ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਏਅਰਪੋਰਟ ਰੋਡ ਸਥਿਤ ਆਈ.ਵੀ ਹਸਪਤਾਲ ਵਿਖੇ ਦਿਲ ਦੇ ਰੋਗ ਦੀ ਇੱਕ ਮੁਸ਼ਕਲ
ਸਰਜਰੀ ਸਫਲਤਾਪੂਰਵਕ ਕੀਤੀ ਗਈ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਪੰਕਜ ਗੋਇਲ ਡਾਇਰੇਕਟਰ ਅਤੇ ਚੀਫ ਹਾਰਟ ਸਰਜਨ ਨੇ ਦੱਸਿਆ ਕਿ ਦਿੱਲ ਦੇ ਮਰੀਜ਼ ਨਿਰਮਲ ਸਿੰਘ ਨੂੰ ਤਕਰੀਬਨ ਇੱਕ ਸਾਲ ਪਹਿਲਾਂ ਉਸ ਦੇ ਏਰੋਟਿਕ ਵਾਲਵ ਵਿੱਚ ਰਿਸਾਅ ਦਾ ਪਤਾ ਲੱਗਾ ਸੀ।ਸਰਜਰੀ ਵਿੱਚ ਦੇਰੀ ਦੇ ਕਾਰਨ ਉਹ ਪੀਲੀਆ ਅਤੇ ਹਾਰਟ ਫੇਲ ਦੀ ਹਾਲਤ ਤੋਂ ਪੀੜਤ ਹੋ ਗਿਆ।ਅਜਿਹੀ ਹਾਲਤ `ਚ ਵੱਖ-ਵੱਖ ਹਸਪਤਾਲਾਂ ਨੇ ਉਸ ਦੀ ਸਰਜਰੀ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਦਿਲ ਦੀ ਪੰਪਿੰਗ ਸਮਰੱਥਾ ਕਾਫ਼ੀ ਘੱਟ ਹੋ ਗਈ ਸੀ ਅਤੇ ੳਸ ਦੇ ਦਿਲ ਦਾ ਆਕਾਰ ਵੀ ਕਾਫ਼ੀ ਵੱਡਾ ਹੋ ਗਿਆ ਸੀ ।
ਡਾ. ਪੰਕਜ ਨੇ ਕਿਹਾ ਕਿ ਉਨਾਂ ਨੇ ਇਸ ਚੁਣੋਤੀ ਨੂੰ ਸਵੀਕਾਰ ਕੀਤਾ ਅਤੇ ਨਵੀਨਤਮ ਤਕਨੀਕਾਂ ਦੀ ਵਰਤੋ ਕਰਕੇ ਰੋਗੀ ਦਾ ਆਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਵਾਲਵ ਨੂੰ ਬਦਲ ਦਿੱਤਾ ਗਿਆ।ਆਪਰੇਸ਼ਨ ਸਫਲ ਰਿਹਾ ਅਤੇ ਨਿਰਮਲ ਸਿੰਘ ਇੱਕ ਮਹੀਨੇ ਵਿੱਚ ਪਹਿਲਾਂ ਵਾਂਗ ਜਿੰਦਗੀ ਜਿਊਣ ਸਮਰੱਥ ਹੋ ਗਿਆ।ਡਾ. ਪੰਕਜ਼ ਨੇ ਕਿਹਾ ਕਿ ਇਸ ਨਤੀਜੇ ਤੋਂ ਉਹ ਬਹੁਤ ਸੰਤੁਸ਼ਟ ਹਨ ਅਤੇ ਰੋਗੀ ਦੇ ਜੀਵਨ ਦਾ ਬਚਣਾ, ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।ਇਸ ਮੌਕੇ ਸਰਜਰੀ ਕਰਵਾਉਣ ਵਾਲਾ ਮਰੀਜ ਨਿਰਮਲ ਸਿੰਘ ਵੀ ਮੌਜੂਦ ਸੀ।ਉਨਾਂ ਹੋਰ ਕਿਹਾ ਕਿ ਆਈ.ਵੀ ਹਸਪਤਾਲ ਦੇ ਹਾਰਟ ਸਰਜਰੀ ਵਿਭਾਗ ਨੇ ਦਿੱਲੀ ਦੇ ਹਸਪਤਾਲਾਂ ਦੇ ਮੁਕਾਬਲੇ ਅੱਧੀ ਕੀਮਤ `ਤੇ ਮਰੀਜਾਂ ਨੂੰ ਸੰਸਾਰ ਪੱਧਰ ਦੀਆਂ ਸਹੂਲਤਾਂ ਦੇ ਰਿਹਾ ਹੈ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media