Saturday, June 27, 2026

ਆਟੋ ਰਿਕਸ਼ਿਆਂ ’ਤੇ ਸਮਰੱਥਾ ਤੋਂ ਵੱਧ ਸਕੂਲੀ ਬੱਚੇ ਬਿਠਾਉਣ ’ਤੇ ਪਾਬੰਦੀ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਕਮਲਦੀਪ ਸਿੰਘ ਸੰਘਾ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 Ban Ordersਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਾਹਨ/ਆਟੋ-ਰਿਕਸ਼ਾ ਚਾਲਕ ਸਮਰੱਥਾ ਤੋ ਵੱਧ ਬੱਚਿਆਂ ਨੂੰ ਸਕੂਲ ਵਿਚ ਲੈ ਕੇ ਨਹੀ ਜਾਵੇਗਾ। ਸਮੂਹ ਸਕੂਲਾਂ ਦੇ ਪ੍ਰਿੰਸੀਪਲ/ਹੈਡਮਾਸਟਰ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੇ ਪੱਧਰ ’ਤੇ ਮਾਪਿਆਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ।ਹੁਕਮਾਂ ਵਿਚ ਕਿਹਾ ਗਿਆ ਹੈ ਇਹ ਧਿਆਨ ਵਿਚ ਆਇਆ ਹੈ ਕਿ ਜ਼ਿਲੇ ਵਿਚ ਸਕੂਲਾਂ ਨੂੰ ਜਾਣ ਵਾਲੇ ਵਾਹਨ/ਆਟੋ ਰਿਕਸ਼ਾ ਵਾਲੇ ਸਮਰੱਥਾ ਤੋ ਵੱਧ ਬੱਚਿਆਂ ਨੂੰ ਸਕੂਲ ਵਿਚ ਲੈ ਕੇ ਜਾਂਦੇ ਹਨ, ਜਿਸ ਨਾਲ ਆਵਾਜਾਈ ਸਮੱਸਿਆ ਪੈਦਾ ਹੋਣ ਤੋਂ ਇਲਾਵਾ ਹਾਦਸਿਆਂ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।ਇਸ ਕਰਕੇ ਇਹ ਪਾਬੰਦੀ ਦਾ ਹੁਕਮ ਸਖਤੀ ਨਾਲ 15 ਮਾਰਚ 2019 ਤੱਕ ਲਾਗੂ ਰਹੇਗਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply