ਤਰਕਸ਼ੀਲ ਸੁਸਾਇਟੀ ਦਾ ਮੈਗਜ਼ੀਨ ਤੇ ਕੰਲੈਡਰ ਕੀਤਾ ਜਾਰੀ
ਭੀਖੀ/ਮਾਨਸਾ, 13 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਮਾਜਿਕ ਕੁਰੀਤੀਆਂ ਖਿਲਾਫ਼ ਮਨੁੱਖਤਾ ਦੀ ਭਲਾਈ ਲਈ ਕਾਰਜ਼ਸ਼ੀਲ ਤਰਕਸ਼ੀਲ ਸੁਸਾਇਟੀ
ਪੰਜਾਬ {ਰਜਿ:} ਮਾਨਸਾ ਜ਼ਿਲ੍ਹੇ ਦੇ ਜੋਨ ਦੀ ਇੱਕ ਅਹਿਮ ਮੀਟਿੰਗ ਅੰਮ੍ਰਿਤ ਰਿਸ਼ੀ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਮਾਨਸਾ ਵਿਖੇ ਹੋਈ।ਜਿਸ ਵਿੱਚ ਮਾਨਸਾ ਜ਼ਿਲ੍ਹੇ ਦੀਆਂ ਇਕਾਈਆਂ ਭੀਖੀ, ਬੀਰ ਖੁਰਦ, ਝੁਨੀਰ, ਜੋਗਾ, ਖੀਵਾ ਕਲਾਂ, ਬੁਢਲਾਡਾ, ਮੋਹਰ ਸਿੰਘ ਵਾਲਾ ਤੇ ਮਾਨਸਾ ਨੇ ਸ਼ਿਰਕਤ ਕੀਤੀ।ਇਸ ਮੌਕੇ ਜ਼ਿਲ੍ਹਾ ਆਗੂ ਅੰਮ੍ਰਿਤ ਰਿਸ਼ੀ ਨੇ ਕਿਹਾ।ਅੱਜ ਵਿਗਿਆਨ ਦਾ ਯੁੱਗ ਹੈ ਸਮੇਂ ਦੀ ਸਰਕਾਰ ਭਗਵੇਂ ਕਰਨ ਦਾ ਪ੍ਰਚਾਰ-ਪ੍ਰਸਾਰ ਤੇ ਬਾਬਿਆਂ ਨਾਲ਼ ਰਲ ਕੇ ਦੇਸ਼ ਨੂੰ ਕਮਜ਼ੋਰ ਬਣਾ ਰਹੀ।ਜਦੋਂ ਕਿ ਚੀਨ ਵਰਗੇ ਦੇਸ਼ ਇੱਕ ਹੋਰ ਚੰਦ ਬਣਾਉਣ ਵਿੱਚ ਲੱਗੇ ਹੋਏ ਹਨ ਅਤੇ ਹਰ ਦਿਨ ਨਵੀਂਆਂ ਖੋਜਾਂ ਕਰਦੇ ਹਨ।ਸਾਡੇ ਦੇਸ਼ ਦੇ ਰਹਿਬਰ ਮੁਰਤੀਆਂ ਬਣਾਉਣ `ਤੇ ਲੋਕਾਂ ਦੇ ਕਰੋੜਾਂ ਰੁਪਏ ਖ਼ਰਚ ਕਰ ਰਹੇ ਹਨ।ਡੇਰਾਵਾਦ ਦੇ ਬਾਬਿਆਂ ਦੇ ਕਾਰਨਾਮੇਂ ਲੋਕਾਂ ਦੇ ਸਾਹਮਣੇ ਆ ਰਹੇ ਹਨ।ਆਗੂ ਭੁਪਿੰਦਰ ਫ਼ੌਜੀ ਨੇ ਕਿਹਾ ਲੋਕਾਂ ਲਈ ਲੜ ਰਹੇ ਖਾਸ਼ ਵਰਗ ਨੂੰ ਚੁੱਪ ਕਰਵਾਉਣ ਲਈ ਉਨ੍ਹਾਂ’ਤੇ ਲਗਾਤਰ ਹਮਲੇ ਹਮਲੇ ਹੋ ਰਹੇ ਹਨ।ਕਾਨੂੰਨੀ ਤੌਰ ਤੇ ਹਰ ਇੱਕ ਵਿਅਕਤੀ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ।ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਸੱਚ ਦੀ ਆਵਾਜ਼ ਨੂੰ ਜਿੰਨ੍ਹਾ ਦਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਉਨਾਂ ਹੀ ਮਜ਼ਬੂਤ ਬਣਦੀ ਹੈ।ਤਰਕਸ਼ੀਲ ਸੁਸਾਇਟੀ ਆਪਣਾ ਹੋਕਾ ਦਿੰਦੀ ਰਹੇਗੀ।ਸੁਖਪਾਲ ਸਿੰਘ ਜੋਗਾ, ਰਾਜ਼ੇਸ ਅਕਲੀਆ, ਗੁਰਦੀਪ ਸਿੰਘ ਸਿੱਧੂ, ਡਾ. ਸੁਰਿੰਦਰ ਸਿੰਘ, ਕ੍ਰਿਸ਼ਨ ਮਾਨਬੀਬੜੀਆਂ, ਪਰਮਜੀਤ ਕੌਰ, ਬੂਟਾ ਸਿੰਘ, ਜਗਮੀਤ ਸਿੰਘ, ਜਸਪ੍ਰੀਤ ਸਿੰਘ, ਮਾ. ਹਰਬੰਸ ਸਿੰਘ, ਬਲਜੀਤ ਸਿੰਘ ਦਿਆਲਪੁਰਾ, ਮਾ. ਰਣਜੀਤ ਸਿੰਘ, ਜਗਜੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਦਾ ਦੋ ਮਾਸਿਕ ਮੈਗਜ਼ੀਨ ਤੇ ਫਿਰਕੂ ਫਾਸ਼ੀਵਾਦ ਤਾਕਤਾਂ ਦੇ ਖਿਲਾਫ਼ ਲੜਨ ਵਾਲ਼ੇ ਪੱਤਰਕਾਰਾਂ, ਕਲਮਕਾਰਾਂ ਅਤੇ ਬੁੱਧੀਜੀਵੀਆਂ ਨੂੰ ਸਮਰਪਿਤ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media