Wednesday, March 11, 2026

ਸ਼ਰਾਬ ਦਾ ਸਦਾ ਲਈ ਫਾਹਾ ਵੱਢ ਦਿੱਤਾ – ਭਗਵੰਤ ਮਾਨ

ਬਰਨਾਲਾ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ‘ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿੱਤਾ ਹੈ। ਆਪਣੀ ਮਾਂ ਦੇ ਸਾਹਮਣੇ ਵਾਅਦਾ ਕਰਦਾ PUNJ2001201912ਹਾਂ ਕਿ ਅੱਜ ਤੋਂ ਤਨੋਂ, ਮਨੋਂ ਅਤੇ ਧਨੋਂ 24 ਘੰਟੇ ਪੰਜਾਬ ਦੀ ਸੇਵਾ ‘ਚ ਰਹਾਂਗਾ।ਆਮ ਆਦਮੀ ਪਾਰਟੀ ਵਲੋਂ ਬਰਨਾਲਾ ਵਿਖੇ ਆਯੋਜਿਤ ਰੈਲੀ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਠਾਠਾਂ ਮਾਰਦੇ ਇਕੱਠ ‘ਚ ਇਹ ਐਲਾਨ ਕੀਤਾ ਤਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਫ਼ਿਜ਼ਾ ਗੂੰਜ ਉਠੀ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਸਮੇਤ ਪੰਜਾਬ ਦੀਆਂ ਸਮੁੱਚੀ ਲੀਡਰਸ਼ਿਪ ਦੀ ਮੌਜੂਦਗੀ ‘ਚ ਭਗਵੰਤ ਮਾਨ ਭਾਵੁਕ ਅੰਦਾਜ਼ ‘ਚ ਕਿਹਾ ਕਿ ਉਹ ਬਾਦਲਾਂ ਕਾਂਗਰਸੀਆਂ ਅਤੇ ਭਾਜਪਾ ਵਾਲਿਆਂ ਦੀਆਂ ਅੱਖਾਂ ‘ਚ ਬਹੁਤ ਰੜਕਦੇ ਹਨ।ਉਸ ਖ਼ਿਲਾਫ਼ ਸਾਰੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚਦੇ ਹਨ।ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰਦੇ ਹਨ ਕਿ ਭਗਵੰਤ ਮਾਨ ਤਾਂ ਸ਼ਰਾਬ ਪੀਂਦਾ ਹੈ।ਭਗਵੰਤ ਮਾਨ ਨੇ ਮੰਨਿਆ ਕਿ ਉਹ ਕਲਾਕਾਰ ਸਨ ਅਤੇ ਕਲਾਕਾਰਾਂ ਦੀਆਂ ਦੁਨੀਆਂ ‘ਚ ਸ਼ਰਾਬ ਵਗੈਰਾ ਚੱਲਦੀ ਰਹਿੰਦੀ ਸੀ, ਪਰ ਉਸ ਨੂੰ ਹਦੋਂ ਵੱਧ ਇਸ ਤਰ੍ਹਾਂ ਬਦਨਾਮ ਕੀਤਾ ਜਾਣ ਲੱਗਾ ਸੀ। ਉਹ ਇਸ ਗੱਲ ‘ਚ ਨਹੀਂ ਪੈਣਾ ਚਾਹੁੰਦਾ ਕਿ ਇਨ੍ਹਾਂ ਨੂੰ ਪੁੱਛੇ ਕੀ ਉਹ ਨਹੀਂ ਪੀਂਦੇ।ਪਰ ਹੁਣ ਜਦ ਉਸ ਦੀ ਮਾਂ ਨੇ ਟੀ.ਵੀ ‘ਤੇ ਇਹਨਾਂ ਨੂੰ ਮੇਰੀ ਬਦਨਾਮੀ ਕਰਦਿਆਂ ਸੁਣ ਕੇ ਕਿਹਾ ਕਿ ਵੇ ਪੁੱਤ ਪੰਜਾਬ ਖ਼ਾਤਰ ਜਿੱਥੇ ਸਭ ਕੁੱਝ ਛੱਡੀ ਛਡਾਈ ਫਿਰਦਾ ਹਾਂ, ਉਥੇ ਦਾਰੂ ਦਾ ਵੀ ਫਾਹਾ ਵੱਢ ਪਰ੍ਹਾ।‘
ਮਾਂ ਦੇ ਇਨ੍ਹਾਂ ਸ਼ਬਦਾਂ ਨਾਲ ਉਸ ਨੇ ਇਰਾਦਾ ਪੱਕਾ ਕਰ ਲਿਆ ਕਿ ਦਾਰੂ ਦਾ ਸਦਾ ਲਈ ਛੱਡ ਦਿੱਤਾ ਜਾਵੇ। ਤਾਂ ਕਿ ਇਨ੍ਹਾਂ ਕੋਲ ਮੈਨੂੰ ਅਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਾ ਮਿਲੇ।ਉਸ ਨੇ ਕਿਹਾ ਕਿ ਅੱਜ ਉਹ ਸਾਰਿਆਂ ਨਾਲ ਵਾਅਦਾ ਕਰਦੇ ਹਨ ਕਿ ਹੁਣ ਪੰਜਾਬ ਅਤੇ ਪੰਜਾਬ ਦੇ ਲੋਕ ਹੀ ਉਸ ਦੀ ਦਾਰੂ ਹਨ।
ਭਗਵੰਤ ਮਾਨ ਨੇ ਆਪਣੇ ਅੰਦਾਜ਼ ‘ਚ ਨਾਲ ਹੀ ਕਿਹਾ ਕਿ ਜਦੋਂ ਸਵੇਰ ਦਾ ਭੁਲਿਆ ਸ਼ਾਮ ਤੱਕ ਵਾਪਸ ਮੁੜ ਆਵੇ ਤਾਂ ਭੁੱਲਿਆ ਨਹੀਂ ਕਹਿੰਦੇ, ਮੈਂ ਤਾਂ ਅੱਜ ਸ਼ਾਮ ਹੀ ਨਹੀਂ ਹੋਣ ਦਿੱਤੀ ਦੁਪਹਿਰੇ ਹੀ ਮੁੜ ਆਇਆ ਹਾਂ।
ਇਸ ਮੌਕੇ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸਭ ਤੋਂ ਵੱਡਾ ਦੋਸ਼ੀ ਅਤੇ ਦਰਿੰਦਾ ਕਰਾਰ ਦਿੱਤਾ।ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਵੱਡੇ ਲੀਡਰਾਂ ਨੇ ਦਿੱਲੀ ‘ਚ ਬੈਠ ਕੇ ਉਸ ਦੇ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਸਾਜ਼ਿਸ਼ਾਂ ਰਚੀਆਂ ਅਤੇ ਫ਼ੈਸਲਾ ਲਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਅਤੇ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਕਿਸੇ ਵੀ ਕੀਮਤ ‘ਤੇ ਚੋਣ ਨਹੀਂ ਹਾਰਨ ਦੇਣੀ।ਇਸ ਸਾਜ਼ਿਸ਼ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਉਸ ਦੇੇ (ਮਾਨ) ਖ਼ਿਲਾਫ਼ ਜਲਾਲਾਬਾਦ ਤੋਂ ਕਾਂਗਰਸ ਦਾ ਉਮੀਦਵਾਰ ਬਣਾਇਆ ਅਤੇ ਉਸ ਨੂੰ ਮਿਲ ਕੇ ਹਰਾਇਆ।
ਭਗਵੰਤ ਮਾਨ ਨੇ ਕਿਹਾ ਕਿ ਉਹ ਕਦੇ ਵੀ ਅਤੇ ਨਿੱਜੀ ਸਵਾਰਥ ਵਾਲੀ ਰਾਜਨੀਤੀ ਨਹੀਂ ਕਰਦਾ। ਜੇਕਰ ਉਹ ਸੱਚਮੁਚ ਸਿਆਸਤਦਾਨਾਂ ਵਰਗਾ ਹੁੰਦਾ ਤਾਂ ਜਲਾਲਾਬਾਦ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਲੜਨ ਦੀ ਥਾਂ ਕਿਸੇ ਵੀ ਸੁਰੱਖਿਅਤ ਸੀਟ ‘ਤੇ ਚੋਣ ਲੜ ਸਕਦਾ ਸੀ, ਪ੍ਰੰਤੂ ਉਹ ਤਾਂ ਭਮੱਕੜ ਹਨ ਅਤੇ ਨਿਸ਼ਾਨਾ ਇੱਕ ਵੱਡਾ ਬਲਬ (ਸੁਖਬੀਰ ਬਾਦਲ) ਨੂੰ ਫ਼ਿਊਜ਼ ਕਰ ਕੇ ਪੰਜਾਬ ਦੀ ਸੱਤਾ ਤੋਂ ਬਾਹਰ ਕਰਨਾ ਸੀ, ਜਿਸ ਵਿੱਚ ਕਾਮਯਬ ਰਹੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply