Saturday, June 27, 2026

ਕੈਬਿਨਟ ਮੰਤਰੀ ਸੋਨੀ ਨੇ ਕੁਸ਼ਟ ਆਸ਼ਰਮ ਵਿਖੇ ਮਨਾਈ ਲੋਹੜੀ -10 ਲੱਖ ਦੀ ਦਿੱਤੀ ਗਰਾਂਟ

ਅੰਮ੍ਰਿਤਸਰ 13 ਜਨਵਰੀ (ਪੰਜਾਬ ਪੋਸਟ –  ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਸਿੱਿਖਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਨੇ ਕੁਸ਼ਟ ਆਸ਼ਰਮ ਝਬਾਲ ਰੋਡ PUNJ1301201914ਵਿਖੇ ਕਾਂਗਰਸੀ ਵਰਕਰਾਂ ਸਮੇਤ ਲੋਹੜੀ ਮਨਾਈ ਅਤੇ ਕੁਸ਼ਟ ਆਸ਼ਰਮ ਵਿਖੇ ਕੰਬਲ ਵੀ ਵੰਡੇ।
     ਸੋਨੀ ਨੇ ਕੁਸ਼ਟ ਆਸ਼ਰਮ ਦੇ ਵਿਕਾਸ ਲਈ 10 ਲੱਖ ਰੁਪਏ ਵੀ ਦਿੱਤੇ।ਸੋਨੀ ਨੇ ਦੱਸਿਆ ਕਿ ਉਨਾਂ ਵਲੋ ਪਹਿਲਾਂ ਵੀ 10 ਲੱਖ ਰੁਪਏ ਦਿੱਤੇ ਗਏ ਸਨ, ਜਿਸ ਨਾਲ ਵਿਕਾਸ ਦੇ ਕੰਮ ਚਲ ਰਹੇ ਹਨ।ਉਨਾਂ੍ਹ ਨੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ।ਸੋਨੀ ਨੇ ਦੱਸਿਆ ਕਿ ਕੁਸ਼ਟ ਆਸ਼ਰਮ ਵਿਖੇ ਨਵੇ ਕਮਰੇ ਵੀ ਬਣਾਏ ਜਾਣਗੇ ਅਤੇ ਇਸ ਦੀ ਦਿੱਖ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ।ਉੁਨਾਂ ਕਿਹਾ ਕਿ ਇਕ ਸਾਲ ਦੇ ਅੰਦਰ ਅੰਦਰ ਸਾਰੇ ਕੰਮ ਪੂਰੇ ਕੀਤੇ ਜਾਣਗੇ ਅਤੇ ਇਸ ਲਈ ਫੰਡਾਂ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।ਉਨਾਂ੍ਹ ਕਿਹਾ ਕਿ ਕੁਸ਼ਟ ਆਸ਼ਰਮ ਦੇ ਕਮਰੇ ਨੀਵੇ ਹੋ ਗਏ ਹਨ ਇਨਾਂ੍ਹ ਦੀ ਮੁਰੰਮਤ ਕਰਵਾ ਕੇ ਕਮਰਿਆਂ ਨੂੰ ਉਪਰ ਚੁਕਿਆ ਜਾਵੇਗਾ ਤਾਂ ਜੋ ਮੀਹ ਦਾ ਪਾਣੀ ਕਮਰਿਆਂ ਦੇ ਅੰਦਰ ਨਾ ਆ ਸਕੇ।ਸੋਨੀ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਇੰਨਾਂ ਦੀ ਮਦਦ ਕਰੀਏ ਇਹ ਵੀ ਸਾਡੇ ਸਮਾਜ ਦਾ ਇਕ ਹਿੱਸਾ ਹਨ।ਸੋਨੀ ਵਲੋ ਲੋਹੜੀ ਵੀ ਬਾਲੀ ਗਈ ਅਤੇ ਢੋਲ ਦੀ ਥਾਪ ਤੇ ਨੱਚ ਕੇ ਲੋਹੜੀ ਵੀ ਮਨਾਈ।
    ਇਸ ਮੌਕੇ ਹੋਰਨਾਂ ਤੋ ਇਲਾਵਾਂ ਵਿਕਾਸ ਸੋਨੀ ਕੋਸਲਰ, ਤਾਹਿਰ ਸ਼ਾਹ ਕੋਸ਼ਲਰ, ਸਰਬਜੀਤ ਸਿੰਘ ਲਾਟੀ, ਪਰਮਜੀਤ ਸਿੰਘ ਬਤਰਾ, ਦੇਸ਼ ਰਾਜ ਭਗਤ, ਵਰਦਾਨ ਭਗਤ, ਫਰੈਡਜ਼ ਕਲੱਬ ਤੋ ਗਿੰਨੀ ਭਾਟਿਆ, ਅਸ਼ੀਸ਼ ਕੁਮਾਰ, ਰਾਹੁਲ ਅਰੋੜਾ, ਬਾਬਾ ਸਲੀਮ ਸ਼ਾਹ ਤੋ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਇਲਾਕਾ ਨਿਵਾਸੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply