ਭੀਖੀ/ਮਾਨਸਾ, 15 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰੰਘ ਵਾਲਾ ਵਿਖੇ ਮਾਘੀ ਦੇ ਤਿਉਹਾਰ ਤੇ ਦਸ਼ਮੇਸ ਯੂਵਕ ਸੇਵਾਵਾਂ ਕਲੱਬ
ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਜੁਰਾਬਾਂ ਵੰਡੀਆਂ ਗਈਆਂ।ਕਲੱਬ ਪ੍ਰਧਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਲੱਬ ਵੱਲਂ ਪਿੰਡ ਦੇ ਨੋਜਵਾਨਾਂ ਦੇ ਸਹਿਯੋਗ ਨਾਲ ਭਲਾਈ ਕਾਰਜ਼ ਕਰਨ ਦਾ ਨਿਰੰਤਰ ਉਪਰਾਲਾ ਕੀਤਾ ਜਾਦਾ ਹੈ।ਜਿਸ ਤਹਿਤ ਅੱਜ ਠੰਡ ਦੇ ਸਮੇਂ ਲੋੜਵੰਦ ਵਿਦਿਆਰਥੀਆਂ ਨੂੰ ਜੁਰਾਬਾਂ ਅਤੇ ਬੂਟ ਦਿੱਤੇ ਗਏ ਹਨ।ਸਕੂਲ ਪ੍ਰਿੰਸੀਪਲ ਬਲਦਰਸ਼ਨ ਸਿੰਘ ਨੇ ਕਲੱਬ ਦਾ ਧੰਨਵਾਦ ਕਰਦਿਆ ਕਿਹਾ ਕਿ ਸਿੱਖਿਆ ਪ੍ਰਤੀ ਲੋੜਵੰਦ ਵਿਦਿਆਰਥੀਆਂ ਦਾ ਉਤਸ਼ਾਹ ਬਣਾਈ ਰੱਖਣ ਲਈ ਅਜਿਹੇ ਭਲਾਈ ਕਾਰਜ਼ਾਂ ਦਾ ਹੋਣਾ ਅਤਿ ਲਾਜ਼ਮੀ ਹੈ।ਇਸ ਸਮੇਂ ਮੀਤ ਪ੍ਰਧਾਨ ਯੋਧਾ ਸਿੰਘ, ਗੁਰਇਕਬਾਲ ਸਿੰਘ ਬਾਲੀ, ਅਫਤਾਬ ਖਾਂ, ਅਜੈਬ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਸਟਾਰ ਯੂਥ ਕਲੱਬ ਪ੍ਰਧਾਨ ਬਹਾਦਰ ਖਾਂ, ਅਵਤਾਰ ਸਿੰਘ, ਡਾਂ ਮੱਖਣ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਸਾਬਕਾ ਪੰਚ ਬੌਰੀਆ ਖਾਂ ਅਤੇ ਮਾਸਟਰ ਜਗਜੀਵਨ ਸਿੰਘ ਸਮੇਤ ਸਮੂਹ ਕਲੱਬ ਮੈਂਬਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media