Saturday, October 31, 2026

ਤੱਖਰਾਂ-ਖੋਖਰਾਂ ਦੀ ਨਵੀਂ ਪੰਚਾਇਤ ਵਲੋਂ ਸ਼ੁਕਰਾਨਾ ਸਮਾਗਮ

ਮਾਛੀਵਾੜਾ ਸਾਹਿਬ, 20 ਜਨਵਰੀ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਨਜ਼ਦੀਕੀ ਪਿੰਡ ਤੱਖਰਾਂ-ਖੋਖਰਾਂ ਦੀ ਨਵੀਂ ਚੁਣੀ ਗਈ ਪੰਚਾਇਤ ਵਲੋਂ ਧੰਨਵਾਦ ਤੇ PUNJ2001201913ਸ਼ੁਕਰਾਨਾ ਸਮਾਗਮ ਪਿੰਡ ਤੱਖਰਾਂ ਦੇ ਗੁਰਦਵਾਰਾ ਸਾਹਿਬ ਵਿੱਚ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਬਲਵੀਰ ਸਿੰਘ ਬੀਰ (ਸਮਰਾਲਾ) ਦੇ ਢਾਡੀ ਜਥੇ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜ ਕੇ ਇਤਿਹਾਸਿਕ ਪ੍ਰਸੰਗ ਸੁਣਾਏ।ਉਪਰੰਤ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਇੰਚਾਰਜ਼ ਸੰਤਾ ਸਿੰਘ ਉਮੈਦਪੁਰੀ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਜਿਥੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ ਤੇ ਸੰਗਤਾਂ ਨਾਲ ਵਿਚਾਰਾਂ ਵੀ ਸਾਂਝੀਆਂ ਕੀਤੀਆਂ।
ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿਚ ਪਿੰਡ ਵਾਸੀਆਂ ਤੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ ਨਾਲ ਹੀ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਉਨਾਂ ਨੇ ਪਿੰਡ ਪਿੰਡ ਵਾਸੀਆਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਉਨਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਤੇ ਹਰ ਸਮੇ ਪਿੰਡ ਵਾਸਅਿਾਂ ਨਾਲ ਖੜਨ ਦੀ ਗੱਲ ਕੀਤੀ।ਵਿਧਾਇਕ ਢਿੱਲੋਂ ਨੇ ਪੰਚਾਇਤ ਨੂੰ ਸਨਮਾਨ ਹਿੱਤ ਸਿਰੋਪੇ ਭੇਟ ਕੀਤੇ।
 ਇਸ ਮੌਕੇ ਅਮਨਦੀਪ ਸਿੰਘ ਗੁਰੋਂ (ਬਲਾਕ ਸੰਮਤੀ ਮੈਂਬਰ), ਬਹਾਦਰ ਸਿੰਘ ਸਰਪੰਚ ਪੂਨੀਆਂ, ਬਘੇਲ ਸਿੰਘ ਸਰਪੰਚ ਬੋਹਾਪੁਰ, ਗੁਰਮੀਤ ਸਿੰਘ ਟੀਟੂ(ਮੈਂਬਰ), ਗੁਰਮੀਤ ਸਿੰਘ ਪੀਟਰ, ਅਵਤਾਰ ਸਿੰਘ ਮੈਂਬਰ, ਗਿਆਨੀ ਅਜਮੇਰ ਸਿੰਘ, ਭੀਮ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ (ਬੈਂਕ ਵਾਲੇ), ਨਰਿੰਦਰ ਸਿੰਘ, ਸੂਬੇਦਾਰ ਹਰਪਾਲ ਸਿੰਘ, ਮਿਸਤਰੀ ਲਾਭ ਸਿੰਘ, ਜਤਿੰਦਰ ਸਿੰਘ, ਅੰਮ੍ਰਿਤ ਸਿੰਘ, ਸਾਬਕਾ ਸਰਪੰਚ ਰਾਜਵਿੰਦਰ ਕੌਰ, ਬੀਬੀ ਹਰਜਿੰਦਰ ਕੌਰ, ਰਾਜੂ ਨਾਗਰਾ, ਨੈਬ ਸਿੰਘ, ਕੁਲਦੀਪ ਸਿੰਘ, ਬਾਬਾ ਦੇਵ ਸਿੰਘ, ਤੇ ਹੋਰ ਨਗਰ ਨਿਵਾਸੀ ਹਾਜ਼ਿਰ ਸਨ।ਸਟੇਜ਼ ਸੈਕਟਰੀ ਦੀ ਸੇਵਾ ਬਲਬੀਰ ਸਿੰਘ ਬੱਬੀ ਨੇ ਨਿਭਾਈ।ਸਮਾਗਮ ਦੀ ਸਮਾਪਤੀ `ਤੇ ਗੁਰੂ ਕੇ ਲੰਗਰ ਵਰਤਾਏ ਗਏ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply