Wednesday, April 29, 2026

ਮਾਵਾਂ ਬੇਟੀਆਂ `ਚ ਆਤਮ ਵਿਸ਼ਵਾਸ ਵਰਗੇ ਗੁਣ ਵਿਕਸਿਤ ਕਰਨ – ਵੀਨੂੰ ਗੋਇਲ

PUNJ1101201911ਬਠਿੰਡਾ, 11 ਜਨਵਰੀ (ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਲਾਇਨੋ ਪਾਰ ਇਲਾਕੇ ਦੇ ਵਾਰਡ ਨੰਬਰ 49 ਜਨਤਾ ਨਗਰ ਨਿਵਾਸੀਆਂ ਵਲੋਂ ਬੇਟੀਆਂ ਦੀ ਪਹਿਲੀ ਲੋਹੜੀ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ।ਮੁੱਖ ਮਹਿਮਾਨ ਦੇ ਤੌਰ ’ਤੇ ਸਮਾਜ ਸੇਵਕਾ ਵੀਨੂੰ ਗੋਇਲ ਨੇ ਸ਼ਿਰਕਤ ਕਰਦਿਆਂ ਹਾਜ਼ਰ ਬੇਟੀਆਂ ਦੇ ਪੈਰ ਛੂਹ ਕੇ ਅਸ਼ੀਸਵਾਦ ਲਿਆ।ਉਨ੍ਹਾਂ ਨਾਲ ਮੈਡਮ ਊਸ਼ਾ ਸੀ.ਡੀ.ਪੀ.ਓ, ਗੁਰਮੀਤ ਐਮ.ਸੀ ਵੀ ਮੌਜੂਦ ਸੀ।ਵੀਨੂੰ ਗੋਇਲ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਮਾਵਾਂ ਆਪਣੀਆਂ ਬੇਟੀਆਂ ਦੀ ਦੇਖਭਾਲ, ਸਿਹਤ ਸੰਭਾਲ, ਸੰਸਕਾਰ, ਸਿੱਖਿਆ ਦੇ ਨਾਲ-ਨਾਲ ਉਨਾਂ ਵਿੱਚ ਆਤਮ ਵਿਸ਼ਵਾਸ ਵਰਗੇ ਗੁਣਾਂ ਨੂੰ ਵਿਕਸ਼ਿਤ ਕਰਨ।ਇਸ ਤੋਂ ਇਲਾਵਾ ਸਮਾਜ ਵਿਚੋਂ ਭਰੂਣ ਹੱਤਿਆ ਵਰਗੀਆਂ  ਭਿਆਨਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਔਰਤਾਂ ਜਰੂਰ ਅੱਗੇ ਆਉਣ। ਇਸ ਮੌਕੇ ਪਰਮਜੀਤ ਕੌਰ, ਜਸਵਿੰਦਰ ਕੌਰ, ਆਂਗਨਵਾੜੀ ਵਰਕਰ ਤੇ ਮੁਹੱਲਾ ਨਿਵਾਸੀ  ਵੀ ਮੌਜੂਦ ਸਨ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply