Monday, August 24, 2026

ਸਕੂਲ ਦੇ ਆਟੋ ਅਤੇ ਲੋਡਿੰਗ ਟਰੱਕ ਦਰਮਿਆਨ ਟੱਕਰ – ਬੱਚੇ ਤੇ ਆਟੋ ਚਾਲਕ ਜਖਮੀ

PPN0901201904ਜੰਡਿਆਲਾ ਗੁਰੂ, 9 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਕੂਲ ਦੇ ਆਟੋ ਅਤੇ ਲੋਡਿੰਗ ਟਰੱਕ ਦਰਮਿਆਨ ਟੱਕਰ ਹੋਣ ਨਾਲ ਆਟੋ ਚਲਾ ਰਹੇ ਡਰਾਇਵਰ ਸਮੇਤ ਕੁੱਝ ਬੱਚਿਆਂ ਦੇ ਜਖਮੀ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਆਟੋ ਚਾਲਕ ਗੁਰਪ੍ਰੀਤ ਸਿੰਘ ਰੋਜ਼ ਦੀ ਤਰ੍ਹਾਂ ਗੋਲਡਨ ਸਿਟੀ ਸਕੂਲ ਦੇ ਸਕੂਲ ਤੋਂ ਆਪਣੇ ਆਟੋ ਨੰਬਰ ਪੀ.ਬੀ 02 ਡੀ.ਪੀ 5823 `ਤੇ ਬੱਚੇ ਲੈ ਕੇ ਮਾਨਵਾਲਾ ਨੂੰ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਲੋਡਿੰਗ ਵਾਲੇ ਟਰੱਕ ਨੰਬਰ ਪੀ.ਬੀ 46 0716 ਨਾਲ ਟਕਰਾ ਗਿਆ, ਜਿਸ ਵਿੱਚ ਇਕ ਕਾਰ ਲੋਡ ਕੀਤੀ ਹੋਈ ਸੀ।ਟਰੱਕ ਦੇ ਡਰਾਈਵਰ ਨੇ ਅਚਾਨਕ ਟਰੱਕ ਰੋਕ ਦਿੱਤਾ ਤਾਂ ਪਿੱਛੇ ਚੱਲ ਰਹੇ ਸਕੂਲ ਦੇ ਆਟੋ ਚਾਲਕ ਵਾਲੇ ਕੋਲੋ ਬਰੇਕ ਲਗਣ ਕਰ ਕੇ ਆਟੋ ਟਰੱਕ ਵਿਚ ਜਾ ਵੱਜਿਆ, ਜਿਸ ਨਾਲ ਬੱਚਿਆਂ ਦੇ ਨਾਲ ਨਾਲ ਆਟੋ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਤੇ ਆਟੋ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।ਆਸ ਪਾਸ ਦੇ ਲੋਕਾਂ ਵਲੋਂ ਜਖਮੀ ਬੱਚਿਆਂ ਤੇ ਡਰਾਈਵਰ ਨੂੰ ਮਾਨਾਵਾਲਾ ਸਰਕਾਰੀ ਹਸਪਤਾਲ ਵਿਚ ਦਾਖਲ  ਕਰਵਾਇਆ ਗਿਆ।ਇਸੇ ਦੌਰਾਨ ਕੁੱਝ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
 

 

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply