ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਿਉਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਅਰਥ ਸਾਇੰਸ
ਓਲੰਪਿਆਡ-2019 ਲਈ ਦਾਖਲਾ ਟੈਸਟ 19 ਜਨਵਰੀ 2019 ਨੂੰ ਸਵੇਰੇ 10.30 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੈਕਚਰ ਥਿਏਟਰ ਕੰਪਲੈਕਸ ਵਿਚ ਕਰਵਾਇਆ ਜਾ ਰਿਹਾ ਹੈ।ਇਹ ਟੈਸਟ 90 ਮਿੰਟ ਦਾ ਹੋਵੇਗਾ, ਜਿਸ ਵਿਚ 100 ਬਹੁ ਚੋਣ ਸਵਾਲ ਹੋਣਗੇ। ਟੈਸਟ ਸੈਂਟਰ ਦੇ ਇੰਚਾਰਜ ਪ੍ਰੋਫੈਸਰ ਅਵਿਨਾਸ਼ ਕੌਰ ਨਾਗਪਾਲ, ਬੋਟੈਨੀਕਲ ਐਂਡ ਇਨਵਾਈਰਮੈਂਟਲ ਸਾਇੰਸਜ਼ ਨੇ ਜਾਣਕਾਰੀ ਦਿੰਂਦਿਆਂ ਦੱਸਿਆ ਕਿ ਇਸ ਟੈਸਟ ਵਿੱਚ ਪੰਜਾਬ ਦੇ ਨੌਵੀਂ, ਦਸਵੀਂ ਅਤੇ ਗਿਆਰਵੀਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਭਾਗ ਲੈਣ ਗਏ।ਟੈਸਟ ਦੀ ਮੈਰਿਟ ਅਨੁਸਾਰ ਚੁਣੇ ਗਏ 30 ਵਿਦਿਆਰਥੀ ਮਈ 2019 ਵਿਚ 25 ਦਿਨ ਦੇ ਸਿਖਲਾਈ ਕੈਂਪ ਵਿਚ ਹਿੱਸਾ ਲੈਣਗੇ।ਸਿਖਰ ਦੇ ਚਾਰ ਵਿਦਿਆਰਥੀ ਦੱਖਣੀ ਕੋਰੀਆ ਦੇ ਦਾਏਗੁ ਸ਼ਹਿਰ ਵਿੱਚ 13ਵੇਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media