ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਅਮਨ) – ਇੰਸਪਾਇਰ ਡਾਂਸ ਐਂਡ ਐਰੋਬਿਕ ਇੰਸਟੀਟਿਊਟ ਤਿਲਕ ਨਗਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਗਿਆ।ਬੱਚਿਆਂ ਵੱਲੋਂ ਗੀਤ ਸੰਗੀਤ ਦੇ ਪ੍ਰੋਗਰਾਮ ਦੌਰਾਨ ਡਾਂਸ ਦੀਆਂ ਮਨਮੋਹਕ ਪੇਸ਼ਕਾਰੀਆਂ ਕਰਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਬੱਚਿਆਂ ਵਲੋਂ ਲੋਹੜੀ ਦੇ ਗੀਤ ਵੀ ਗਾਏ ਗਏ ਅਤੇ ਪਤੰਗਾਂ ਦੀਆਂ ਪੇਟਿੰਗਾਂ ਤਿਆਰ ਕਰਨ ਤੋਂ ਇਲਾਵਾ ਉਨ੍ਹਾਂ ਉੱਪਰ ਚਾਇਨਾ ਡੋਰ ਨਾਲ ਪਤੰਗਬਾਜ਼ੀ ਨਾ ਕਰਨ ਦੇ ਸੰਦੇਸ਼ ਵੀ ਦਰਸਾਏ।ਐਮ.ਡੀ ਰੇਖਾ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰੇ ਤੇ ਸਾਂਝ ਦਾ ਪ੍ਰਤੀਕ ਹੈ।ਬੱਚਿਆਂ ਵਿਚ ਮੁੰਗਫਲੀ, ਰਿਉੜੀਆਂ ਆਦਿ ਵੰਡੀਆਂ ਗਈਆਂ।ਇਸ ਮੌਕੇ ਰਿਸ਼ਬ ਅਨੇਜਾ, ਸੁਮਿਤ, ਦਿਨੇਸ਼ ਆਦਿ ਹਾਜ਼ਰ ਸਨ।
ਅਕੈਡਮੀ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਦਾ ਜਨਮ ਦਿਨ ਵੀ ਲੋਹੜੀ ਵਾਲੇ ਦਿਨ ਹੋਣ ਕਰਕੇ ਕੇਕ ਕੱਟਿਆ ਗਿਆ।ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਦੇ ਪਿਤਾ ਸੁਖਪ੍ਰੀਤ ਸਿੰਘ, ਮਾਤਾ ਸੁਖਦੀਪ ਕੌਰ, ਦਾਦਾ ਜੇਡੀ ਸਿੰਘ, ਦਾਦੀ ਜਗਦੀਸ਼ ਕੌਰ ਅਤੇ ਛੋਟੀ ਭੈਣ ਅਨੂਰੀਤ ਵੀ ਮੌਜੂਦ ਸਨ।ਸਾਰਿਆਂ ਨੇ ਹਰਸ਼ਦੀਪ ਨੂੰ ਕੇਕ ਖਵਾ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।ਇਸ ਸਮੇਂ ਘਾਤਕ ਚਾਇਨਾ ਡੋਰ ਨਾਲ ਵਾਪਰ ਚੁੱਕੇ ਹਾਦਸਿਆਂ ਤੇ ਦਰਦਨਾਕ ਘਟਨਾਵਾਂ ਤੋਂ ਬੱਚਿਆਂ ਸਬਕ ਸਿੱਖਣ ਦੀ ਪ੍ਰੇਰਣਾ ਕੀਤੀ ਗਈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media