Thursday, August 6, 2026

ਪਿੰਡ ਤੱਖਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਮਾਛੀਵਾੜਾ ਸਾਹਿਬ, 13 ਜਨਵਰੀ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਇਥੋਂ ਨੇੜਲੇ ਪਿੰਡ ਤੱਖਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ PUNJ1301201904ਭਾਵਨਾ ਨਾਲ ਮਨਾਇਆ ਗਿਆ। ਗੁਰਪੁਰਬ ਦੇ ਸਬੰਧ ਵਿਚ ਬਾਬਾ ਸੁੰਦਰ ਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਤੋਂ ਬਾਅਦ ਗਿਆਨੀ ਅਜਮੇਰ ਸਿੰਘ ਨੇ ਕਥਾ ਵਾਖਿਆਣ ਰਾਹੀਂ ਗੁਰੂ ਜੀ ਦੇ ਜੀਵਨ `ਤੇ ਚਾਨਣਾ ਪਾਇਆ।
ਇਸ ਉਪਰੰਤ ਪਿੰਡ ਦੀ ਸੰਗਤ ਨੇ ਨਗਰ ਕੀਰਤਨ ਸਜਾਇਆ।ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਵਿਚੋਂ ਨਗਰ ਕੀਰਤਨ ਗੁਜ਼ਰਿਆ ਰਸਤੇ ਵਿੱਚ ਥਾਂ-ਥਾਂ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਲੰਗਰ ਵਰਤਾਏ ਗਏ। ਗੁਰਦੁਆਰਾ ਭਗਤ ਰਵਿਦਾਸ ਜੀ ਦੇ ਸੇਵਾਦਾਰਾਂ ਗਿਆਨੀ ਹਰਪਾਲ ਸਿੰਘ, ਸੂਬੇਦਾਰ ਹਰੀ ਸਿੰਘ, ਅੰਮ੍ਰਿਤ ਸਿੰਘ ਆਦਿ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਲਈ ਰੁਮਾਲਾ ਤੇ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ।ਗੱਤਕਾ ਟੀਮ ਨੇ ਗਤਕੇ ਦੇ ਜੌਹਰ ਦਿਖਾਏ ਅਤੇ ਕੀਰਤਨੀ ਤੇ ਢਾਡੀ ਜਥਿਆਂ ਨੇ ਗੁਰੂ ਜਸ ਗਾਇਨ ਕੀਤਾ।ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਪਹੁੰਚ ਕੇ ਹੋਈ।ਸੰਗਤਾਂ ਲਈ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।ਨੌਜਵਾਨਾਂ ਨੇ ਨਗਰ ਕੀਰਤਨ ਦੀ ਵਧ ਚੜ ਕੇ ਸੇਵਾ ਕੀਤੀ।
 ਇਸ ਮੌਕੇ ਸਰਪੰਚ ਗੁਰਮੀਤ ਸਿੰਘ, ਮੈਂਬਰ ਅਵਤਾਰ ਸਿੰਘ, ਭੀਮ ਸਿੰਘ, ਮਿਸਤਰੀ ਲਾਭ ਸਿੰਘ, ਦਰਸ਼ਨ ਸਿੰਘ ਬੈਂਕ ਵਾਲੇ, ਬਾਬਾ ਦੇਵ ਸਿੰਘ, ਗ੍ਰੰਥੀ ਬਲਵਿੰਦਰ ਸਿੰਘ, ਬੀਬੀ ਹਰਜਿੰਦਰ ਕੌਰ ਕਨੇਡਾ ਵਾਲੇ, ਸੰਦੀਪ ਕੌਰ, ਸਾਬਕਾ ਸਰਪੰਚ ਰਾਜਵਿੰਦਰ ਕੌਰ ਆਦਿ ਸ਼ਾਮਿਲ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply