ਭੀਖੀ, 17 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਗ੍ਰੀਨਪੀਸ ਸੁਸਾਇਟੀ ਮਾਨਸਾ ਸ਼੍ਰੀਮਤੀ ਰਾਜ ਰਾਣੀ ਵਲੋਂ ਗੁਰਦੁਆਰਾ ਸਾਹਿਬ ਤਾਮਕੋਟ ਵਿਖੇ ਦੂਸਰਾ
ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦੌਰਾਨ ਮਾਨਸਾ ਬਲੱਡ ਬੈਂਕ ਵਲੋਂ 30 ਯੁਨਿਟ ਬਲੱਡ ਇਕੱਤਰ ਕੀਤਾ ਗਿਆ।ਇਸ ਦੌਰਾਨ ਸੁਸਾਇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਕੈਂਪ ਦੌਰਾਨ ਪਿੰਡ ਤਾਮਕੋਟ, ਬੁਰਜ ਹਰੀ, ਮਲਕਪੁਰ ਖਿਆਲਾ ਅਤੇ ਸੁਸਾਇਟੀ ਮੈਂਬਰਾਂ ਵਲੋਂ ਖੂਨਦਾਨ ਕੀਤਾ ਗਿਆ।ਸੁਸਾਇਟੀ ਦੇ ਪ੍ਰਧਾਨ ਪਾਰਸ ਕੁਮਾਰ ਠੇਕੇਦਾਰ ਦੁਆਰਾ ਖੂਨਦਾਨ ਦੀ ਮਹੱਤਤਾ ਸਮਝਾਉਂਦੇ ਹੋਏ ਲੋਕਾਂ ਨੂੰ ਵੱੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।ਸੁਸਾਇਟੀ ਦੁਆਰਾ ਖੂਨਦਾਨ ਕਰਨ ਵਾਲਿਆਂ ਦਾ ਸਨਮਾਨ ਕਰਦੇ ਹੋਏ ਸਨਮਾਨ ਚਿੰਨ੍ਹ ਦਿਤੇ ਗਏ।
ਇਸ ਮੌਕੇ ਸੁਸਾਇਟੀ ਪ੍ਰਧਾਨ ਪਾਰਸ ਕੁਮਾਰ ਠੇਕੇਦਾਰ, ਸੈਕਟਰੀ ਦੀਪਕ ਗੋਇਲ, ਖਜਾਨਚੀ ਸੰਜੀਵ ਗੋਇਲ , ਸਰਪ੍ਰਸਤ ਰੋਹਿਤ ਬਾਂਸਲ, ਸ਼ੀਤਲ ਕੁਮਾਰ, ਵਿਨੋਦ ਜਿੰਦਲ, ਵਿਨੈ ਬਾਂਸਲ, ਮੁਕੇਸ਼ ਕੁਮਾਰ, ਸੰਜੀਵ ਕੁਮਾਰ ਤਾਮਕੋਟ ਅਤੇ ਪਿੰਡ ਵਾਸੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media