾਉਣ ਨਾਲ ਅਤੇ ਧੀਆਂ ਦੇ ਵਿਸ਼ੇਸ਼ ਸਨਮਾਨ ਨਾਲ ਜਿਥੇ ਮਾਪਿਆਂ ਦੀ ਸੋਚ ਨੂੰ ਚੰਗਾ ਹੁਲਾਰਾ ਮਿਲੇਗਾ ਉਥੇ ਧੀਆਂ ਆਪਣੇ ਆਪਣੇ ਖੇਤਰਾਂ ਚ ਹੋਰ ਉੱਚੀਆਂ ਮੰਜਿਲਾਂ ਨੂੰ ਸਰ ਕਰ ਸਕਣਗੀਆਂ।           
ਸਮਾਰੋਹ ਦੌਰਾਨ ਸਨਮਾਨ ਹਾਸਿਲ ਕਰਦਿਆਂ ਹੈਮਰ ਥਰੋਅ ’ਚ 64 ਸਾਲਾਂ ਦਾ ਨੈਸ਼ਨਲ ਰਿਕਾਰਡ ਤੋੜਨ ਵਾਲੀ ਅਮਨਦੀਪ ਕੌਰ ਖੜਕ ਸਿੰਘ ਵਾਲਾ, ਖੇਲੋ ਇੰਡੀਆ’ਚ ਚੁਣੀ ਗਈ ਨਿਸ਼ਾਨੇਬਾਜ ਪ੍ਰਦੀਪ ਕੌਰ ਸਿੱਧੂ, ‘ਧੀਅ ਪੰਜਾਬ ਦੀ’ ਦਾ ਐਵਾਰਡ ਜਿੱਤਣ ਵਾਲੀ ਹਰਦੀਪ ਕੌਰ ਕੁਲਰੀਆਂ, ਪੀ.ਟੀ.ਸੀ ਦੇ ਟਾਪ ਫਾਈਨਲ ’ਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੀ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਦੀ ਗੁਰਪ੍ਰੀਤ ਕੌਰ, ਕੋਹਿਨੂਰ ਮਿਸਜ ਵਰਲਡ ਪੰਜਾਬਣ ਦੁੰਬਈ ਵਿੱਚ ਸੈਕਿੰਡ ਰਨਰਅੱਪ ਰਹੀ, ਸੰਦੀਪ ਕੌਰ ਗਰੇਵਾਲ, ਸਿੱਖਿਆ ਖੇਤਰ ਚੋਂ ਸਨਮਾਨ ਕੌਮੀ ਐਵਾਰਡ ਹਾਸਲ ਕਰਨ ਵਾਲੀ ਯੋਗਿਤਾ ਜੋਸ਼ੀ ਨੇ ਕਿਹਾ ਕਿ ਧੀਆਂ ਦੀ ਇਸ ਲੋਹੜੀ ਦੌਰਾਨ ਮੰਚ ਵੱਲੋਂ ਕੀਤਾ ਸਨਮਾਨ ਜਿੱਥੇ ਉਹਨਾਂ ਲਈ ਹੋਰ ਪ੍ਰੇਰਨਾ ਸਰੋਤ ਹੋਵੇਗਾ ਉਥੇ ਹੋਰਨਾਂ ਲੜਕੀਆਂ ਦੇ ਉਤਸ਼ਾਹ ਵਿੱਚ ਵੀ ਵਾਧਾ ਕਰੇਗਾ।
           ਸਨਮਾਨ ਸਮਾਰੋਹ ਦੌਰਾਨ ਪੰਚਾਇਤੀ ਚੋਣਾਂ ਦੌਰਾਨ ਆਪਣੀ ਕਵਿਸ਼ਰੀ ਰਾਹੀਂ ਚਰਚਾ ਵਿੱਚ ਰਹੀਆਂ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਦੀਆਂ ਵਿਦਿਆਰਥਣਾਂ ਸਤਪਾਲ ਕੌਰ, ਰਵਨੀਤ ਕੌਰ, ਸੁਮਨਦੀਪ ਕੌਰ, ‘ਕਿਸਮੇ ਕਿਤਨਾ ਹੈ ਦਮ’ ਦੇ ਗਰੈਂਡ ਫਾਈਨਲ ਵਿੱਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੀਆਂ ਮਨੁਰੀਤ ਤੇ ਸੁਖਨੀਤ ਬੁਢਲਾਡਾ ਰਿਵਾਇਤੀ ਲੋਕ ਗੀਤਾਂ ਚੋਂ ਪੰਜਾਬੀ ਯੂਨੀਵਰਸਿਟੀ ਵਿਚੋਂ ਗੋਲਡ ਪ੍ਰਾਪਤ ਕਰਨ ਵਾਲੀਆਂ ਸਿਮਰਜੀਤ ਕੌਰ, ਅਮਨਦੀਪ ਕੌਰ, ਚਰਨਜੀਤ ਕੌਰ, ਦਸਵੀਂ ਦੀ ਮੈਰਿਟ ਦੌਰਾਨ ਪੰਜਾਬ ਚੋਂ ਚੰਗਾ ਰੈਂਕ  ਪ੍ਰਾਪਤ ਕਰਨ ਵਾਲੀ ਸਵਨੀਤ ਕੌਰ, ਰਮਨਦੀਪ ਕੌਰ, ਰਮਨਦੀਪ ਕੌਰ, ਈ.ਟੀ.ਟੀ. ਟੈੱਟ ਪੰਜਾਬ ਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਗੁਰਲੀਨ ਕੌਰ ਗੁੰਢੂ ਖੁਰਦ ਜੀਨੀਅਸ ਪੰਜਾਬ ਚੋਂ 10ਵਾਂ ਰੈਂਕ ਪ੍ਰਾਪਤ ਕਰਨ ਵਾਲੀ ਵਾਸ਼ਿਕਾ, ਯੂ.ਸੀ.ਸੀ. ਨੈੱਟ ਦੇ ਦੇਸ਼ ਭਰ ਵਿਚੋਂ 34ਵਾਂ ਰੈਂਕ ਪ੍ਰਾਪਤ ਕਰਨ ਵਾਲੀ ਗਗਨਦੀਪ ਕੌਰ  ਖੜਕ ਸਿੰਘ ਵਾਲਾ, ਸਟੇਟ ਪੱਧਰੀ ਭਾਸ਼ਣ ਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਹਾਈ ਸਕੂਲ ਕੋਟ ਧਰਮੂ ਦੀ ਵਿਦਿਆਰਥਣ ਇਮਰਨਜੀਤ ਕੌਰ ਦੂਲੋਵਾਲ, ਲੇਖਕ ਅਧਿਆਪਕਾ ਗੁਰਪ੍ਰੀਤ ਕੌਰ ਚਾਹਲ, ਸੁਰਿਦੰਰ ਕੌਰ, ਨਵੋਦਿਆਂ ’ਚ 12 ਬੱਚਿਆਂ ਦੀ ਚੋਣ ਕਰਵਾਉਣ ਵਾਲੀ ਅਧਿਆਪਕਾ ਅਨੁ ਬਾਲਾ ਸ਼ੇਖੁਪੁਰ ਖੁਡਾਲ, ਪਲੱਸ ਚੈਨਲ ‘ਮੈਂ ਹੂੰ ਸੁਪਰ ਸਟਾਰ’ਦੀ ਪੰਜਾਬ ਭਰ ਚ ਨੰਬਰ ਵਨ ਰਹੀ ਜਾਤਿਕਾ ਸ਼ਰਮਾ, ਲਗਾਤਾਰ ਖੇਤਰੀ ਯੁਵਕ ਮੇਲਿਆਂ ਚੋਂ ਗੋਲਡ ਜਿੱਤਣ ਵਾਲੀ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਰਮਨਪ੍ਰੀਤ ਕੌਰ, ਕੋਹਿਨੂਰ ਸਿਰੇ ਦੀ ਆਤਮ ਵਿਸ਼ਵਾਸ ਦਾ ਖਿਤਾਬ ਜਿੱਤਣ ਵਾਲੀ ਗੁਰਪ੍ਰੀਤ ਕੌਰ ਸਿੱਧੂ, ਸਮਾਜ ਸੇਵਿਕਾ ਸ਼੍ਰੀਮਤੀ ਰਾਣੀ ਕੌਰ ਜੂਨੀਅਰ ਸਹਾਇਕ ਦਫਤਰ ਡਿਪਟੀ ਕਮਿਸ਼ਨਰ, ਸੁਰਿੰਦਰ ਕੌਰ ਖਾਲਸਾ, ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਦੀ ਕਮਲਪ੍ਰੀਤ ਕੌਰ, ਬਿੰਦਰ ਕੌਰ, ਖੱਤਰੀਵਾਲਾ ਪ੍ਰਾਇਮਰੀ ਸਕੂਲ ਦੀਆਂ ਸਟੇਟ ਗੋਲਡ ਪ੍ਰਾਪਤ ਬੱਚੀਆਂ ਰਿਤੂ ਕੌਰ, ਗਗਨਦੀਪ ਕੌਰ, ਹਰਮਨਦੀਪ ਕੌਰ, ਨੈਸ਼ਨਲ ਖਿਡਾਰਣ ਹਰਪ੍ਰੀਤ ਕੌਰ ਅਤਲਾ ਖੁਰਦ, ਸ਼ਗਨਦੀਪ ਕੌਰ ਬਰਨਾਲਾ, ਨਵਦੀਪ ਕੌਰ ਬੋੜਾਵਾਲ, ਲਖਵਿੰਦਰ ਕੌਰ ਬੁਢਲਾਡਾ, ਮਾਈ ਭਾਗੋ ਕਾਲਜ ਰੱਲਾ ਦੀਆਂ ਵੱਖ ਵੱਖ ਖੇਡਾਂ ਵਿਚੋਂ ਨੈਸ਼ਨਲ ਗੋਲਡ ਪ੍ਰਾਪਤ ਹਰਜਿੰਦਰ, ਹਰਮਨਜੋਤ, ਜਸ਼ਨਦੀਪ, ਰਿੰਪੀ, ਅਮਨਜੋਤ, ਰਮਨਦੀਪ, ਅਮਨਦੀਪ, ਜਸਪ੍ਰੀਤ, ਨਵਦੀਪ, ਰਮਨਪ੍ਰੀਤ, ਮਨਪ੍ਰੀਤ, ਰਸਨਦੀਪ, ਨਰਾਇਣ ਸਰਵ ਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦੀਆਂ ਖਿਡਾਰਣਾਂ ਜੈਸਮੀਨ, ਲੋਜੀਕਿਤਾ, ਹਰਸ਼ਿਤਾ, ਅਰਸ਼ਦੀਪ, ਪ੍ਰੀਯਿਸ਼ੂ, ਸੈਂਟ ਜੇਵੀਅਰ ਸਕੂਲ ਦੀ ਨੈੱਟਵਾਲ ਖਿਡਾਰਣ ਅਕਾਸ਼ਦੀਪ ਕੌਰ, ਅਲਪਾਇਨ ਸਕੂਲ ਮਾਨਸਾ ਦੀ ਸਕੇਟਿੰਗ ਚੋਂ ਸਟੇਟ ਗੋਲਡ ਨੀਸ਼ਾ ਗਰਗ, ਰਾਏਪੁਰ ਪ੍ਰਾਇਮਰੀ ਸਕੂਲ ਦੀ ਪੂਜਾ ਕੌਰ, ਗੁਰੂਕੁਲ ਅਕੈਡਮੀ ਦੀ ਜਸ਼ਨਜੋਤ ਕੌਰ ਬੁਰਜ ਰਾਠੀ, ਬਰਾਈਟ ਫਿਊਚਰ ਸਕੂਲ ਦੀ ਬੱਚੀ ਸ਼ਗਨਦੀਪ ਸੰਧੂ, ਧੀ ਪੰਜਾਬ ਦੀ ਫਰੀਦਕੋਟ ਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੀ ਮਨੁਪ੍ਰੀਤ ਕੌਰ ਖੁਰਮੀ, ਸਕਾਲਸ਼ਿਪ ਟੈਸਟ ਫਾਰ ਮੈਡੀਕਲ ਐਟਰਰੈਸ ਟੈਸਟ ਪੰਜਾਬ ਚੰਡੀਗੜ੍ਹ ਚੋਂ ਪਹਿਲਾ ਰੈਂਕ ਪ੍ਰਾਪਤ ਕਰਨ ਵਾਲੀ ਸੁਹਾਨੀ ਮਾਨਸਾ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਚ ਚੰਗੀ ਅਗਵਾਈ ਕਰਨ ਵਾਲੇ ਇੰਚਾਰਜ ਅਤੇ ਕੋਚ ਸਾਹਿਬਾਨ ਸਤਨਾਮ ਸਿੰਘ ਜੋਗਾ, ਬਲਵਿੰਦਰ ਸਿੰਘ ਬੁਢਲਾਡਾ, ਪ੍ਰੋ. ਗੁਰਦੀਪ ਢਿੱਲੋਂ, ਕੁਲਵਿੰਦਰ ਸਿੰਘ ਬੁਢਲਾਡਾ, ਭੁਪਿੰਦਰ ਕੌਰ, ਰਾਜਦੀਪ ਸਿੰਘ, ਹਰਜੀਤ ਸਿੰਘ, ਪ੍ਰੋ. ਸੁਪਨਦੀਪ, ਜਸਵੀਰ ਕੌਰ ਗੋਬਿੰਦਪੁਰਾ, ਪ੍ਰੀਤਮ ਸਿੰਘ, ਸੁਭਾਸ਼ ਬਿੱਟੂ, ਜਸਵਿੰਦਰ ਸੱਗੂ, ਹਰਦੀਪ ਜਟਾਣਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
        ਉਘੇ ਕਲਾਕਾਰ ਗੋਰਾ ਚੱਕ ਵਾਲਾ, ਕਾਕਾ ਕਾਉਣੀ, ਬਲਜਿੰਦਰ ਸੰਗੀਲਾ, ਸੇਵਕ ਸੰਦਲ, ਦਰਸ਼ਨ ਘਾਰੂ ਤੋਂ ਬਿਨਾਂ ਵੱਖ ਵੱਖ ਸਕੂਲਾਂ ਦੀਆਂ ਨੰਨ੍ਹੀਆਂ ਬੱਚੀਆਂ ਨੇ ਆਪਣੇ ਗੀਤਾਂ ਰਾਹੀ ਚੰਗਾ ਰੰਗ ਬੰਨ੍ਹਿਆ।ਇਸ ਮੌਕੇ ਡਾ. ਨਿਸ਼ਾਨ ਸਿੰਘ, ਮਿੱਠੂ ਮੋਫਰ, ਪ੍ਰੇਮ ਕੁਮਾਰ ਅਰੌੜਾ, ਬਲਵੰਤ ਭਾਟੀਆ, ਰਘਵੀਰ ਸਿੰਘ ਮਾਨ, ਗਮਦੂਰ ਸਿੰਘ ਦੋਦੜਾ, ਡਾ. ਵਿਜੈ ਸਿੰਗਲਾ ਕ੍ਰਿਸ਼ਨ ਗੋਇਲ, ਜਸਵਿੰਦਰ ਚਾਹਲ, ਵਿਜੈ ਜਿੰਦਲ, ਅਸ਼ੋਕ ਬਾਂਸਲ, ਮੋਹਨ ਮਿੱਤਰ, ਲੱਕੀ, ਸਤੀਸ਼, ਮਨਜੀਤ ਸਿੰਘ, ਬਲਰਾਜ ਸਿੰਘ, ਬਲਜਿੰਦਰ ਸੰਗੀਲਾ, ਵਿਨੋਦ ਕੁਮਾਰ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply